Punjab
River Accident: ਲਾਲਚ ਨੇ ਨਿਗਲੀਆਂ ਜ਼ਿੰਦਗੀਆਂ! ਪਾਕਿਸਤਾਨ ਜਾਣ ਲਈ ਦਰਿਆ ’ਚ ਉਤਰੇ ਦੋ ਨੌਜਵਾਨ ਡੁੱਬੇ
ਪੁਲਿਸ ਨੇ ਗੰਗਾ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ
River Accident: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ’ਚੋਂ ਪਾਕਿਸਤਾਨ ਜਾਣ ਲਈ ਸਤਲੁਜ ਦਰਿਆ ਪਾਰ ਕਰਦਿਆਂ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਿਸ ਸਬੰਧੀ ਥਾਣਾ ਫਿਰੋਜ਼ਪੁਰ ਸਦਰ ਵਿੱਚ ਪੁਲਿਸ ਵੱਲੋਂ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Crime News: ਫਿਰੋਜ਼ਪੁਰ ਪੁਲਿਸ ਵੱਲੋਂ ਮਾਂ ਤੇ ਨਾਬਾਲਗ ਪੁੱਤ ਸਮੇਤ 4 ਜਣੇ ਕਾਬੂ
ਜਾਣਕਾਰੀ ਦਿੰਦੇ ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੰਗਾ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਹਬੀਬ ਵਾਲਾ ਨੇ ਬੀਤੀ 2 ਅਤੇ 3 ਮਈ 2026 ਦੀ ਦਰਮਿਆਨੀ ਰਾਤ ਨੂੰ ਪਿੰਡ ਦੇ ਦੋ ਨੌਜਵਾਨ ਮੁਖਤਿਆਰ ਸਿੰਘ (20 ਸਾਲ) ਪੁੱਤਰ ਨਿਰੰਜਨ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਮੰਨੂੰ (35 ਸਾਲ) ਪੁੱਤਰ ਬਲਦੇਵ ਸਿੰਘ ਵਾਸੀਅਨ ਹਬੀਬ ਵਾਲਾ ਨੂੰ ਲਾਲਚ ਦੇ ਕੇ ਪਾਕਿਸਤਾਨ ਦੇ ਉਸ ਪਾਰ ਦਰਿਆ ਦੇ ਰਸਤੇ ਰਾਹੀਂ ਜਾਣ ਲਈ ਦਰਿਆ ਵਿੱਚ ਉਤਾਰ ਦਿੱਤਾ, ਜਿੱਥੇ ਦਰਿਆ ਡੂੰਘਾ ਹੋਣ ਕਾਰਨ ਦੋਵੇਂ ਪਾਣੀ ਵਿਚ ਡੁੱਬ ਗਏ ਅਤੇ ਇਸ ਹਾਦਸੇ ਵਿਚ ਮੁਖਤਿਆਰ ਸਿੰਘ ਅਤੇ ਮਨਪ੍ਰੀਤ ਸਿੰਘ ਦੋਵਾਂ ਦੀ ਮੌਤ ਹੋ ਗਈ। ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੰਗਾ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
About The Author