Sunam Municipal Election Results: ਸੁਨਾਮ 'ਚ ਆਪ ਦੀ ਵੱਡੀ ਜਿੱਤ, 19 ਆਪ, 3 ਆਜ਼ਾਦ ਅਤੇ 1 ਬੀਜੇਪੀ ਉਮੀਦਵਾਰ ਰਿਹਾ ਜੇਤੂ

ਕਾਂਗਰਸ ਅਤੇ ਅਕਾਲੀ ਦਲ ਵੱਲੋਂ ਸਾਂਝਾ ਫਰੰਟ ਬਣਾ ਕੇ ਆਜ਼ਾਦ ਉਮੀਦਵਾਰਾਂ ਦੀ ਕੀਤੀ ਸੀ ਮੱਦਦ

Satinder Mathur  Picture
Published On

Sunam Municipal Election Results: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਨਗਰ ਕੌਂਸਲ ਚੋਣਾਂ ਦੇ ਵਿੱਚ ਆਪ ਉਮੀਦਵਾਰ ਵੱਡੀ ਪੱਧਰ ’ਤੇ ਜਿੱਤੇ ਹਨ। ਸੁਨਾਮ ਦੇ ਵਿੱਚ ਕੁੱਲ 23 ਵਾਰਡ ਹਨ, ਜਿਨ੍ਹਾਂ ਵਿੱਚੋਂ 2 ਨੰਬਰ ਵਾਰਡ ਦੇ ਵਿੱਚ ਆਪ ਉਮੀਦਵਾਰ ਗੁਰਤੇਜ ਸਿੰਘ ਨਿੱਕਾ ਅਤੇ 6 ਨੰਬਰ ਵਾਰਡ ਦੇ ਵਿੱਚ ਆਪ ਉਮੀਦਵਾਰ ਵਰੁਣ ਮਧਾਨ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਰਹੇ ਸਨ। ਉਸ ਤੋਂ ਬਾਅਦ 21 ਵਾਰਡਾਂ ਦੇ ਵਿੱਚ 49 ਬੂਥਾ ਤੇ ਕੁੱਲ 85 ਉਮੀਦਵਾਰਾਂ ਨੇ ਚੋਣਾਂ ਲੜੀਆਂ ਸਨ, ਜਿਨਾਂ ਦੇ ਅੱਜ ਨਤੀਜੇ ਆਏ ਹਨ ਇਹਨਾਂ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ 17 ਉਮੀਦਵਾਰ ਜੇਤੂ ਰਹੇ ਹਨ, 2 ਬਿਨਾਂ ਮੁਕਾਬਲੇ ਜੇਤੂ ਕੁੱਲ 19 ਉਮੀਦਵਾਰ ਜੇਤੂ ਰਹੇ ਅਤੇ 3 ਆਜ਼ਾਦ ਉਮੀਦਵਾਰ ਜਿੱਤੇ ਹਨ।

ਇਹ ਵੀ ਪੜ੍ਹੋ:Dhariwal Election Results: ਧਾਰੀਵਾਲ ਨਗਰ ਕੌਂਸਲ ਦੇ ਨਤੀਜੇ ਆਏ ਸਾਹਮਣੇ

Sunam Municipal Election Results3

ਇਸ ਦੇ ਨਾਲ ਹੀ 1 ਭਾਜਪਾ ਦਾ ਉਮੀਦਵਾਰ ਵੀ ਜਿੱਤਣ ਦੇ ਵਿੱਚ ਕਾਮਯਾਬ ਰਿਹਾ ਹੈ, ਜਦੋਂਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਖਾਤਾ ਵੀ ਨਹੀਂ ਖੁੱਲਿਆ, ਪਰੰਤੂ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਸਾਂਝੇ ਤੌਰ ’ਤੇ ਇੱਕ ਸਾਂਝਾ ਫਰੰਟ ਬਣਾ ਕੇ ਆਜ਼ਾਦ ਉਮੀਦਵਾਰਾਂ ਦੀ ਮੱਦਦ ਕੀਤੀ ਜਾ ਰਹੀ ਸੀ। ਇਹਨਾਂ ਚੋਣਾਂ ਦੇ ਨਤੀਜੇ ਸਵੇਰੇ 9 ਵਜੇ ਹੀ ਆਉਣੇ ਸ਼ੁਰੂ ਹੋ ਗਏ ਸਨ, ਜਦੋਂ ਇੱਕ ਤੋਂ ਬਾਅਦ ਇੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਦੇ ਗਏ ਹਨ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ, ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਸੀ, ਥਾਂ-ਥਾਂ ਤੇ ਲੱਡੂ ਵੰਡੇ ਜਾ ਰਹੇ ਹਨ ਅਤੇ ਢੋਲ ਦੀ ਥਾਪ ’ਤੇ ਭੰਗੜੇ ਪਾਏ ਜਾ ਰਹੇ ਹਨ।

