Punjab

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
Ravi River Flood Threat: ਰਾਵੀ ਦਰਿਆ ’ਚ ਹੋ ਰਹੀ ਨਜਾਇਜ਼ ਮਾਈਨਿੰੰਗ ਅਤੇ ਬੰਨਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗਾ

Punjabi Chemist Strike News: ਦਵਾਈਆਂ ਦੀ ਆਨਲਾਈਨ ਵਿਕਰੀ ’ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਕੈਮਿਸਟਾਂ ਨੇ ਕੀਤੀ ਹੜਤਾਲ

ਨਸ਼ਾ ਵਧਾਉਣ ਦੇ ਨਾਲ ਨਾਲ ਮਰੀਜ਼ਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ ਆਨਲਾਈਨ ਦਵਾਈ ਵਿਕਰੇਤਾ-ਅਸ਼ੋਕ ਛਾਬੜਾ, ਰਮਨ ਵਾਟਸ 

Satinder Mathur  Picture
Published On

(ਰਜਨੀਸ਼ ਰਵੀ) ਜਲਾਲਾਬਾਦ। ਅੰਗਰੇਜੀ ਦਵਾਈਆਂ ਦੀ ਆਨਲਾਈਨ ਵਿਕਰੀ ਨੂੰ ਬੰਦ ਕਰਵਾਉਣ ਨੂੰ ਲੈ ਕੇ ਦੇਸ਼ ਭਰ ਵਿੱਚ ਅੱਜ ਕੈਮਿਸਟਾਂ ਦੀਆਂ ਦੁਕਾਨਾਂ ਦੀ ਹੜਤਾਲ ਦੇ ਦਿੱਤੇ ਗਏ ਸੱਦੇ ਉੱਤੇ ਜਲਾਲਾਬਾਦ ਕੈਮਿਸਟ ਐਸੋਸੀਏਸ਼ਨ ਵੱਲੋਂ ਵੀ ਪ੍ਰਧਾਨ ਅਸ਼ੋਕ ਛਾਬੜਾ (ਕਾਲੀ ) ਦੀ ਪ੍ਰਧਾਨਗੀ ਵਿੱਚ ਹੜਤਾਲ ਕੀਤੀ ਗਈ। ਇਸ ਸੰਬੰਧ ਵਿੱਚ ਕੈਮਿਸਟਾਂ ਵੱਲੋਂ ਸਥਾਨਕ ਲਾਲਾ ਸੁੰਦਰ ਮੱਲ ਰੱਸੇ ਵੱਟ ਧਰਮਸ਼ਾਲਾ ਵਿਖੇ ਮੀਟਿੰਗ ਕੀਤੀ ਗਈ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਅਸ਼ੋਕ ਛਾਬੜਾ ਅਤੇ ਸਕੱਤਰ ਰਮਨ ਵਾਟਸ ਨੇ ਕਿਹਾ ਕਿ ਆਨਲਾਈਨ ਦਵਾਈਆਂ ਵੇਚਣ ਦੀ ਆੜ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਮਰੀਜ਼ਾਂ ਦੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜਿਹੜੀਆਂ ਦਵਾਈਆਂ ਦੀ ਇੱਕ ਇੱਕ ਗੋਲੀ ਦੀ ਪੂਰੀ ਜਾਣਕਾਰੀ ਰੱਖਣ ਦੇ ਕੈਮਿਸਟਾਂ ਨੂੰ ਸਰਕਾਰ ਵੱਲੋਂ ਆਦੇਸ਼ ਹਨ ਅਤੇ ਨਾਲ ਹੀ ਉਸ ਦੀ ਇੱਕ ਵੀ ਗੋਲੀ ਡਾਕਟਰ ਦੀ ਸਲਾਹ ਤੋਂ ਬਗੈਰ ਨਾ ਦਿੱਤੇ ਜਾਣ ਦੀਆਂ ਹਦਾਇਤਾਂ ਹਨ, ਉਹੀ ਦਵਾਈਆਂ ਵੱਡੀ ਗਿਣਤੀ ਵਿੱਚ ਆਨਲਾਈਨ ਵੇਚੀਆਂ ਜਾ ਰਹੀਆਂ ਹਨ ਜੋ ਕਿ ਤੇਜ਼ੀ ਨਾਲ ਨਸ਼ੇ ਨੂੰ ਪ੍ਰਮੋਟ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਅਜਿਹੀਆਂ ਦਵਾਈਆਂ ਹਨ ਜੋ ਆਨਲਾਈਨ ਕੰਪਨੀਆਂ ਵੱਲੋਂ ਰਿਟੇਲ ਨਾਲੋਂ ਵੱਧ ਰੇਟਾਂ ਤੇ ਵੇਚੀਆਂ ਜਾ ਰਹੀਆਂ ਹਨ ਜੋ ਕਿ ਮਰੀਜ਼ ਦੀ ਸਰਾਸਰ ਲੁੱਟ ਹੈ। 

