Punjab
Mothers Day: ਡੀਏਵੀ ਸਕੂਲ ਬਾਦਸ਼ਾਹਪੁਰ ’ਚ ਮਦਰਜ਼-ਡੇਅ ਉਤਸ਼ਾਹ ਨਾਲ ਮਨਾਇਆ
ਸ੍ਰੀਮਤੀ ਪਰਮਜੀਤ ਕੌਰ ਨੂੰ ਮਦਰ ਆਫ ਦਾ ਡੇਅ ਐਲਾਨਿਆ
Mothers Day: (ਮਨੋਜ ਗੋਇਲ), ਬਾਦਸ਼ਾਹਪੁਰ। ਡੀਏਵੀ ਸਕੂਲ ਬਾਦਸ਼ਾਹਪੁਰ ’ਚ ਮਦਰਜ਼-ਡੇਅ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮਾਤਾ ਦੇ ਸਨਮਾਨ ਵਿੱਚ ਸੁੰਦਰ ਸ਼ਬਦਾਂ ਵਿੱਚ ਕੀਤੀ ਗਈ। ਬੱਚਿਆਂ ਵੱਲੋਂ ਮਾਂ ਦੀ ਮਹਾਨਤਾ ਨੂੰ ਸਮਰਪਿਤ ਗੀਤ ਗਾਏ ਗਏ ਅਤੇ ਬੱਚਿਆਂ ਨੇ ਮਨਮੋਹਕ ਕੋਰਿਓਗ੍ਰਾਫੀ ਰਾਹੀਂ ਮਾਂ ਪ੍ਰਤੀ ਆਪਣਾ ਪਿਆਰ ਤੇ ਸਤਿਕਾਰ ਪ੍ਰਗਟ ਕੀਤਾ। ਸਕੂਲ ਵਿੱਚ ਜਮਾਤ ਤੀਜੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੇ ਆਪਣੀ ਮਾਂ ਲਈ ਗ੍ਰੀਟਿੰਗ ਕਾਰਡ ਬਣਾਏ ਅਤੇ ਜਮਾਤ ਛੇਵੀਂ ਤੋਂ ਗਿਆਰ੍ਹਵੀਂ ਤੱਕ ਦੇ ਬੱਚਿਆਂ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਆਪਣੀ ਮਾਂ ਬਾਰੇ ਕੁਝ ਲਾਈਨਾਂ ਲਿਖੀਆਂ। ਇਸ ਮੌਕੇ ਵਿਦਿਆਰਥੀਆਂ ਦੀਆਂ ਮਾਤਾਵਾਂ ਲਈ ਵੀ ਵੱਖ-ਵੱਖ ਮੰਨੋਰੰਜਕ ਅਤੇ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨਾਂ ਵਿੱਚ ਮਾਤਾਵਾਂ ਨੇ ਬੜੇ ਚਾਅ ਨਾਲ ਭਾਗ ਲਿਆ ਅਤੇ ਸ੍ਰੀਮਤੀ ਪਰਮਜੀਤ ਕੌਰ ਨੂੰ ਮਦਰ ਆਫ ਦਾ ਡੇਅ ਘੋਸ਼ਿਤ ਕੀਤਾ ਗਿਆ।
ਇਹ ਵੀ ਪੜ੍ਹੋ: Safai Karamchari Strike: ਫ਼ਰੀਦਕੋਟ ’ਚ ਸਫਾਈ ਕਰਮਚਾਰੀਆਂ ਦੀ ਹੜਤਾਲ ਜਾਰੀ, ਕੂੜੇ ਦੇ ਢੇਰਾਂ ਕਾਰਨ ਲੋਕ ਪਰੇਸ਼ਾਨ
ਅੰਤ ਵਿੱਚ ਪ੍ਰਿੰਸੀਪਲ ਮੈਡਮ ਪੂਨਮ ਸਿੰਘ ਨੇ ਸਾਰੀਆਂ ਮਾਤਾਵਾਂ ਨੂੰ ਮਦਰਜ਼ ਡੇ ਦੀਆਂ ਵਧਾਈਆਂ ਦਿੱਤੀਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ
About The Author