Sangrur News: ਸੁੱਤੇ ਪਏ ਬਜ਼ੁਰਗਾਂ ਨੂੰ ਬਾਹਰੋਂ ਕੁੰਡਾ ਲਾ ਕੇ ਹੋਈ ਵੱਡੀ ਲੁੱਟ, ਸੰਗਰੂਰ ਦੇ ਪਿੰਡ ’ਚੋਂ 15 ਤੋਲੇ ਸੋਨਾ ਤੇ ਨਗਦੀ ਚੋਰੀ

ਸੀਸੀਟੀਵੀ ਕੈਮਰਿਆਂ ਦੇ ਵਿੱਚੋਂ ਦੋ ਬੰਦੇ ਮੂੰਹ ਢਕੇ ਹੋਏ ਨਜ਼ਰ ਆ ਰਹੇ ਹਨ

Ravinder Sharma Picture
Published On

ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। ਬਲਾਕ ਅਧੀਨ ਪੈਂਦੇ ਪਿੰਡ ਹਰੀਗੜ੍ਹ ਵਿਖੇ ਚੋਰਾਂ ਵੱਲੋਂ 15 ਤੋਲੇ ਸੋਨਾ ਅਤੇ 45 ਹਜਾਰ ਰੁਪਏ ਚੋਰੀ ਕਰਕੇ ਲੈ ਕੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੀ ਸਰਪੰਚ ਕੁਲਦੀਪ ਕੌਰ ਦੇ ਪਤੀ ਮਾਸਟਰ ਦੇਸ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਹਰੀਗੜ੍ਹ ਦੇ ਕਿਸਾਨ ਗਗਨਦੀਪ ਸਿੰਘ ਪੁੱਤਰ ਗੁਰਜਿੰਦਰ ਸਿੰਘ ਦੇ ਘਰ ਬੀਤੀ ਰਾਤ ਚੋਰਾਂ ਵੱਲੋਂ ਨੂੰਹ ਸੱਸ ਦਾ 15 ਤੋਲੇ ਸੋਨਾ ਅਤੇ 45 ਹਜ਼ਾਰ ਰੁਪਏ ਨੰਗਦੀ ਚੋਰੀ ਕਰਕੇ ਲੈ ਗਏ ਹਨ।

ਉਹਨਾਂ ਦੱਸਿਆ ਕਿ ਸਾਡੇ ਪਿੰਡ ਵਿੱਚ ਤਿੰਨ ਘਰ ਰਾਏਧਰਾਣਾ ਰੋਡ ’ਤੇ ਖੇਤਾਂ ਵਿੱਚ ਰਹਿੰਦੇ ਹਨ, ਚੋਰਾਂ ਵੱਲੋਂ ਘਰ ਦੇ ਪਿਛਲੀ ਕੰਧ ਟੱਪ ਕੇ ਬਜ਼ੁਰਗਾਂ ਨੂੰ ਸੁੱਤੇ ਪਏ ਚੁਬਾਰੇ ’ਚ ਬਾਹਰੋ ਕੁੰਡਾ ਲਾ ਦਿੱਤਾ ਗਿਆ, ਪੌੜੀ ਉਤਰ ਕੇ ਅਲਮਾਰੀ ਪੇਟੀ ਵਾਲੇ ਕਮਰੇ ਦੇ ਵਿੱਚ ਵੜ ਕੇ ਅਲਮਾਰੀ ਦੇ ਵਿੱਚੋਂ ਸੋਨਾ ਅਤੇ ਨਗਦੀ ਚੋਰੀ ਕੀਤੀ ਗਈ।

