Malout News: ਡੇਰਾ ਸੱਚਾ ਸੌਦਾ ਦੀ ‘ਪੰਛੀ ਉਧਾਰ ਮੁਹਿੰਮ’ ਤਪਦੀ ਗਰਮੀ ’ਚ ਪੰਛੀਆਂ ਦੀ ਜਾਨ ਬਚਾਉਣ ’ਚ ਕਰ ਰਹੀ ਸਹਿਯੋਗ

ਬਲਾਕ ਮਲੋਟ ਦੀ ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਵਾਲੇ ਕਟੋਰਿਆਂ ਦਾ ਪ੍ਰਬੰਧ ਕੀਤਾ, ਉੱਥੇ ਪੰਛੀਆਂ ਲਈ ਰੈਣ-ਬਸੇਰੇ (ਆਲ੍ਹਣੇ) ਵੀ ਟੰਗੇ 

Ravinder Sharma Picture
Published On

ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੰਛੀਆਂ ਨੂੰ ਭੁੱਖ ਅਤੇ ਪਿਆਸ ਤੋਂ ਬਚਾਉਣ ਲਈ ‘ਪੰਛੀ ਉੱਧਾਰ ਮੁਹਿੰਮ’ ਸ਼ੁਰੂ ਕੀਤੀ ਜਿਸ ਦੇ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਵੀ ਪਿਛਲੇ ਕਈ ਸਾਲਾਂ ਤੋਂ 42ਵੇਂ ਮਾਨਵਤਾ ਭਲਾਈ ਕਾਰਜ ‘ਪੰਛੀ ਉੱਧਾਰ ਮੁਹਿੰਮ’ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਜੇਕਰ ਪਿਛਲੇ 5 ਸਾਲਾਂ ਦੌਰਾਨ ਮਲੋਟ ਦੀ ਸਾਧ-ਸੰਗਤ ਦੁਆਰਾ ‘ਪੰਛੀ ਉੱਧਾਰ ਮੁਹਿੰਮ’ ਵਿੱਚ ਦਿੱਤੇ ਯੋਗਦਾਨ ਦੀ ਗੱਲ ਕਰੀਏ ਤਾਂ ਸਾਧ-ਸੰਗਤ ਨੇ ਸਾਲ 2021 ਵਿੱਚ ਲਗਭਗ 250 ਮਿੱਟੀ ਦੇ ਕਟੋਰੇ ਵੰਡੇ ਅਤੇ ਟੰਗੇ, ਸਾਲ 2022 ਦੌਰਾਨ 320 ਦੇ ਕਰੀਬ ਮਿੱਟੀ ਵਾਲੇ ਕਟੋਰੇ ਟੰਗੇ ਅਤੇ ਵੰਡੇ, ਸਾਲ 2023 ਵਿੱਚ ਵੀ ਸਾਰੇ ਜੋਨਾਂ ਤੇ ਪਿੰਡਾਂ ਦੀ ਸਾਧ-ਸੰਗਤ ਪੂਰੀ ਯਤਨਸ਼ੀਲ ਰਹੀ ਅਤੇ 461 ਦੇ ਕਰੀਬ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗੇ ਅਤੇ ਵੰਡੇ, ਪਸ਼ੂਆਂ ਲਈ ਪਾਣੀ ਵਾਲੀਆਂ ਹੌਦੀਆਂ ਵੰਡੀਆਂ ਗਈਆਂ।

ਸਾਲ 2024 ਵਿੱਚ 494 ਦੇ ਕਰੀਬ ਮਿੱਟੀ ਦੇ ਪਾਣੀ ਵਾਲੇ ਕਟੋਰੇ ਟੰਗੇ ਅਤੇ ਵੰਡੇ ਗਏ ਸਨ। ਸਾਲ 2025 ਵਿੱਚ ਵੀ 500 ਦੇ ਕਰੀਬ ਮਿੱਟੀ ਦੇ ਕਟੋਰੇ ਟੰਗੇ ਅਤੇ ਵੰਡੇ ਗਏ ਸਨ ਅਤੇ ਨਾਲ ਚੋਗੇ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਹੁਣ ਤੱਕ ਲਗਭਗ 5 ਹਜ਼ਾਰ ਤੋਂ ਵੀ ਜ਼ਿਆਦਾ ਮਿੱਟੀ ਦੇ ਕਟੋਰੇ ਟੰਗੇ ਅਤੇ ਵੰਡੇ ਜਾ ਚੁੱਕੇ ਹਨ।