 ਉਹਨਾਂ ਕਿਹਾ ਕਿ ਆਨਲਾਈਨ ਦਵਾਈਆਂ ਦੇ ਨਾਂਅ ’ਤੇ ਡੁਪਲੀਕੇਟ ਦਵਾਈਆਂ ਵੀ ਖੂਬ ਵੇਚੀਆਂ ਜਾ ਰਹੀਆਂ ਹਨ। ਪ੍ਰਧਾਨ ਅਸ਼ੋਕ ਛਾਬੜਾ ਅਤੇ ਸਕੱਤਰ ਰਮਨ ਵਾਟਸ ਨੇ ਕਿਹਾ ਕਿ ਆਨਲਾਈਨ ਦਵਾਈਆਂ ਰਿਟੇਲ ਨਾਲੋਂ ਸਸਤੀਆਂ ਮਿਲਦੀਆਂ ਹਨ ਇਹ ਵੀ ਇੱਕ ਤਰ੍ਹਾਂ ਦਾ ਭਰਮ ਫੈਲਾਇਆ ਜਾ ਰਿਹਾ ਹੈ ਕਿਉਂਕਿ ਜੋ ਬੈਨੀਫਿਟ ਲੋਕਲ ਵਿਕਰੇਤਾ ਮਰੀਜ਼ਾਂ ਨੂੰ ਦਿੰਦਾ ਹੈ, ਉਹ ਬੈਨੀਫਿਟ ਆਨਲਾਈਨ ਦਵਾਈਆਂ ਵੇਚਣ ਵਾਲੇ ਕਦੇ ਵੀ ਨਹੀਂ ਦੇ ਸਕਦੇ।

ਉਹਨਾਂ ਇਹ ਵੀ ਦੱਸਿਆ ਕਿ ਲੋਕਲ ਕੈਮਿਸਟ ਮਰੀਜ਼ ਨੂੰ ਚਾਰ-ਚਾਰ ਵਾਰ ਦਵਾਈ ਲੈਣ ਦਾ ਸਮਾਂ ਅਤੇ ਢੰਗ ਸਮਝਾਉਂਦਾ ਹੈ ਅਤੇ ਜੇਕਰ ਕਿਸੇ ਨੂੰ ਇੱਕ ਦੋ ਖੁਰਾਕਾਂ ਤੋਂ ਬਾਅਦ ਦਵਾਈ ਸੈੱਟ ਨਾ ਬੈਠੇ ਤਾਂ ਦਵਾਈ ਵਾਪਸੀ ਦੀ ਸਹੂਲਤ ਵੀ ਕੈਮਿਸਟ ਦਿੰਦਾ ਹੈ ਪ੍ਰੰਤੂ ਆਨਲਾਈਨ ਦਵਾਈਆਂ ਸੈੱਟ ਨਾ ਬੈਠਣ ਦੀ ਸੂਰਤ ਵਿੱਚ ਆਖਰ ਸੁੱਟਣੀਆਂ ਪੈਂਦੀਆਂ ਹਨ ਜਿਸ ਨਾਲ ਮਰੀਜ਼ ਨੂੰ ਆਰਥਿਕ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਆਨਲਾਈਨ ਦਵਾਈ ਦੇ ਨਾਂਅ ’ਤੇ ਡੁਪਲੀਕੇਟ ਦਵਾਈਆਂ ਵੀ ਧੜੱਲੇ ਨਾਲ ਵੇਚੀਆਂ ਜਾ ਰਹੀਆਂ ਹਨ ਜਿਸ ਦਾ ਸਿੱਧਾ ਅਸਰ ਮਰੀਜ਼ ਦੇ ਸਰੀਰ ਉੱਤੇ ਪੈਂਦਾ। 

ਉਨਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਆਨਲਾਈਨ ਅੰਗਰੇਜ਼ੀ ਦਵਾਈਆਂ ਵੇਚਣ ਦਾ ਧੰਦਾ ਤੁਰੰਤ ਬੰਦ ਕੀਤਾ ਜਾਵੇ ਅਤੇ ਮਰੀਜ਼ਾਂ ਨੂੰ ਇਸ ਨਾਲ ਹੋਣ ਵਾਲੀ ਲੁੱਟ ਅਤੇ ਪਰੇਸ਼ਾਨੀ ਤੋਂ ਬਚਾਇਆ ਜਾਵੇ। ਕੈਮਿਸਟਾਂ ਦੀ ਇਸ ਹੜਤਾਲ ਵਿੱਚ ਆਈ. ਐਮ. ਏ ਅਤੇ ਐਨ.ਆਈ. ਐਮ . ਏ. ਤੋਂ ਇਲਾਵਾ ਡਾਕਟਰ ਕੋਰ ਸਿੰਘ ਅਤੇ ਰੋਹਿਤ ਗੁਡਾਲੀਆ ਨੇ ਵੀ ਆਪਣਾ ਸਹਿਯੋਗ ਦਿੰਦੇ ਹੋਏ ਸਰਕਾਰ ਪਾਸੋਂ ਆਨਲਾਈਨ ਦਵਾਈਆਂ ਵੇਚਣ ਉੱਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਅਭਿਸ਼ੇਕ ਮਾਲੂਜਾ, ਰੰਜੀਵ ਦਹੂਜਾ, ਸੁਭਾਸ਼ ਦਬੜਾ ਅਤੇ ਹੋਰ ਕੈਮਿਸਟ ਮੌਜ਼ੂਦ ਸਨ।

Punjabi-Chemist-Strike-News
ਜਲਾਲਾਬਾਦ : ਕੈਮਿਸਟਾਂ ਵੱਲੋਂ ਸਥਾਨਕ ਲਾਲਾ ਸੁੰਦਰ ਮੱਲ ਰੱਸੇ ਵੱਟ ਧਰਮਸ਼ਾਲਾ ਵਿਖੇ  ਮੀਟਿੰਗ ਕੀਤੀ ਗਈ। ਤਸਵੀਰ: ਰਜਨੀਸ਼ ਰਵੀ

About The Author

Latest News

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
IAF Aircraft Crash: ਅਸਾਮ ਦੇ ਜੋਰਹਾਟ ’ਚ ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ

Related Posts