Education News: ਪਾਵਨੀ ਗੁਪਤਾ ਨੇ ਦਸਵੀਂ ਦੇ ਨਤੀਜਿਆਂ 'ਚ ਗੱਡੇ ਸਫਲਤਾ ਦੇ ਝੰਡੇ

ਪਾਵਨੀ ਗੁਪਤਾ ਇੱਕ ਸਫਲ ਡੇਟਾ ਵਿਗਿਆਨੀ ਬਣਨਾ ਚਾਹੁੰਦੀ ਹੈ 

Satinder Mathur  Picture
Published On

Education News: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਪੀਸੀਐੱਸ ਅਧਿਕਾਰੀ ਹਿਤੇਸ਼ਵੀਰ ਗੁਪਤਾ ਦੀ ਧੀ ਪਾਵਨੀ ਗੁਪਤਾ ਨੇ ਸੀਬੀਐੱਸਈ ਬੋਰਡ ਦੀ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 99.8% ਅੰਕ ਪ੍ਰਾਪਤ ਕੀਤੇ। ਪਾਵਨੀ ਦੀ ਸਫਲਤਾ ਉਸ ਦੀ ਸਖਤ ਮਿਹਨਤ, ਅਨੁਸ਼ਾਸਨ ਅਤੇ ਆਪਣੇ ਟੀਚਿਆਂ ਪ੍ਰਤੀ ਸਮੱਰਪਣ ਦਾ ਨਤੀਜਾ ਹੈ। ਗੱਲਬਾਤ ਦੌਰਾਨ ਪਾਵਨੀ ਗੁਪਤਾ ਨੇ ਕਿਹਾ ਕਿ ਉਸ ਦਾ ਸੁਪਨਾ ਭਵਿੱਖ ਵਿੱਚ ਇੱਕ ਸਫਲ ਡੇਟਾ ਵਿਗਿਆਨੀ ਬਣਨਾ ਹੈ। 

ਇਹ ਵੀ ਪੜ੍ਹੋ: Punjab News: ਕਰਜ਼ੇ ਦੀ ਦਲਦਲ ’ਚ ਪੰਜਾਬ, ਸਰਕਾਰ ਨੇ ਫਿਰ ਲਿਆ 1300 ਕਰੋੜ ਦਾ ਕਰਜ਼

ਪਾਵਨੀ ਦੀ ਮਾਂ ਲੀਸਾ ਗੁਪਤਾ ਨੇ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਧੀ ਪਾਵਨੀ ’ਤੇ ਬਹੁਤ ਮਾਣ ਹੈ। ਪੀਸੀਐੱਸ ਅਧਿਕਾਰੀ ਹਿਤੇਸ਼ਵੀਰ ਗੁਪਤਾ ਨੇ ਆਪਣੀ ਧੀ ਪਾਵਨੀ ਗੁਪਤਾ ਦੀ ਪ੍ਰਾਪਤੀ ’ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਾਡੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ। ਸ੍ਰੀ ਰਾਮ ਆਸ਼ਰਮ ਮੰਦਰ ਕਮੇਟੀ ਸੁਨਾਮ ਦੇ ਪ੍ਰਧਾਨ ਤਰੁਣ ਬਾਂਸਲ ਨੇ ਵੀ ਵਿਦਿਆਰਥਣ ਨੂੰ ਵਧਾਈ ਦਿੱਤੀ।

Topper Pavni Gupta News
Education News: ਪਾਵਨੀ ਗੁਪਤਾ ਨੇ ਦਸਵੀਂ ਦੇ ਨਤੀਜਿਆਂ 'ਚ ਗੱਡੇ ਸਫਲਤਾ ਦੇ ਝੰਡੇ

About The Author

Related Posts