ਇਸ ਮੌਕੇ ਜੋਨਾਂ ਦੇ ਪ੍ਰੇਮੀ ਸੇਵਕ ਮੱਖਣ ਇੰਸਾਂ, ਰੋਬਿਨ ਗਾਬਾ ਇੰਸਾਂ, ਸੁਨੀਲ ਇੰਸਾਂ, ਡਾ. ਇਕਬਾਲ ਇੰਸਾਂ, ਬਲਵੰਤ ਇੰਸਾਂ, ਬਿੰਟੂ ਪਾਲ ਇੰਸਾਂ, ਵੱਖ-ਵੱਖ ਜੋਨਾਂ ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਪਵਨ ਇੰਸਾਂ, ਸੌਰਵ ਜੱਗਾ ਇੰਸਾਂ, ਦੀਪਕ ਨਰੂਲਾ ਇੰਸਾਂ, ਡਾ. ਜੈਪਾਲ ਇੰਸਾਂ, ਗੋਪਾਲ ਇੰਸਾਂ, ਤਾਰਾ ਇੰਸਾਂ, ਗੋਲਡੀ ਇੰਸਾਂ, ਸੋਹਣ ਲਾਲ ਇੰਸਾਂ, ਸੱਤਪਾਲ ਇੰਸਾਂ, ਜਸਵਿੰਦਰ ਸਿੰਘ ਇੰਸਾਂ (ਜੱਸਾ), ਸੇਵਾਦਾਰ ਸੁਨੀਲ ਇੰਸਾਂ ਨੇ ਦੱਸਿਆ ਕਿ ਬਲਾਕ ਮਲੋਟ ਦੇ ਸਾਰੇ ਜੋਨਾਂ ਦੇ ਸਹਿਯੋਗ ਨਾਲ ਸਾਲ 2026 ’ਚ ਗਰਮੀ ਦੀ ਸ਼ੁਰੂਆਤ ਮੌਕੇ 50 ਤੋਂ ਜ਼ਿਆਦਾ ਮਿੱਟੀ ਦੇ ਕਟੋਰੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਵਿੱਚ ਟੰਗੇ ਗਏ ਹਨ ਅਤੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ, ਇਸ ਤੋਂ ਇਲਾਵਾ ਪੰਛੀਆਂ ਲਈ ਰੈਣ-ਬਸੇਰਾ (ਆਲ੍ਹਣੇ) ਵੀ ਟੰਗੇ ਗਏ ਹਨ।

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਤੇ ਮਮਤਾ ਇੰਸਾਂ, ਬਲਾਕ ਮਲੋਟ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ।

ਸਾਧ-ਸੰਗਤ ਮਾਨਵਤਾ ਭਲਾਈ ਕਾਰਜ ਕਰਕੇ ਮਨੁੱਖਤਾ ਦਾ ਫਰਜ਼ ਨਿਭਾ ਰਹੀ ਹੈ: ਪ੍ਰਦੀਪ  ਧੀਂਗੜਾ

Malout-News

ਵਪਾਰ ਮੰਡਲ ਮਲੋਟ ਦੇ ਪ੍ਰਧਾਨ ਪ੍ਰਦੀਪ ਧੀਂਗੜਾ ਦਾ ਕਹਿਣਾ ਸੀ ਕਿ ਪਸ਼ੂ-ਪੰਛੀ ਬੇਜ਼ੁਬਾਨ ਹੁੰਦੇ ਹਨ, ਉਹ ਆਪਣੀ ਭੁੱਖ-ਪਿਆਸ ਸਬੰਧੀ ਕਿਸੇ ਨੂੰ ਦੱਸ ਨਹੀਂ ਸਕਦੇ ਪਰ ਮਨੁੱਖਤਾ ਦਾ ਪਹਿਲਾ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਪੰਛੀਆਂ ਲਈ ਦਾਣੇ-ਪਾਣੀ ਦਾ ਪ੍ਰਬੰਧ ਕਰਨ। ਮੈਂ ਪ੍ਰਸੰਸਾ ਕਰਦਾ ਹਾਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੀ, ਜੋ ਮਾਨਵਤਾ ਭਲਾਈ ਕਾਰਜ ਕਰਕੇ ਅਸਲੀ ਮਨੁੱਖਤਾ ਦਾ ਫਰਜ਼ ਨਿਭਾ ਰਹੀ ਹੈ।

About The Author

Related Posts