Sunam Municipal Election Results2

ਜੇਤੂ ਉਮੀਦਵਾਰਾਂ ਦਾ ਵੇਰਵਾ 

ਸੁਨਾਮ ਦੇ ਵਾਰਡ ਨੰਬਰ 1 ਤੋਂ ਆਪ ਉਮੀਦਵਾਰ ਆਸ਼ਾ ਬਜਾਜ 424 ਵੋਟਾਂ ਨਾਲ ਜਿੱਤੇ। 
ਸੁਨਾਮ ਦੇ ਵਾਰਡ ਨੰਬਰ 3 ਤੋਂ ਆਪ ਉਮੀਦਵਾਰ ਚਰਨਜੀਤ ਕੌਰ 37 ਵੋਟਾਂ ਨਾਲ ਜਿੱਤੇ। 
ਸੁਨਾਮ ਦੇ ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਰੁਪਿੰਦਰ ਸਿੰਘ ਰਿੰਪੀ 1000 ਤੋਂ ਵੱਧ ਵੋਟਾਂ ਨਾਲ ਜਿੱਤੇ।
ਸੁਨਾਮ ਦੇ ਵਾਰਡ ਨੰਬਰ 5 ਤੋਂ ਆਪ ਉਮੀਦਵਾਰ ਚਰਨਜੀਤ ਕੌਰ 504 ਵੋਟਾਂ ਨਾਲ ਜਿੱਤੇ।
ਸੁਨਾਮ ਦੇ ਵਾਰਡ ਨੰਬਰ 7 ਤੋਂ ਆਪ ਉਮੀਦਵਾਰ ਜਸਵਿੰਦਰ ਕੌਰ ਹਾਂਡਾ 634 ਵੋਟਾਂ ਨਾਲ ਜਿੱਤੇ। 
ਸੁਨਾਮ ਦੇ ਵਾਰਡ ਨੰਬਰ 8 ਤੋਂ ਆਪ ਉਮੀਦਵਾਰ ਸੰਨੀ ਕਾਂਸਲ 200 ਤੋਂ ਵੱਧ ਵੋਟਾਂ ਨਾਲ ਜਿੱਤੇ। 
ਸੁਨਾਮ ਦੇ ਵਾਰਡ ਨੰਬਰ 9 ਤੋਂ ਚੇਅਰਮੈਨ ਮੁਕੇਸ਼ ਜੁਨੇਜਾ ਦੀ ਮਾਤਾ ਸ਼ਸ਼ੀ ਬਾਲਾ (ਆਪ ਉਮੀਦਵਾਰ) 931 ਵੋਟਾਂ ਨਾਲ ਜਿੱਤੇ।
ਸੁਨਾਮ ਦੇ ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਰਾਜਿੰਦਰ ਕੌਰ 88 ਵੋਟਾਂ ਨਾਲ ਜਿੱਤੇ। 
ਸੁਨਾਮ ਦੇ ਵਾਰਡ ਨੰਬਰ 11 ਤੋਂ ਆਪ ਉਮੀਦਵਾਰ ਮੀਨਾ ਰਾਣੀ 325 ਵੋਟਾਂ ਨਾਲ ਜਿੱਤੇ। 
ਸੁਨਾਮ ਦੇ ਵਾਰਡ ਨੰਬਰ 12 ਤੋਂ ਆਪ ਉਮੀਦਵਾਰ ਆਰਤੀ ਸਕਸੈਨਾ 100 ਵੋਟਾਂ ਤੋਂ ਵੱਧ ਜੇਤੂ।
ਸੁਨਾਮ ਦੇ ਵਾਰਡ ਨੰਬਰ 13 ਤੋਂ ਆਪ ਉਮੀਦਵਾਰ ਮੀਨਾ ਰਾਣੀ 75 ਵੋਟਾਂ ਨਾਲ ਜੇਤੂ। 
ਸੁਨਾਮ ਦੇ ਵਾਰਡ ਨੰਬਰ 14 ਤੋਂ ਆਪ ਉਮੀਦਵਾਰ ਕੁਲਵੀਰ ਸਿੰਘ ਭੰਗੂ 260 ਤੋਂ ਵੱਧ ਵੋਟਾਂ ਨਾਲ ਜੇਤੂ।
 ਸੁਨਾਮ ਦੇ ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ ਮੀਨਾ ਰਾਣੀ 200 ਤੋਂ ਵੱਧ ਵੋਟਾਂ ਤੇ ਜੇਤੂ। 
