Sunam Wheat Fire: ਸੁਨਾਮ 'ਚ ਅੱਗ ਲੱਗਣ ਕਾਰਨ ਕਈ ਏਕੜ ਕਣਕ ਸੁਆਹ

ਲੋਕਾਂ ਨੇ ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਕੀਤੀ

Satinder Mathur  Picture
Published On

Sunam Wheat Fire: ਸੁਨਾਮ ਊਧਮ ਸਿੰਘ ਵਾਲਾ ਅਪ੍ਰੈਲ (ਕਰਮ ਥਿੰਦ)। ਸੁਨਾਮ ਦੇ ਪਿੰਡ ਲਖਮੀਰਵਾਲਾ ਵਿਖੇ ਡੈਂਟਲ ਕਾਲਜ ਦੇ ਨਜ਼ਦੀਕ ਅੱਜ ਖੜੀ ਕਣਕ ਨੂੰ ਅੱਗ ਲੱਗ ਗਈ, ਜਿਸ ਕਾਰਨ ਕਈ ਏਕੜ ਕਣਕ ਸੜ ਕੇ ਸੁਆਹ ਹੋ ਗਈ।  ਜਿੱਥੇ ਕਣਕ ਲੱਗਣ ਦਾ ਕਾਰਨ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Raghav Chadha News: ਪੰਜਾਬ ਸਰਕਾਰ ਨੇ ਰਾਘਵ ਚੱਢਾ ਦੀ ਸੁਰੱਖਿਆ ਵਾਪਸ ਲਈ, ਕੇਂਦਰ ਸਰਕਾਰ ਨੇ ਦਿੱਤੀ Z ਸੁਰੱਖਿਆ 

ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਕੀਤੀ। ਕਿਸਾਨਾਂ ਨੇ ਆਪਣੇ ਟਰੈਕਟਰਾਂ ਨਾਲ ਅੱਗੇ ਤੋਂ ਬਹਾਈ ਕਰਕੇ ਅੱਗ ਨੂੰ ਅੱਗੇ ਵਧਣ ਤੋਂ ਰੋਕ ਲਿਆ ਨਹੀਂ ਤਾਂ ਇਹ ਅੱਗ ਹੋਰ ਜ਼ਿਆਦਾ ਫੈਲ ਸਕਦੀ ਸੀ ਪਰੰਤੂ ਫਿਰ ਵੀ ਅੱਗ ਲੱਗਣ ਨਾਲ ਕਈ ਏਕੜ ਕਣਕ ਦੇ ਸੜਕ ਸਵਾਹ ਹੋ ਗਏ। ਇਸ ਮੌਕੇ ਫਾਇਰ ਬ੍ਰਿਗੇਡ ਵੀ ਮੌਕੇ ’ਤੇ ਪੁੱਜ ਗਈ ਸੀ।  Sunam Wheat Fire

Sunam-Wheat-Fire
ਸੁਨਾਮ:ਅੱਗ ਨਾਲ ਸੜੀ ਕਣਕ ਦਾ ਦ੍ਰਿਸ਼। ਤਸਵੀਰ : ਕਰਮ ਥਿੰਦ

About The Author

Related Posts