Malout News: ਮਾਨਵਤਾ ਲਈ ਮਿਸਾਲ: ਦੇਹਾਂਤ ਤੋਂ ਬਾਅਦ ਪੰਜਾਬ ਪੁਲਿਸ ਦੇ ਜਵਾਨ ਦੀਆਂ ਅਸਥੀਆਂ ’ਤੇ ਪਰਿਵਾਰ ਨੇ ਫ਼ਲਦਾਰ ਬੂਟਾ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਦਿੱਤਾ ਸੰਦੇਸ਼
ਸਮਾਜ ਲਈ ਅਨੋਖੀ ਅਤੇ ਪ੍ਰੇਰਨਾਦਾਇਕ ਮਿਸਾਲ ਪੇਸ਼ ਕੀਤੀ
Malout News: ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਸੱਚ ਕਹੂੰ ਦੇ ਲੰਬੀ/ਅਬੋਹਰ ਤੋਂ ਪੱਤਰਕਾਰ ਮੇਵਾ ਸਿੰਘ ਇੰਸਾਂ ਦੇ ਸਪੁੱਤਰ ਸੰਦੀਪ ਸਿੰਘ (38 ਸਾਲ) ਪੰਜਾਬ ਪੁਲਿਸ ਦੇ ਦੇਹਾਂਤ ਤੋਂ ਬਾਅਦ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਪਰਿਵਾਰ ਨੇ ਅਸਥੀਆਂ ’ਤੇ ਫਲਦਾਰ ਬੂਟਾ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦਿੱਤਾ।
ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਮੇਵਾ ਸਿੰਘ, ਇਕਬਾਲ ਸਿੰਘ, ਕਰਮਜੀਤ ਕੌਰ, ਇੰਦਰਜੀਤ ਕੌਰ, ਰਾਜਵੀਰ ਕੌਰ, ਚਰਨਜੀਤ ਕੌਰ, ਗੁਰਪ੍ਰੀਤ ਕੌਰ, ਅਜਾਇਬ ਸਿੰਘ ਗਿੱਲ, ਸਰਦੂਲ ਸਿੰਘ, ਹਰਦੀਪ ਸਿੰਘ, ਗੁਰਨਿਆਮਤ ਕੌਰ ਤੋਂ ਇਲਾਵਾ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ, ਪ੍ਰਿੰਸੀਪਲ ਧਰਮਪਾਲ ਗੁੰਭਰ ਆਦਿ ਮੌਜ਼ੂਦ ਸਨ।