Jalalabad News: ਜਲਾਲਾਬਾਦ ’ਚ ਸਰਹੱਦ ਪਾਰੋਂ ਆਈ ਕਰੋੜਾਂ ਦੀ ਹੈਰੋਇਨ ਬਰਾਮਦ

ਕਿਸਾਨ ਨੇ ਆਪਣੇ ਖੇਤ ਵਿੱਚ ਇੱਕ ਸ਼ੱਕੀ ਵਸਤੂ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ

Satinder Mathur  Picture
Published On

Jalalabad News: ਜਲਾਲਾਬਾਦ (ਰਜਨੀਸ਼ ਰਵੀ)। ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਪੁਲਿਸ ਅਤੇ ਬੀਐਸਐਫ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦੀ ਵਾੜ ਤੋਂ ਪਾਰ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਇੱਕ ਕਿਸਾਨ, ਜੋ ਵਾੜ ਤੋਂ ਪਾਰ ਸਥਿਤ ਆਪਣੀ ਜ਼ਮੀਨ ਵਿੱਚ ਖੇਤੀਬਾੜੀ ਲਈ ਗਿਆ ਹੋਇਆ ਸੀ, ਨੇ ਆਪਣੇ ਖੇਤ ਵਿੱਚ ਇੱਕ ਸ਼ੱਕੀ ਵਸਤੂ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। 

ਇਹ ਵੀ ਪੜ੍ਹੋ:  Business News: ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰ ’ਚ ਤੇਜ਼ੀ, ਮੁਨਾਫਾ ਬੁਕਿੰਗ ਦੇ ਬਾਵਜ਼ੂਦ ਸੈਂਸੇਕਸ ਅਤੇ ਨਿਫਟੀ ਮਜ਼ਬੂਤ

Jalalabad Heroin Recovery Border
Jalalabad News: ਜਲਾਲਾਬਾਦ ’ਚ ਸਰਹੱਦ ਪਾਰੋਂ ਆਈ ਕਰੋੜਾਂ ਦੀ ਹੈਰੋਇਨ ਬਰਾਮਦ

ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਭਾਰਤ ਤੱਕ ਕਿਵੇਂ ਪਹੁੰਚੀ ਅਤੇ ਇਸ ਨੂੰ ਮੰਗਵਾਉਣ ਵਾਲੇ ਲੋਕ ਕੌਣ ਹਨ। ਇਸ ਸਬੰਧੀ ਖੇਤਰ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਲਈ ਤਕਨੀਕੀ ਵਿੰਗ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਇਸ ਦੌਰਾਨ ਐਸਐਸਪੀ ਨੇ ਇਹ ਵੀ ਕਿਹਾ ਕਿ ਪੁਲਿਸ ਨੂੰ ਸਮੇਂ ਸਿਰ ਜਾਣਕਾਰੀ ਦੇਣ ਵਾਲੇ ਕਿਸਾਨ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

About The Author

Related Posts