Punjab
Amloh News: ਅਮਲੋਹ ਸ਼ਹਿਰ ਦੇ ਹਾਲਾਤ ਹੋਣਗੇ ਹੁਣ ਹੋਰ ਵੀ ਖਰਾਬ, ਗਿਲਾ ਤੇ ਸੁੱਕਾ ਕੂੜਾ ਸੁੱਟਿਆ ਸੜਕਾਂ ’ਤੇ
ਸ਼ਹਿਰ ਦੇ ਹਾਲਾਤ ਪਹਿਲਾਂ ਹੀ ਸਨ ਖਰਾਬ, ਬਿਮਾਰੀ ਫੈਲਣ ਦਾ ਖਤਰਾ
(ਅਨਿਲ ਲੁਟਾਵਾ) ਅਮਲੋਹ। ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਸਫ਼ਾਈ ਸੇਵਕ ਯੂਨੀਅਨ ਅਮਲੋਹ ਵੱਲੋਂ ਕੀਤੀ ਅਣਮਿੱਥੇ ਸਮੇਂ ਦੀ ਕੰਮ-ਛੋੜ ਹੜਤਾਲ ਅੱਜ 11ਵੇਂ ਦਿਨ ’ਚ ਦਾਖਲ ਹੋ ਗਈ। ਅੱਜ ਨਗਰ ਕੌਂਸਲ ਅਮਲੋਹ ਦੇ ਸਮੂਹ ਸਫ਼ਾਈ ਕਰਮਚਾਰੀਆਂ ਵੱਲੋਂ ਪ੍ਰਧਾਨ ਮੇਟ ਪਰਮਜੀਤ ਪੰਮੀ ਦੀ ਅਗਵਾਈ ਹੇਠ ਨਗਰ ਕੌਂਸਲ ਅੱਗੇ ਧਰਨਾ ਲਾਇਆ ਗਿਆ ਅਤੇ ਪੰਜਾਬ ਸਰਕਾਰ ਰੋਸ਼ ਪ੍ਰਦਰਸ਼ਨ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਉਸ ਤੋਂ ਬਾਅਦ ਸਫ਼ਾਈ ਸੇਵਕਾਂ ਨੇ ਅਮਲੋਹ ਦੇ ਮੇਨ ਬਾਜ਼ਾਰ, ਪੁਰਾਣੀ ਅਨਾਜ਼ ਮੰਡੀ, ਨਾਭਾ ਚੌਂਕ, ਸਰਾਫਾ ਬਜ਼ਾਰ, ਬੁੱਗਾ ਬੱਸ ਸਟੈਂਡ, ਸਿਵਲ ਹਸਪਤਾਲ, ਪੰਡਤ ਕੇਸਵਾ ਨੰਦ ਚੌਂਕ ਤੱਕ ਗਿਲਾ ਅਤੇ ਸੁੱਕਾ ਕੂੜਾ ਸੁੱਟ ਦਿੱਤਾ ਅਤੇ ਉਨ੍ਹਾਂ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਚੇਤਾਵਨੀ ਦੀ ਅਨਾਊਂਸਮੈਟ ਕੀਤੀ ਕਿ ਜੇਕਰ ਕੋਈ ਕਿਸੇ ਨੇ ਕੂੜੇ ਨੂੰ ਚੁੱਕਣ ਜਾ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਅੱਗੇ ਹੋਰ ਕੂੜਾ ਸੁੱਟਿਆ ਜਾਵੇਗਾ। ਅਮਲੋਹ ਬਜ਼ਾਰ ਦੇ ਹਾਲਾਤ ਬੱਦ ਤੋਂ ਬੱਦਤਰ ਬਣ ਚੁੱਕੇ ਹਨ ਕਿਉਂਕਿ ਸੀਵਰੇਜ਼ ਜਾਮ ਹੋਣ ਕਾਰਨ ਪਾਣੀ ਸੜਕਾਂ ’ਤੇ ਜਮ੍ਹਾਂ ਹੋ ਗਿਆ ਹੈ ਅਤੇ ਹੁਣ ਸਫ਼ਾਈ ਸੇਵਕਾਂ ਨੇ ਗਿੱਲਾ ਤੇ ਸੁੱਕਾ ਕੂੜਾ ਵੀ ਉਸ ਵਿੱਚ ਸੁੱਟ ਦਿੱਤਾ ਹੈ ਜਿਸ ਕਾਰਨ ਪੂਰੇ ਬਾਜ਼ਾਰ ਵਿੱਚ ਬਦਬੂ ਫ਼ੈਲ ਚੁੱਕੀ ਹੈ ਰਾਹਗੀਰਾਂ ਦਾ ਲੱਗਣਾ ਤੇ ਦੁਕਾਨਦਾਰਾਂ ਦਾ ਦੁਕਾਨ ਵਿੱਚ ਬੈਠਣਾ ਮੁਸ਼ਕਿਲ ਹੋ ਗਿਆ ਹੈ।
