Body Donation Punjab: ਜਾਂਦੇ-ਜਾਂਦੇ ਵੀ ਮਾਨਵਤਾ ਦਾ ਲਾਹਾ ਖੱਟ ਗਏ ਕਮਲੇਸ਼ ਰਾਣੀ ਇੰਸਾਂ
ਬਲਾਕ ਦੇ 38ਵੇਂ ਸਰੀਰਦਾਨੀ ਹੋਣ ਦਾ ਖੱਟਿਆ ਮਾਣ
Body Donation Punjab: (ਮੇਵਾ ਸਿੰਘ) ਅਬੋਹਰ। ਅੱਜ-ਕੱਲ੍ਹ ਦੀ ਸਵਾਰਥ ਭਰੀ ਦੁਨੀਆ ’ਚ ਜਿੱਥੇ ਕੋਈ ਆਪਣੇ ਪਿੰਡੇ ਦਾ ਇੱਕ ਵਾਲ ਤੱਕ ਦੂਸਰੇ ਨੂੰ ਦੇਣ ਤੋਂ ਇਨਕਾਰ ਕਰ ਦਿੰਦਾ ਹੈ, ਉੱਥੇ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਜਿਉਂਦੇ ਜੀਅ ਖੂਨਦਾਨ, ਗੁਰਦਾ ਦਾਨ ਕਰਦੇ ਹਨ ਅਤੇ ਦੇਹਾਂਤ ਉਪਰੰਤ ਸਰੀਰਦਾਨ ਅਤੇ ਨੇਤਰਦਾਨ ਕਰਕੇ ‘ਮਾਨਵਤਾ ਦੀ ਸੇਵਾ’ ਕਰ ਜਾਂਦੇ ਹਨ। ਅਜਿਹੀ ਹੀ ਮਿਸਾਲ ਬਣੇ ਹਨ ਅਬੋਹਰ ਦੀ ਨਵੀਂ ਅਬਾਦੀ ਦੇ ਸੇਵਾਦਾਰ ਕਮਲੇਸ਼ ਰਾਣੀ ਧਰਮ ਪਤਨੀ ਸ਼ਾਮ ਲਾਲ ਜਿਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਦੇਹਾਂਤ ਉਪਰੰਤ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਜਾਵੇ।
ਉਨ੍ਹਾਂ ਵੱਲੋਂ ਕੀਤੇ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਪ੍ਰਸ਼ਾਦ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਸਰੀ ਸਹਿਜਾਦੀ, ਬਨਥਰਾ, ਕਾਨਪੁਰ ਰੋਡ ਲਖਨਊ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। ਸਰੀਰਦਾਨੀ ਕਮਲੇਸ਼ ਰਾਣੀ ਇੰਸਾਂ ਨੇ ਬਲਾਕ ਦੇ 38ਵੇਂ ਸਰੀਰਦਾਨੀ ਵਜੋਂ ਮਾਣ ਖੱਟਿਆ ਹੈ। ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ, ਇਲਾਕਾ ਨਿਵਾਸੀਆਂ ਅਤੇ ਵੱਡੀ ਗਿਣਤੀ ਸਾਧ-ਸੰਗਤ ਵੱਲੋਂ ‘ਸਰੀਰਦਾਨੀ ਕਮਲੇਸ਼ ਰਾਣੀ ਇੰਸਾਂ ਅਮਰ ਰਹੇ’, ‘ਸਰੀਰਦਾਨ ਮਹਾਂਦਾਨ’ ਤੇ ‘ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਕਮਲੇਸ਼ ਰਾਣੀ ਇੰਸਾਂ ਤੇਰਾ ਨਾਂਅ ਰਹੇਗਾ’ ਦੇ ਨਾਂਅਰਿਆਂ ਨਾਲ ਅਸਮਾਨ ਗੂੰਜ ਉੱਠਿਆ। ਇਸ ਮੌਕੇ ਪਹੁੰਚੇ ਮੋਹਤਵਾਰਾਂ ਨੇ ਐਬੂਲੈਂਸ ਨੂੰ ਹਰੀ ਝੰਡੀ ਵਿਖਾ ਕੇ ਮੈਡੀਕਲ ਕਲਾਜ ਵੱਲ ਰਵਾਨਾ ਕੀਤਾ।
ਇਸ ਮੌਕੇ ਸੱਚੇ ਨਿਮਰ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ, ਪੱਕੀਆਂ ਸੰਮਤੀਆ ਸੇਵਾਦਾਰ ਆਦਿ ਹਾਜ਼ਰ ਸਨ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਕ੍ਰਿਸ਼ਨ ਲਾਲ ਜੇਈ, ਸਤੀਸ਼ ਕੁਮਾਰ, ਦਲੀਪ ਕੁਮਾਰ, ਰਾਮ ਸਰੂਪ ਬਲਾਕ ਪ੍ਰੇਮੀ ਸੇਵਕ ਤੇ ਹੋਰ ਪਤਵੰਤਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਲਾਕੇ ਦੇ ਮੋਹਤਵਾਰਾਂ ਕੀਤੀ ਸ਼ਲਾਘਾ
ਕਮਲੇਸ਼ ਰਾਣੀ ਦੀ ਅੰਤਿਮ ਯਾਤਰਾ ਪਹੁੰਚੇ ਇਲਾਕੇ ਦੇ ਮੋਹਤਵਾਰਾਂ ਵੱਲੋਂ ਪਰਿਵਾਰ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅੰਤਿਮ ਯਾਤਰਾ ’ਤੇ ਪਹੁੰਚੇ ਪਤਵੰਤਿਆਂ ਨੇ ਕਿਹਾ ਕਿ ਅਜਿਹਾ ਮਹਾਨ ਕਾਰਜ ਕਾਰਨਾ ਉਹ ਵੀ ਦੁੱਖ ਦੀ ਘੜੀ ’ਚ ਇਸ ਦੀ ਜਿੰਨੀ ਸਹੁਲਤਾ ਕੀਤੀ ਜਾਵੇ ਉਨ੍ਹੀ ਹੀ ਥੋੜੀ ਹੈ ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਨ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੋ ਜੀ।