Topper Harleen Sharma: ਕਿਸਾਨ ਦੀ ਧੀ ਹਰਲੀਨ ਸ਼ਰਮਾ ਨੇ 10ਵੀਂ ਬੋਰਡ ਪ੍ਰੀਖਿਆ ’ਚ ਪੰਜਾਬ ਭਰ ’ਚ ਕੀਤਾ ਟਾਪ

ਜੱਜ ਬਣਨਾ ਚਾਹੁੰਦੀ ਹੈ ਹਰਲੀਨ ਸ਼ਰਮਾ

Satinder Mathur  Picture
Published On

Topper Harleen Sharma:

Topper-Harleen-Sharma
Topper Harleen Sharma: ਕਿਸਾਨ ਦੀ ਧੀ ਹਰਲੀਨ ਸ਼ਰਮਾ ਨੇ 10ਵੀਂ ਬੋਰਡ ਪ੍ਰੀਖਿਆ ’ਚ ਪੰਜਾਬ ਭਰ ’ਚ ਕੀਤਾ ਟਾਪ

ਜੈਤੋ (ਅਜੈ ਮਨਚੰਦਾ)। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੈਨਾ ਦੀ ਰਹਿਣ ਵਾਲੀ ਹਰਲੀਨ ਸ਼ਰਮਾ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਅਤੇ ਲਗਨ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਸਧਾਰਨ ਕਿਸਾਨ ਪਰਿਵਾਰ ਨਾਲ ਸੰਬੰਧਤ ਹਰਲੀਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਕਲਾਸ ਦੇ ਨਤੀਜਿਆਂ ਵਿੱਚ 650 ਵਿੱਚੋਂ 646 ਅੰਕ ਹਾਸਲ ਕਰਕੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਜੈਤੋ ਦੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਰਲੀਨ ਸ਼ਰਮਾ ਦੀ ਇਸ ਵੱਡੀ ਉਪਲੱਬਧੀ ਨਾਲ ਪਰਿਵਾਰ, ਸਕੂਲ ਅਤੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਦੀਆਂ ਗਲੀਆਂ ਤੋਂ ਨਿਕਲ ਕੇ ਪੰਜਾਬ ਟਾਪਰ ਬਣੀ ਹਰਲੀਨ ਅੱਜ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਬਣ ਗਈ ਹੈ। ਹਰਲੀਨ ਦੇ ਪਿਤਾ ਜਸਵਿੰਦਰ ਕੁਮਾਰ ਖੇਤੀਬਾੜੀ ਕਰਦੇ ਹਨ, ਜਦਕਿ ਮਾਤਾ ਰੇਣੂ ਬਾਲਾ ਘਰੇਲੂ ਔਰਤ ਹਨ। ਸੀਮਿਤ ਸਾਧਨਾਂ ਦੇ ਬਾਵਜ਼ੂਦ ਪਰਿਵਾਰ ਨੇ ਧੀ ਦੀ ਪੜ੍ਹਾਈ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਰੁਚੀ ਰੱਖਣ ਵਾਲੀ ਹਰਲੀਨ ਦਾ ਸੁਪਨਾ ਭਵਿੱਖ ਵਿੱਚ ਜੱਜ ਬਣ ਕੇ ਸਮਾਜ ਦੀ ਸੇਵਾ ਕਰਨ ਦਾ ਹੈ।

ਇਹ ਵੀ ਪੜ੍ਹੋ: Supreme Court: ਜ਼ਮਾਨਤ ਮਾਮਲਿਆਂ ’ਚ ਦੇਰੀ 'ਤੇ ਸੁਪਰੀਮ ਕੋਰਟ ਸਖ਼ਤ, ਸਾਰੀਆਂ ਹਾਈ ਕੋਰਟਾਂ ਨੂੰ ਦਿੱਤੇ ਨਵੇਂ ਆਦੇਸ਼

ਹਰਲੀਨ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਨਿਯਮਿਤ ਮਿਹਨਤ ਨੂੰ ਦਿੱਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਕੁਸੁਮ ਕਾਲੜਾ ਨੇ ਕਿਹਾ ਕਿ ਇਹ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਕੂਲ ਦੀ ਇੱਕ ਵਿਦਿਆਰਥਣ 8ਵੀਂ ਕਲਾਸ ਵਿੱਚ ਪੰਜਾਬ ਟਾਪਰ ਰਹਿ ਚੁੱਕੀ ਹੈ ਅਤੇ ਹੁਣ ਹਰਲੀਨ ਨੇ 10ਵੀਂ ਵਿੱਚ ਟਾਪ ਕਰਕੇ ਸਕੂਲ ਦੀਆਂ ਉਪਲੱਬਧੀਆਂ ਵਿੱਚ ਇੱਕ ਹੋਰ ਮਾਣਮੱਤਾ ਅਧਿਆਇ ਜੋੜ ਦਿੱਤਾ ਹੈ।

About The Author

Related Posts