ਕੀ ਕਹਿਣਾ ਮੇਟ ਪ੍ਰਧਾਨ ਪਰਮਜੀਤ ਪੰਮੀ ਦਾ:
ਇਸ ਸਬੰਧੀ ਗੱਲਬਾਤ ਕਰਨ ਤੇ ਮੇਟ ਪ੍ਰਧਾਨ ਪਰਮਜੀਤ ਪੰਮੀ ਨੇ ਕਿਹਾ ਕਿ ਪਾਣੀ ਸਿਰ ਉੱਪਰ ਦੀ ਲੰਘ ਗਿਆ ਹੈ ਅਤੇ ਕੋਈ ਵੀ ਸਰਕਾਰ ਦਾ ਨੁਮਾਇਂਦੇ ਜਾ ਪ੍ਰਸ਼ਾਸਿਨਕ ਅਧਿਕਾਰੀ ਨੇ ਉਨ੍ਹਾਂ ਦੀ ਯੂਨੀਅਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੀ ਹੱਕੀ ਮੰਗਾਂ ਪਿੱਛੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਦੇ ਕੰਨਾਂ ਤੱਕ ਜੂੰ ਨਹੀਂ ਸਰਕ ਰਹੀ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਸੀਂ ਲੋਕਾਂ ਦਾ ਕੂੜਾ ਚੁੱਕ ਸਕਦੇ ਹਾਂ ਤਾਂ ਅਸੀਂ ਇਸ ਤਰ੍ਹਾਂ ਸੁੱਟ ਵੀ ਸਕਦੇ ਹਾਂ। ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ।
ਕੀ ਕਹਿਣਾ ਹੈ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਦਾ

ਇਸ ਸਬੰਧੀ ਗੱਲਬਾਤ ਕਰਨ ਤੇ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਪੂਰੇ ਪੰਜਾਬ 'ਚ ਚੱਲ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਤੇ ਖਾਸਕਰ ਕਰਕੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਦੇ ਬੱਚਿਆਂ ਨੂੰ ਲੰਘਣ ਵਿੱਚ ਵੀ ਦਿੱਕਤ ਆ ਰਹੀ ਹੈ। ਜਿਸ ਸਬੰਧੀ ਅਸੀਂ ਪ੍ਰਸ਼ਾਸਨ ਅਤੇ ਡੀਸੀ ਸਾਹਿਬ ਦੇ ਧਿਆਨ ਵਿੱਚ ਵੀ ਇਹ ਮਸਲਾ ਲੈ ਆਂਦਾ ਹੈ। ਦੂਸਰਾ ਅਸੀਂ ਇਨ੍ਹਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਨ੍ਹਾਂ ਮੁਲਾਜ਼ਮਾਂ ਦੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਆਦਿ ਮੰਗਾਂ ਸਰਕਾਰ ਦੇ ਧਿਆਨ ਵਿੱਚ ਵੀ ਹਨ। ਉਨ੍ਹਾਂ ਕਿਹਾ ਸੀਵਰੇਜ਼ ਦੀ ਸਮੱਸਿਆਵਾਂ ਕਾਰਨ ਖੜੇ ਪਾਣੀ ਨੂੰ ਉਹ ਕਾਰਜ ਸਾਧਕ ਅਫ਼ਸਰ ਨਾਲ ਮਿਲਕੇ ਹੱਲ ਕਰਨਗੇ।
About The Author