Malerkotla News: ਭਿਆਨਕ ਅੱਗ ਦਾ ਕਹਿਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੀ ਹਿੰਮਤ ਨੇ ਵੱਡਾ ਹਾਦਸਾ ਟਾਲਿਆ

ਅੱਗ ’ਤੇ ਕਾਬੂ ਪਾਉਣ ਲਈ ਤੋੜਨੀ ਪਈ ਕੰਧ ਤੇ ਲੈਂਟਰ, ਲੱਖਾਂ ਦਾ ਨੁਕਸਾਨ

Ravinder Sharma Picture
Published On

ਮਾਲੇਰਕੋਟਲਾ। ਮਾਲੇਰਕੋਟਲਾ ਸ਼ਹਿਰ ਦੇ ਧੀਮਾਨ ਟੂਲਜ ਰਿਪੇਅਰ ਸੈਂਟਰ ’ਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।  ਅੱਗ ਦੀ ਖਬਰ ਜਿਉ ਹੀ ਸ਼ਹਿਰ ਅਤੇ ਆਲੇ-ਦੁਆਲੇ ਇਲਾਕੇ ਵਿਚ ਫੈਲੀ ਤਾਂ ਇਸ ਦਾ ਪਤਾ ਲੱਗਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਪੁਲਿਸ ਪ੍ਰਸ਼ਾਸਨ ਅਤੇ ਵੱਡੀ ਗਿਣਤੀ ਦੁਕਾਨਦਾਰ ਪਹੁੰਚ ਗਏ।

Malerkotla News 2

ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੁਕਾਨ ਅੰਦਰ ਰੱਖਿਆ  ਸਾਮਾਨ ਸੜ ਗਿਆ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਦੁਕਾਨ ਦੀ ਕੰਧ ਅਤੇ ਲੈਂਟਰ ਤੋੜਨਾ ਪਿਆ। ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।  ਇੱਕਤਰ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਸਮਾਨ ਨੂੰ ਬਾਹਰ ਕੱਢਿਆ ਅਤੇ ਅੱਗ ਬੁਝਾਉਣ ਵਿੱਚ ਮੱਦਦ ਕੀਤੀ।

Read Also :  ਦੋ ਭਾਰਤੀ ਜੰਗੀ ਜਹਾਜ਼ ਵੀਅਤਨਾਮ ਪਹੁੰਚੇ, ਜਲ ਸੈਨਾ ਸਹਿਯੋਗ ਨੂੰ ਮਿਲੇਗਾ ਸਹਾਰਾ

ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।  ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਫਾਇਰ ਬ੍ਰਿਗੇਡ ਟੀਮ ਦੇ ਤੁਰੰਤ ਕਾਰਵਾਈ ਕਰਨ ਦੀ ਸ਼ਲਾਘਾ ਕੀਤੀ, ਨਹੀਂ ਤਾਂ ਅੱਗ ਨੇੜਲੀਆਂ ਦੁਕਾਨਾਂ ਤੱਕ ਫੈਲ ਸਕਦੀ ਸੀ।

About The Author

Related Posts