Ludhiana Bomb Scare: ਮੇਅਰ ਦਫ਼ਤਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਅਲਰਟ

ਈਮੇਲ ਭੇਜਣ ਵਾਲੇ ਦੇ ਆਈਪੀ ਐਡਰੈੱਸ ਅਤੇ ਸਰੋਤ ਦੀ ਜਾਂਚ ਸ਼ੁਰੂ

Satinder Mathur  Picture
Published On

Ludhiana Bomb Scare:

Diljit Dosanjh Bomb Threat
Ludhiana Bomb Scare: ਮੇਅਰ ਦਫ਼ਤਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਅਲਰਟ

(ਸੁਰਿੰਦਰ ਕੁਮਾਰ ਸ਼ਰਮਾ) ਲੁਧਿਆਣਾ। ਲੁਧਿਆਣਾ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਇਕ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਭਾਜੜ ਪੈ ਗਈ ਈਮੇਲ ਵਿੱਚ ਲੁਧਿਆਣਾ ਦੇ ਮੇਅਰ ਇੰਦਰਜੀਤ ਕੌਰ ਦੇ ਦਫ਼ਤਰ ਅਤੇ ਪ੍ਰਸਿੱਧ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Jalalabad News: ਜਲਾਲਾਬਾਦ ’ਚ ਸਰਹੱਦ ਪਾਰੋਂ ਆਈ ਕਰੋੜਾਂ ਦੀ ਹੈਰੋਇਨ ਬਰਾਮਦ

ਈਮੇਲ ਸੋਮਵਾਰ ਸਵੇਰੇ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਸਰਕਾਰੀ ਆਈਡੀਜ਼ ’ਤੇ ਭੇਜੀ ਗਈ। ਧਮਕੀ ਭਰੇ ਸੁਨੇਹੇ ਵਿੱਚ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਕਰਦੇ ਹੋਏ ਖੂਨ ਦਾ ਬਦਲਾ ਖੂਨਵਰਗੀਆਂ ਗੱਲਾਂ ਲਿਖੀਆਂ ਗਈਆਂ ਹਨ। ਈਮੇਲ ਵਿੱਚ ਮੇਅਰ ਦਫ਼ਤਰ ਅਤੇ ਦਿਲਜੀਤ ਦੋਸਾਂਝ ਦੇ ਘਰ ’ਤੇ ਧਮਾਕੇ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ। ਈਮੇਲ ਦੇ ਅਖੀਰ ਵਿੱਚ ਇਸਨੂੰ ਕਥਿਤ ਖਾਲਿਸਤਾਨ ਨੈਸ਼ਨਲ ਆਰਮੀ ਵੱਲੋਂ ਭੇਜਿਆ ਹੋਇਆ ਦਰਸਾਇਆ ਗਿਆ ਹੈ। ਇਸ ਮਾਮਲੇ ਤੋਂ ਬਾਅਦ ਪੁਲਿਸ ਅਤੇ ਸਾਈਬਰ ਸੈੱਲ ਪੂਰੀ ਤਰ੍ਹਾਂ ਸਚੇਤ ਹੋ ਗਏ ਹਨ। ਈਮੇਲ ਭੇਜਣ ਵਾਲੇ ਦੇ ਆਈਪੀ ਐਡਰੈੱਸ ਅਤੇ ਸਰੋਤ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

About The Author

Related Posts