Public Welfare Project: ਵਿਧਾਇਕ ਰਾਏ ਨੇ ਇਸ ਪ੍ਰੋਜੈਕਟ ਦਾ ਕੀਤਾ ਉਦਘਾਟਨ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਸਰਹਿੰਦ ਆਟੋ ਸਟੈਂਡ ਨੂੰ ਇੰਟਰਲੌਕ ਟਾਈਲਾਂ ਨਾਲ ਪੱਕਾ ਕਰਨ ਦੀ ਮੰਗ ਪੂਰੀ  

Satinder Mathur  Picture
Published On

Public Welfare Project: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਵਿਧਾਇਕ ਲਖਬੀਰ ਸਿੰਘ ਰਾਏ ਨੇ ਜੀਟੀ ਰੋਡ ਬਾੜਾ ਸਰਹਿੰਦ ਵਿਖੇ ਆਟੋ ਤੇ ਟੈਕਸੀ ਸਟੈਂਡ ਨੂੰ ਇੰਟਰਲੌਕ ਟਾਈਲਾਂ ਨਾਲ ਪੱਕਾ ਕਰਨ ਦੇ ਕੰਮ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ। ਵਿਧਾਇਕ ਰਾਏ ਨੇ ਕਿਹਾ ਕਿ ਟੈਂਪੂ ਯੂਨੀਅਨ ਸਰਹਿੰਦ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਇਸ ਸਥਾਨ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਯੂਨੀਅਨ ਹਮੇਸ਼ਾ ਹੀ ਆਮ ਆਦਮੀ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਇਨ੍ਹਾਂ ਦੀਆਂ ਜਾਇਜ਼ ਮੰਗਾਂ ਹਰ ਹੀਲੇ ਪੂਰੀਆਂ ਕੀਤੀਆਂ ਜਾਣਗੀਆਂ। ਕਰੀਬ 4 ਲੱਖ ਰੁਪਏ ਦੀ ਲਾਗਤ ਨਾਲ ਆਟੋ ਸਟੈਂਡ ਨੂੰ ਪੱਕਾ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ’ਚ ਇੱਥੇ ਹੋਰ ਸੁਧਾਰ ਕੀਤੇ ਜਾਣਗੇ। 

ਇਹ ਵੀ ਪੜ੍ਹੋ: Residence Certificate Exemption: ਐੱਸਸੀ ਅਤੇ ਓਬੀਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ ਹੁਣ ਨਹੀਂ ਦੇਣਾ ਪਵੇਗਾ ਨਿਵਾਸ ਸਰਟੀਫਿਕੇਟ

ਰਾਜਪੁਰਾ ਤੋਂ ਲੁਧਿਆਣਾ ਜਾਣ ਵਾਲੇ ਪਾਸੇ ਸਵਾਰੀਆਂ ਦੇ ਬੈਠਣ ਦਾ ਖਾਸ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀ ਹਰ ਸਕੀਮ ਨੂੰ ਨਿਰੰਤਰ ਜਾਰੀ ਰੱਖਿਆ ਗਿਆ ਹੈ, ਭਾਵੇਂ ਮੁਫ਼ਤ ਬਿਜਲੀ ਹੋਵੇ, ਔਰਤਾਂ ਲਈ ਮੁਫਤ ਬੱਸ ਸਫ਼ਰ, ਆਮ ਆਦਮੀ ਕਲੀਨਿਕ ਰਾਹੀਂ ਮੁਫ਼ਤ ਇਲਾਜ ਜਾਂ ਸਿਹਤ ਸੁਰੱਖਿਆ ਬੀਮਾ ਯੋਜਨਾ ਤੇ ਛੇਤੀ ਹੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਵੀ ਸਨਮਾਨ ਰਾਸ਼ੀ ਮਿਲਣੀ ਸ਼ੁਰੂ ਹੋ ਜਾਵੇਗੀ।

ਇਸ ਮੌਕੇ ਆਟੋ ਯੂਨੀਅਨ ਸਰਹਿੰਦ ਵੱਲੋਂ ਨਵੇਂ ਬਣੇ ਕੌਂਸਲਰ ਬਲਜਿੰਦਰ ਸਿੰਘ ਗੋਲਾ, ਰਮੇਸ਼ ਕੁਮਾਰ ਸੋਨੂੰ ਤੇ ਬਲਦੇਵ ਜਲਾਲ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਮਨਦੀਪ ਪੋਲਾ, ਮਾਨਵ ਟਿਵਾਣਾ, ਦਰਸ਼ਨ ਸਿੰਘ ਰਾਮਦਾਸ ਨਗਰ, ਧਰਮਿੰਦਰ ਸਿੰਘ ਬਾੜਾ, ਮਨਜੀਤ ਸਿੰਘ, ਦਿਲਪ੍ਰੀਤ ਸਿੰਘ ਭੱਟੀ, ਨੰਬਰਦਾਰ ਤਜਿੰਦਰ ਸਿੰਘ ਬੱਬੀ ਆਦਿ ਹਾਜ਼ਰ ਸਨ।

Public Welfare Project
ਅਮਲੋਹ: ਸਰਹਿੰਦ ਆਟੋ ਸਟੈਂਡ ’ਤੇ ਇੰਟਰਲੌਕ ਟਾਈਲਾਂ ਲਾਉਣ ਦੇ ਕੰਮ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ। ਤਸਵੀਰ : ਅਨਿਲ ਲੁਟਾਵਾ

About The Author

Related Posts