Bathinda News: ਬਠਿੰਡਾ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਪੁਲਿਸ ਹੋਈ ਪੱਬਾਂ ਭਾਰ, ਸਖਤ ਕੀਤੇ ਸੁਰੱਖਿਆ ਪ੍ਰਬੰਧ

Ravinder Sharma Picture
Published On

ਬਠਿੰਡਾ (ਸੁਖਜੀਤ ਮਾਨ)। ਪੰਜਾਬ ਭਰ ’ਚ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਜਿਲ੍ਹਿਆਂ ’ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਆ ਰਹੀਆਂ ਹਨ। ਬਠਿੰਡਾ ’ਚ ਅੱਜ ਇੱਕ ਵਾਰ ਫਿਰ ਕਈ ਸਕੂਲਾਂ ਨੂੰ ਅਜਿਹੀ ਧਮਕੀ ਆਉਣ ਦਾ ਪਤਾ ਲੱਗਦਿਆਂ ਹੀ ਪੁਲਿਸ ਪ੍ਰਸ਼ਾਸ਼ਨ ਪੱਬਾਂ ਭਾਰ ਹੋ ਗਿਆ। ਧਮਕੀ ਵਾਲੀ ਸੂਚੀ ’ਚ ਸ਼ਾਮਿਲ ਸਕੂਲਾਂ ਦੇ ਨੇੜੇ ਸਖਤ ਸੁਰੱਖਿਆ ਪ੍ਰਬੰਧ ਕਰਨ ਦੇ ਨਾਲ-ਨਾਲ ਪੁਲਿਸ ਦਾ ਬੰਬ ਨਿਰੋਧਕ ਦਸਤਾ ਵੀ ਡਿਊਟੀ ’ਤੇ ਡਟ ਗਿਆ।

ਵੇਰਵਿਆਂ ਮੁਤਾਬਿਕ ਅੱਜ ਸਵੇਰੇ ਸਕੂਲ ਖੁੱਲਣ ਤੋਂ ਪਹਿਲਾਂ ਹੀ ਸ਼ਹਿਰ ਦੇ ਨਾਮੀ ਸਕੂਲਾਂ ਨੂੰ ਇਹ ਧਮਕੀ ਭਰੀ ਈਮੇਲ ਆਈ ਜਿਸ ’ਚ ਸਕੂਲਾਂ ਨੂੰ ਬੰਬ ਨਾਲ ਉਡਾ ਦੇਣ ਬਾਰੇ ਲਿਖਿਆ ਹੋਇਆ ਸੀ। ਸਕੂਲਾਂ ਦੇ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ’ਤੇ ਪੁੱਜ ਕੇ ਪੁਲਿਸ ਨੇ ਸਰਚ ਅਭਿਆਨ ਚਲਾਇਆ ਅਤੇ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏੇ। ਡੀਐਸਪੀ ਸਿਟੀ-2 ਅਰੁਣ ਮੁੰਡਨ ਨੇ ਦੱਸਿਆ ਕਿ ਜਿੰਨ੍ਹਾਂ ਸਕੂਲਾਂ ਨੂੰ ਧਮਕੀ ਆਈ ਹੈ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

Read Also :  ਪੰਜਾਬ ਤੇ ਚੰਡੀਗੜ੍ਹ ’ਚ ਸੀਵਿਅਰ ਹੀਟਵੇਵ ਦਾ ਅਲਰਟ ਜਾਰੀ, ਬਠਿੰਡਾ ’ਚ ਤਾਪਮਾਨ 46 ਡਿਗਰੀ ਤੋਂ ਪਾਰ

ਉਨ੍ਹਾਂ ਦੱਸਿਆ ਕਿ ਜਿਹੜੇ ਸਕੂਲਾਂ ਨੂੰ ਧਮਕੀ ਆਈ ਹੈ ਉਨ੍ਹਾਂ ’ਚ ਪੀਪੀਐਸ ਅਤੇ ਲਾਰਡ ਰਾਮਾਂ ਸਕੂਲ ਸਮੇੇਤ ਹੋਰ ਕਈ ਸਕੂਲ ਹਨ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਜੋ ਪਹਿਲਾਂ ਧਮਕੀ ਆਈ ਸੀ ਉਸਦੀ ਵੀ ਤਕਨੀਕੀ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡਰਨ ਵਾਲੀ ਕੋਈ ਗੱਲ ਨਹੀਂ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਵੀ ਬਠਿੰਡਾ ਦੇ ਕਈ ਨਿੱਜੀ ਸਕੂਲਾਂ ਸਮੇਤ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ।  

About The Author

Related Posts