ਸੁਨਾਮ ਦੇ ਵਾਰਡ ਨੰਬਰ ਤੋ 16 ਆਪ ਉਮੀਦਵਾਰ ਯਾਦਵਿੰਦਰ ਨਿਰਮਾਣ 530 ਤੋਂ ਵੱਧ ਵੋਟਾਂ ਤੇ ਜੇਤੂ। 
ਸੁਨਾਮ ਦੇ ਵਾਰਡ ਨੰਬਰ ਤੋ 17 ਬੀਜੇਪੀ ਉਮੀਦਵਾਰ ਮੋਨਿਕਾ ਗੋਇਲ 48 ਵੋਟਾਂ ਨਾਲ ਜਿੱਤੇ।
ਸੁਨਾਮ ਦੇ ਵਾਰਡ ਨੰਬਰ 18 ਤੋਂ ਆਪ ਉਮੀਦਵਾਰ ਸੰਨੀ ਖਟਕ 92 ਵੋਟਾਂ ਨਾਲ ਜੇਤੂ।
ਸੁਨਾਮ ਦੇ ਵਾਰਡ ਨੰਬਰ ਤੋ 19 ਆਪ ਉਮੀਦਵਾਰ ਸਰਵਜੀਤ ਕੌਰ 200 ਤੋਂ ਵੱਧ ਵੋਟਾਂ ਨਾਲ ਜੇਤੂ।
ਸੁਨਾਮ ਦੇ ਵਾਰਡ ਨੰਬਰ ਤੋ 20 ਆਪ ਉਮੀਦਵਾਰ ਮਾਹੀ ਮਹੰਤ 500 ਤੋਂ ਵੱਧ ਵੋਟਾਂ ਨਾਲ ਜਿੱਤੇ।
ਸੁਨਾਮ ਦੇ ਵਾਰਡ ਨੰਬਰ ਤੋ 21 ਆਜ਼ਾਦ ਉਮੀਦਵਾਰ ਕੰਚਨ ਬਾਲਾ 150 ਵੋਟਾਂ ਤੋਂ ਵੱਧ ਤੇ ਜੇਤੂ।
ਸੁਨਾਮ ਦੇ ਵਾਰਡ ਨੰਬਰ 22 ਤੋਂ ਆਪ ਉਮੀਦਵਾਰ ਮਨਪ੍ਰੀਤ 800 ਤੋਂ ਵੱਧ ਵੋਟਾਂ ਨਾਲ ਜਿੱਤੇ। 
ਸੁਨਾਮ ਦੇ ਵਾਰਡ ਨੰਬਰ 23 ਤੋਂ ਆਪ ਉਮੀਦਵਾਰ ਹਰਮੇਸ਼ ਪੱਪੀ 250 ਤੋਂ ਵੱਧ ਵੋਟਾਂ ਨਾਲ ਜਿੱਤੇ ਹਨ, ਜਦੋਂ ਕਿ ਵਾਰਡ ਨੰਬਰ 2 ਦੇ ਵਿੱਚ ਆਪ ਉਮੀਦਵਾਰ ਗੁਰਤੇਜ ਸਿੰਘ ਨਿੱਕਾ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਰਹੇ ਸਨ ਅਤੇ ਵਾਰਡ ਨੰਬਰ 6 ਦੇ ਵਿੱਚ ਆਪ ਉਮੀਦਵਾਰ ਵਰੁਣ ਮੈਦਾਨ (ਮੋਂਟੀ) ਵੀ ਬਿਨਾਂ ਮੁਕਾਬਲੇ ਜੇਤੂ ਰਹੇ ਸਨ, ਇਸ ਦੇ ਨਾਲ ਕੁੱਲ 23 ਵਾਰਡਾਂ ਦੇ ਵਿੱਚੋਂ 19 ਵਾਰਡਾਂ ਤੇ ਆਪ ਨੇ ਕਬਜ਼ਾ ਕੀਤਾ ਹੈ, 3 ਤੇ ਆਜ਼ਾਦ ਜੇਤੂ ਉਮੀਦਵਾਰ ਜਿੱਤੇ ਅਤੇ 1 ਵਾਰਡ ਦੇ ਵਿੱਚ ਬੀਜੇਪੀ ਦੇ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਹੈ।

 

About The Author

Related Posts