Punjab

Punjab ਦੇ ਪਿੰਡ ਦੇਸ਼ 'ਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਮਾਨ
Punjab News: ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ ਸਬੂਤ: ਕੁਲਦੀਪ ਧਾਲੀਵਾਲ
Punjab: ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ
CM Mann ਨੇ PSPCL 'ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ
Welfare Work: ਪਸ਼ੂ ਸੇਵਾ ਦੀ ਮਿਸਾਲ ਬਣੇ ਮੇਜਰ ਸਿੰਘ, ਗੰਭੀਰ ਜ਼ਖ਼ਮੀ ਬੇਜ਼ੁਬਾਨ ਦਾ ਕਰਵਾਇਆ ਇਲਾਜ

Welfare Work: ਪਸ਼ੂ ਸੇਵਾ ਦੀ ਮਿਸਾਲ ਬਣੇ ਮੇਜਰ ਸਿੰਘ, ਗੰਭੀਰ ਜ਼ਖ਼ਮੀ ਬੇਜ਼ੁਬਾਨ ਦਾ ਕਰਵਾਇਆ ਇਲਾਜ

ਦਰਦ ਨਾਲ ਤੜਫ ਰਹੇ ਕੁੱਤੇ ਦਾ ਇਲਾਜ ਕਰਵਾ ਕੇ ਉਸਦੀ ਨਿਰੰਤਰ ਦੇਖਭਾਲ ਕੀਤੀ ਜਾ ਰਹੀ ਹੈ

Ravinder Sharma Picture
Published On

ਘੱਗਾ (ਵਿਸ਼ਾਲ ਕੁਮਾਰ ਗੋਇਲ)। ਮਨੁੱਖਤਾ ਅਤੇ ਪਸ਼ੂ ਸੇਵਾ ਦੀ ਸੱਚੀ ਮਿਸਾਲ ਪੇਸ਼ ਕਰਦਿਆਂ ਪਿੰਡ ਦੇਧਣਾ ਦੇ ਵਸਨੀਕ ਮੇਜਰ ਸਿੰਘ ਨੇ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਕੁੱਤੇ ਦੀ ਜਾਨ ਬਚਾਉਣ ਲਈ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਵੱਲੋਂ ਬੇਸਹਾਰਾ ਅਤੇ ਦਰਦ ਨਾਲ ਤੜਫ ਰਹੇ ਕੁੱਤੇ ਦਾ ਇਲਾਜ ਕਰਵਾ ਕੇ ਉਸਦੀ ਨਿਰੰਤਰ ਦੇਖਭਾਲ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਇਹ ਕੁੱਤਾ ਬਹੁਤ ਹੀ ਮਾੜੀ ਹਾਲਤ ਵਿੱਚ ਪਿੰਡ ਦੇ ਆਲੇ-ਦੁਆਲੇ ਘੁੰਮ ਰਿਹਾ ਸੀ। ਉਸਦੇ ਜ਼ਖ਼ਮਾਂ ਵਿੱਚ ਪਏ ਕੀੜਿਆਂ ਨੇ ਉਸਦੀ ਇੱਕ ਅੱਖ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾ ਦਿੱਤਾ ਸੀ, ਜਦਕਿ ਕੀੜੇ ਸਿਰ ਦੇ ਅੰਦਰ ਤੱਕ ਪਹੁੰਚ ਚੁੱਕੇ ਸਨ। ਕਈ ਦਿਨਾਂ ਤੋਂ ਦਰਦ ਸਹਿ ਰਹੇ ਇਸ ਬੇਜੁਬਾਨ ਜੀਵ ਦੀ ਹਾਲਤ ਦੇਖ ਕੇ ਸਥਾਨਕ ਵਸਨੀਕਾਂ ਨੇ ਇਸ ਸਬੰਧੀ ਮੇਜਰ ਸਿੰਘ ਨੂੰ ਜਾਣਕਾਰੀ ਦਿੱਤੀ।

ਸੂਚਨਾ ਮਿਲਦੇ ਹੀ ਮੇਜਰ ਸਿੰਘ ਆਪਣੇ ਸਾਥੀ ਮਿਸਤਰੀ ਗੁਰਪ੍ਰੀਤ ਸਿੰਘ ਨਾਲ ਮੌਕੇ ’ਤੇ ਪਹੁੰਚੇ ਅਤੇ ਕੁੱਤੇ ਨੂੰ ਤੁਰੰਤ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ। ਇਸ ਉਪਰੰਤ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਉਸਦਾ ਇਲਾਜ, ਮਲ੍ਹਮ-ਪੱਟੀ ਅਤੇ ਲੋੜੀਂਦੀ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ। ਇਸ ਸਮੇਂ ਕੁੱਤੇ ਨੂੰ ਰੋਜ਼ਾਨਾ ਦਵਾਈ ਦਿੱਤੀ ਜਾ ਰਹੀ ਹੈ ਅਤੇ ਉਸਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ ਤਾਂ ਜੋ ਉਹ ਮੁੜ ਤੰਦਰੁਸਤ ਹੋ ਸਕੇ।

Read Also : ਭਿਆਨਕ ਅੱਗ ਦਾ ਕਹਿਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੀ ਹਿੰਮਤ ਨੇ ਵੱਡਾ ਹਾਦਸਾ ਟਾਲਿਆ

ਮੇਜਰ ਸਿੰਘ ਨੇ ਦੱਸਿਆ ਕਿ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਨਾਲ ਸੇਵਾ ਕਾਰਜ ਕਰਦੇ ਹਨ ਅਤੇ ਪਸ਼ੂਆਂ ਦੀ ਸੇਵਾ ਨੂੰ ਆਪਣਾ ਫਰਜ਼ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਕਈ ਬਿਮਾਰ, ਜ਼ਖ਼ਮੀ ਅਤੇ ਲਾਚਾਰ ਪਸ਼ੂਆਂ ਦੀ ਸੇਵਾ ਕਰ ਚੁੱਕੇ ਹਨ। ਉਨ੍ਹਾਂ ਨੂੰ ਇਹ ਪ੍ਰੇਰਣਾ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਈਆਂ ਜਾ ਰਹੀਆਂ ਮਾਨਵਤਾ ਭਲਾਈ ਮੁਹਿੰਮਾਂ ਤੋਂ ਮਿਲੀ ਹੈ।

About The Author

Latest News

Related Posts