ਉਹਨਾਂ ਦੱਸਿਆ ਕਿ ਸਾਤਿਰ ਚੋਰਾਂ ਨੇ ਗੁਲੱਬਜ ਵਗੈਰਾ ਪਹਿਨੇ ਹੋਏ ਸਨ, ਜੋ ਕਿ ਰਾਤੀ ਡੇਢ ਵਜੇ ਦੇ ਕਰੀਬ ਘਰ ਦੇ ਵਿੱਚ ਦਾਖਲ ਹੋਏ, ਜਦੋਂ ਪਰਿਵਾਰ ਨੇ ਸਵੇਰੇ 4 ਵਜੇ ਉੱਠ ਕੇ ਦੇਖਿਆ ਤਾਂ ਚੁਬਾਰੇ ਨੂੰ ਕੁੰਡਾ ਲੱਗਿਆ ਪਿਆ ਸੀ ਅਤੇ ਥੱਲੇ ਕਮਰੇ ਦੇ ਦਰਵਾਜੇ ਖੁੱਲੇ ਪਏ ਸੀ, ਕਮਰੇ ਦੇ ਵਿੱਚ ਸਮਾਨ ਖਿਲਰਿਆ ਪਿਆ ਸੀ, ਪਰਿਵਾਰ ਨੂੰ ਸ਼ੱਕ ਹੋਣ ਤੇ ਜਦੋਂ ਉਹਨਾਂ ਸਮਾਨ ਫਰੋਲ ਕੇ ਦੇਖਿਆ ਤਾਂ ਉਹਨਾਂ ਨੂੰ ਆਪਣੇ ਘਰ ਵਿੱਚੋ 15 ਤੋਲੇ ਸੋਨਾ ਅਤੇ 45 ਹਜਾਰ ਰਪਏ ਗਾਇਬ ਹੋਇਆ ਦਿਖਾਈ ਦਿੱਤਾ, ਪਰਿਵਾਰ ਵੱਲੋਂ ਇਸ ਮਾਮਲੇ ਦੀ ਥਾਣਾ ਕੌਹਰੀਆ ਵਿਖੇ ਰਿਪੋਰਟ ਕੀਤੀ ਗਈ।

Read Also :  ਮਨੀਪੁਰ ’ਚ ਸੱਤ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਬਰਾਮਦ

ਮੌਕੇ ’ਤੇ ਪਹੁੰਚੀ ਥਾਣਾ ਕੋਹਰੀਆ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ,ਇਸ ਸਬੰਧੀ ਦਿੜਬਾ ਦੇ ਡੀਐਸਪੀ ਡਾਕਟਰ ਰੁਪਿੰਦਰ ਕੌਰ ਬਾਜਵਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਸੀਸੀਟੀਵੀ ਕੈਮਰੇ ਦੀ ਮੱਦਦ ਨਾਲ ਚੋਰਾਂ ਦੀ ਭਾਲ ਕਰ ਰਹੇ ਹਾਂ, ਇਸ ਵੱਡੀ ਚੋਰੀ ਸਬੰਧੀ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਹੈ, ਬਹੁਤ ਹੀ ਜਲਦੀ ਅਸੀਂ ਚੋਰਾਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ,ਉਹਨਾਂ ਦੱਸਿਆ ਕਿ ਸਾਨੂੰ ਸੀਸੀਟੀਵੀ ਕੈਮਰਿਆਂ ਦੇ ਵਿੱਚੋਂ ਦੋ ਬੰਦੇ ਮੂੰਹ ਢਕੇ ਹੋਏ ਨਜ਼ਰ ਆ ਰਹੇ ਹਨ। ਪੁਲਿਸ ਪ੍ਰਸ਼ਾਸਨ ਦੀ ਇਸ ਕੇਸ ਤੇ ਪੈਨੀ ਨਜ਼ਰ ਰੱਖੀ ਗਈ ਹੈ। ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਜਲਦੀ ਇਨਸਾਫ ਦਿੱਤੇ ਜਾਣ ਦੀ ਅਪੀਲ ਕੀਤੀ ਗਈ ਹੈ। ਚੋਰਾਂ ਵੱਲੋਂ ਕਿਸਾਨ ਦਾ 23 ਲੱਖ ਰੁਪਏ ਦਾ ਕੀਤੇ ਨੁਕਸਾਨ ਨਾਲ ਇਲਾਕੇ ਵਿੱਚ ਸੰਨਾਟਾ ਛਾ ਗਿਆ ਹੈ।

About The Author

Related Posts