NIA Raids Kashmir Valley: ਐਨਆਈਏ ਵੱਲੋਂ ਅੱਤਵਾਦੀ ਫੰਡਿੰਗ ’ਤੇ ਕਸ਼ਮੀਰ ਘਾਟੀ ’ਚ ਕਈ ਥਾਵਾਂ 'ਤੇ ਛਾਪੇਮਾਰੀ

ਜੰਮੂ-ਕਸ਼ਮੀਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਮਦਦ ਨਾਲ, ਸਬੰਧਤ ਥਾਵਾਂ 'ਤੇ ਤਲਾਸ਼ੀ ਲੈ ਰਹੀਆਂ ਹਨ

Satinder Mathur  Picture
Published On

NIA Raids Kashmir Valley:

NIA Raids Kashmir Valley
NIA Raids Kashmir Valley: ਐਨਆਈਏ ਵੱਲੋਂ ਅੱਤਵਾਦੀ ਫੰਡਿੰਗ ’ਤੇ ਕਸ਼ਮੀਰ ਘਾਟੀ ’ਚ ਕਈ ਥਾਵਾਂ 'ਤੇ ਛਾਪੇਮਾਰੀ

ਸ਼੍ਰੀਨਗਰ। ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਮਵਾਰ ਨੂੰ ਕਸ਼ਮੀਰ ਘਾਟੀ ਵਿੱਚ ਚੱਲ ਰਹੀ ਅੱਤਵਾਦੀ ਫੰਡਿੰਗ ਜਾਂਚ ਦੇ ਸਬੰਧ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਸ਼੍ਰੀਨਗਰ ਅਤੇ ਘਾਟੀ ਦੇ ਹੋਰ ਜ਼ਿਲ੍ਹਿਆਂ ਵਿੱਚ ਅੱਤਵਾਦੀ ਨੈੱਟਵਰਕਾਂ, ਓਵਰਗ੍ਰਾਊਂਡ ਵਰਕਰਾਂ ਅਤੇ ਸ਼ੱਕੀ ਅੱਤਵਾਦੀ ਫੰਡਿੰਗ ਗਤੀਵਿਧੀਆਂ 'ਤੇ ਕਾਰਵਾਈ ਦੇ ਹਿੱਸੇ ਵਜੋਂ ਕੀਤੀ ਗਈ।

ਇਹ ਵੀ ਪੜ੍ਹੋ: Healthy Lifestyle Tips: ਵਧੀਆ ਜੀਵਨਸ਼ੈਲੀ ਅਪਣਾਓ ਤੇ ਬੇਲੋੜੇ ਤਣਾਅ ਨੂੰ ਛੱਡੋ

ਸੂਤਰਾਂ ਨੇ ਦੱਸਿਆ ਕਿ ਸ਼ੋਪੀਆਂ ਦੇ ਇਮਾਮ ਸਾਹਿਬ ਖੇਤਰ ਵਿੱਚ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ (ਜੇ.ਈ.ਐਮ.) ਨਾਲ ਜੁੜੇ ਸਿਰਾਜ-ਉਲ-ਉਲੂਮ ਅਤੇ ਵਿੱਚ ਸ਼੍ਰੀਨਗਰ ਵੀ ਛਾਪੇਮਾਰੀ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਨ.ਆਈ.ਏ. ਦੀਆਂ ਟੀਮਾਂ, ਜੰਮੂ-ਕਸ਼ਮੀਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਮਦਦ ਨਾਲ, ਸਬੰਧਤ ਥਾਵਾਂ 'ਤੇ ਤਲਾਸ਼ੀ ਲੈ ਰਹੀਆਂ ਹਨ।

About The Author

Related Posts