Punjab

Jalandhar News: ਜਲੰਧਰ ’ਚ ਚੱਲਦੀ ਸਕਾਰਪੀਓ ਨੂੰ ਲੱਗੀ ਭਿਆਨਕ ਅੱਗ
Punjab Youth Congress: ਧੂਰੀ ਦੇ ਸ਼ੁਭਮ ਸ਼ਰਮਾ ਸ਼ੁਭੀ ਬਣੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ
Health News: ਪੰਜਾਬ 'ਚ ਮਹਿਲਾਵਾਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੁਰੱਖਿਅਤ ਅਤੇ ਸਮੇਂ ਸਿਰ ਪ੍ਰਜਨਨ ਸਿਹਤ ਸੇਵਾਵਾਂ ਤੱਕ ਆਸਾਨ ਪਹੁੰਚ ਦਾ ਲਾਭ
Kejriwal: ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਤਹਿਤ ਪੰਜਾਬ ਦੀਆਂ ਔਰਤਾਂ ਨੂੰ 1 ਜੁਲਾਈ ਨੂੰ ₹3,000 ਤੇ ਦਲਿਤ ਔਰਤਾਂ ਨੂੰ ₹4,500 ਮਿਲਣਗੇ, ਇਹ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਹੈ: ਅਰਵਿੰਦ ਕੇਜਰੀਵਾਲ
Punjab Government Schemes: ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ 'ਆਪ' ਵੱਲੋਂ ਦਿੱਤੀਆਂ 100% ਗਾਰੰਟੀਆਂ ਪੂਰੀਆਂ ਕੀਤੀਆਂ: ਬਲਤੇਜ ਪੰਨੂ

Welfare Works Malout: 16 ਘੰਟਿਆਂ ’ਚ ਹੀ ਲੋੜਵੰਦ ਪਰਿਵਾਰ ਨੂੰ ਬਲਾਕ ਮਲੋਟ ਦੀ ਸਾਧ-ਸੰਗਤ ਨੇ ਬਣਾ ਕੇ ਦਿੱਤਾ ਪੱਕਾ ਮਕਾਨ

ਬਲਾਕ ਮਲੋਟ ਦੀ ਸਾਧ-ਸੰਗਤ ਨੇ ਆਸ਼ਿਆਨਾ ਮੁਹਿੰਮ ਤਹਿਤ ਹੁਣ ਤੱਕ 20 ਮਕਾਨ ਲੋੜਵੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ : ਸੱਚੇ ਨਿਮਰ ਸੇਵਾਦਾਰ

Satinder Mathur  Picture
Published On

Welfare Works Malout: (ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸੇਵਾ ਦੀ ਇੱਕ ਤਾਜ਼ਾ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਬਲਾਕ ਮਲੋਟ ਦੀ ਸਾਧ-ਸੰਗਤ ਨੇ ਬਾਬਾ ਦੀਪ ਸਿੰਘ ਨਗਰ ’ਚ ਰਹਿੰਦੇ ਇੱਕ ਲੋੜਵੰਦ ਪਰਿਵਾਰ ਦਾ ਦੇਖਦਿਆਂ ਹੀ ਦੇਖਦਿਆਂ ਕੁਝ ਹੀ ਘੰਟਿਆਂ ’ਚ ਮਕਾਨ ਬਣਾ ਕੇ ਦੇ ਦਿੱਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰੀ ਗਰਮੀ ਦੇ ਬਾਵਜ਼ੂਦ ਵੀ ਲਗਭਗ 20 ਮਿਸਤਰੀਆਂ ਅਤੇ 150 ਤੋਂ ਵੀ ਵੱਧ ਸੇਵਾਦਾਰਾਂ ਦੀ ਟੀਮ ਨੇ ਸਿਰਫ਼ ਕੁਝ ਘੰਟਿਆਂ ’ਚ ਹੀ ਮਕਾਨ ਬਣਾ ਕੇ ਤਿਆਰ ਕਰ ਦਿੱਤਾ ਜਿਸ ਨੂੰ ਦੇਖ ਕੇ ਮੁਹੱਲਾ ਵਾਸੀ ਵੀ ਹੈਰਾਨ ਹੋ ਰਹੇ ਸਨ।  

ਜਾਣਕਾਰੀ ਦਿੰਦਿਆਂ ਸੱਚੇ ਨਿਮਰ ਸੇਵਾਦਾਰ ਪੰਜਾਬ ਰਾਹੁਲ ਇੰਸਾਂ, ਬਲਰਾਜ ਸਿੰਘ ਇੰਸਾਂ, ਰਿੰਕੂ ਇੰਸਾਂ, ਸਤੀਸ਼ ਹਾਂਡਾ ਇੰਸਾਂ ਨੇ ਦੱਸਿਆ ਕਿ ਜਦੋਂ ਅਸ਼ੋਕ ਕੁਮਾਰ ਇੰਸਾਂ ਨੇ ਮੈਨੇਜਮੈਂਟ ਕਮੇਟੀ ਨਾਲ ਸੰਪਰਕ ਕਰਕੇ ਮਕਾਨ ਬਣਾ ਕੇ ਦੇਣ ਦੀ ਅਪੀਲ ਕੀਤੀ ਤਾਂ ਬਲਾਕ ਮਲੋਟ ਦੀ ਸਾਧ-ਸੰਗਤ ਨੇ ਸਿਰਫ਼ 16 ਘੰਟਿਆਂ ’ਚ ਹੀ ਲੋੜਵੰਦ ਪਰਿਵਾਰ ਨੂੰ 2 ਕਮਰੇ, ਰਸੋਈ ਅਤੇ ਸਟੋਰ ਬਣਾ ਕੇ ਦਿੱਤਾ। 

Welfare Works Malout
Welfare Works Malout: 16 ਘੰਟਿਆਂ ’ਚ ਹੀ ਲੋੜਵੰਦ ਪਰਿਵਾਰ ਨੂੰ ਬਲਾਕ ਮਲੋਟ ਦੀ ਸਾਧ-ਸੰਗਤ ਨੇ ਬਣਾ ਕੇ ਦਿੱਤਾ ਪੱਕਾ ਮਕਾਨ

ਇਸ ਮੌਕੇ ਮਿਸਤਰੀ ਦੇਵੀ ਲਾਲ ਪਿੰਡ ਮਲੋਟ, ਕਰਨੈਲ ਸਿੰਘ ਕੁਰਾਈਵਾਲਾ, ਗੁਰਮੀਤ ਸਿੰਘ ਇੰਸਾਂ ਧੌਲਾ ਕਿੰਗਰਾ, ਦੀਪ ਸਿੰਘ ਘੁਮਿਆਰਾ ਖੇੜਾ, ਗੁਰਦੀਪ ਸਿੰਘ ਜੰਡਵਾਲਾ ਚੜ੍ਹਤ ਸਿੰਘ, ਰਾਜ ਕੁਮਾਰ ਰਾਜੂ ਅਬੁੱਲ ਖੁਰਾਣਾ, ਸੱਤਪਾਲ ਇੰਸਾਂ, ਰਾਕੇਸ਼ ਇੰਸਾਂ, ਸ਼ੁਭਾਸ਼ ