Punjab
Punjab Weather Alert: 6 ਜ਼ਿਲ੍ਹਿਆਂ ’ਚ ਮੀਂਹ ਤੇ ਤੁਫਾਨ ਦੀ ਚਿਤਾਵਨੀ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਪੰਜਾਬ ਦੇ ਮੌਸਮ ਸਬੰਧੀ ਨਵਾਂ ਅਪਡੇਟ ਜਾਰੀ
Weather Update Today: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਤੇਜ਼ ਗਰਮੀ ਵਿਚਕਾਰ, ਮੌਸਮ ਵਿਭਾਗ ਨੇ ਮਹੱਤਵਪੂਰਨ ਜਾਣਕਾਰੀ ਜਾਰੀ ਕੀਤੀ ਹੈ। ਵਿਭਾਗ ਨੇ ਅੱਜ ਸੂਬੇ ਦੇ ਛੇ ਜ਼ਿਲ੍ਹਿਆਂ ’ਚ ਗਰਜ-ਤੂਫ਼ਾਨ ਤੇ ਮੀਂਹ ਲਈ ‘ਆਰੇਂਜ ਅਲਰਟ’ ਜਾਰੀ ਕੀਤਾ ਹੈ।
ਜ਼ਿਲ੍ਹਾ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਜ਼ਿਲ੍ਹਾ | Weather Update Today
ਮੌਸਮ ਵਿਭਾਗ ਅਨੁਸਾਰ, ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਮੁਕਤਸਰ ਜ਼ਿਲ੍ਹਿਆਂ ’ਚ ਕਈ ਥਾਵਾਂ ’ਤੇ ਭਾਰੀ ਮੀਂਹ ਤੇ ਗਰਜ-ਤੂਫ਼ਾਨ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਸੰਭਵ ਹਨ। ਤੇਜ਼ ਗਰਮੀ ਦੇ ਮੱਦੇਨਜ਼ਰ 16 ਮਈ ਤੋਂ 20 ਮਈ ਤੱਕ ਪੰਜਾਬ ਦੇ ਕਈ ਇਲਾਕਿਆਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਅਨੁਸਾਰ, ਵੀਰਵਾਰ ਦੇ ਮੁਕਾਬਲੇ ਤਾਪਮਾਨ ’ਚ 0.2 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ।
Read Also : Ghagga News Today: ਪਟਿਆਲਾ-ਪਾਤੜਾਂ ਰੋਡ ’ਤੇ ਭਿਆਨਕ ਸੜਕ ਹਾਦਸਾ, ਬੱਸ ਪਲਟਣ ਕਾਰਨ ਇੱਕ ਦੀ ਮੌਤ, 11 ਗੰਭੀਰ ਜ਼ਖ਼ਮੀ
ਸਭ ਤੋਂ ਗਰਮ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਸਭ ਤੋਂ ਗਰਮ ਜ਼ਿਲ੍ਹਾ ਬਠਿੰਡਾ ਸੂਬੇ ’ਚ ਸਭ ਤੋਂ ਗਰਮ ਰਿਹਾ, ਜਿਸਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 42.7 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਪਹਾੜੀ ਇਲਾਕਿਆਂ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਦੇ ਕਮਜ਼ੋਰ ਹੋਣ ਕਾਰਨ ਗਰਮੀ ਵਧ ਰਹੀ ਹੈ। ਇਸ ਦੌਰਾਨ, ਦੱਖਣ-ਪੱਛਮੀ ਮਾਨਸੂਨ ਲਈ ਹਾਲਾਤ ਅਨੁਕੂਲ ਬਣ ਰਹੇ ਹਨ ਜੋ 16 ਮਈ ਦੇ ਆਸ-ਪਾਸ ਦੱਖਣੀ ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ ਤੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਕੁਝ ਹਿੱਸਿਆਂ ’ਚ ਅੱਗੇ ਵਧਣਗੇ। ਇੱਕ ਤਾਜ਼ਾ ਪੱਛਮੀ ਗੜਬੜ ਉੱਤਰ-ਪੱਛਮੀ ਭਾਰਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।