Ludhiana News: ਵਿਜੀਲੈਂਸ ਦੀ ਵੱਡੀ ਕਾਰਵਾਈ, ਰਿਸ਼ਵਤ ਲੈਂਦਾ ਐਸਐਚਓ ਰੰਗੇ ਹੱਥੀਂ ਕਾਬੂ

ਪੁੱਤਰ ਦਾ ਸਾਮਾਨ ਵਾਪਸ ਕਰਨ ਬਦਲੇ ਮੰਗੇ 35,000 ਰੁਪਏ

Khushdeep Singh Picture
Published On

Ludhiana News: ਲੁਧਿਆਣਾ (ਸੱਚ ਕਹੂੰ ਨਿਊਜ਼)। ਮੰਗਲਵਾਰ ਨੂੰ ਇੱਕ ਵੱਡੀ ਕਾਰਵਾਈ ਕਰਦੇ ਹੋਏ, ਲੁਧਿਆਣਾ ਵਿਜੀਲੈਂਸ ਬਿਊਰੋ ਰੇਂਜ ਨੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 4 ਦੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਇੰਸਪੈਕਟਰ ਗੁਰਜੀਤ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਇੰਸਪੈਕਟਰ ਨੇ ਇੱਕ ਔਰਤ ਦੇ ਪੁੱਤਰ ਦੀ ਸੋਨੇ ਦੀ ਅੰਗੂਠੀ ਤੇ ਚਾਂਦੀ ਦਾ ਬਰੇਸਲੇਟ ਵਾਪਸ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ।

Ludhiana News
Ludhiana News: ਵਿਜੀਲੈਂਸ ਦੀ ਵੱਡੀ ਕਾਰਵਾਈ, ਰਿਸ਼ਵਤ ਲੈਂਦਾ ਐਸਐਚਓ ਰੰਗੇ ਹੱਥੀਂ ਕਾਬੂ
ਕੀ ਹੈ ਪੂਰਾ ਮਾਮਲਾ? | Ludhiana News

ਜਾਣਕਾਰੀ ਅਨੁਸਾਰ, ਐਸਐਸਪੀ ਵਿਜੀਲੈਂਸ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਸ਼ਿਕਾਇਤਕਰਤਾ, ਵੀਨੂ, ਜੋ ਕਿ ਸ਼ਾਮ ਲਾਲ (ਨਿਵਾਸੀ ਨੂਰਵਾਲਾ ਰੋਡ) ਦੀ ਪਤਨੀ ਹੈ, ਨੇ ਵਿਜੀਲੈਂਸ ਬਿਊਰੋ ਨੂੰ ਸੂਚਿਤ ਕੀਤਾ ਕਿ ਉਸਦੇ ਪੁੱਤਰ ਸ਼ੁਭਮ ਨੂੰ 17 ਅਪਰੈਲ ਨੂੰ ਇੱਕ ਮਾਮਲੇ ਦੇ ਸਬੰਧ ’ਚ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜਦੋਂ ਵੀਨੂ ਆਪਣੇ ਪੁੱਤਰ ਨੂੰ ਪੁਲਿਸ ਸਟੇਸ਼ਨ ’ਚ ਮਿਲੀ, ਤਾਂ ਸ਼ੁਭਮ ਨੇ ਉਸਨੂੰ ਦੱਸਿਆ ਕਿ ਪੁਲਿਸ ਉਸਦੀ ਸੋਨੇ ਦੀ ਅੰਗੂਠੀ ਤੇ ਚਾਂਦੀ ਦਾ ਬਰੇਸਲੇਟ ਲੈ ਗਈ ਹੈ ਤੇ ਉਸ ਨਾਲ ਕੁੱਟਮਾਰ ਕਰ ਰਹੀ ਹੈ।

Read Also : ਮੱਧ ਪ੍ਰਦੇਸ਼ ’ਚ ਪਹਿਲੀ ਵਾਰ ਰਾਤ ਸਮੇਂ Heatwave ਦਾ ਅਲਰਟ

ਮੋਬਾਈਲ ਰਿਕਾਰਡਿੰਗ ਬਣੀ ਮੁੱਖ ਸਬੂਤ

ਅਲਰਟ ਔਰਤ ਨੇ ਇੰਸਪੈਕਟਰ ਨਾਲ ਗੱਲਬਾਤ ਆਪਣੇ ਮੋਬਾਈਲ ਫੋਨ ’ਤੇ ਰਿਕਾਰਡ ਕੀਤੀ ਤੇ ਇਸਦੀ ਸੂਚਨਾ ਵਿਜੀਲੈਂਸ ਬਿਊਰੋ ਨੂੰ ਦਿੱਤੀ। ਸ਼ਿਕਾਇਤ ਦੇ ਆਧਾਰ ’ਤੇ, ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ। ਮੰਗਲਵਾਰ ਨੂੰ ਜਿਵੇਂ ਹੀ ਇੰਸਪੈਕਟਰ ਗੁਰਜੀਤ ਸਿੰਘ ਨੇ ਸ਼ਿਕਾਇਤਕਰਤਾ ਤੋਂ 30,000 ਰੁਪਏ ਦੀ ਰਿਸ਼ਵਤ ਲਈ, ਵਿਜੀਲੈਂਸ ਟੀਮ ਨੇ ਉਸਨੂੰ ਸਰਕਾਰੀ ਗਵਾਹਾਂ ਦੀ ਮੌਜ਼ੂਦਗੀ ’ਚ ਗ੍ਰਿਫਤਾਰ ਕਰ ਲਿਆ।

About The Author

Related Posts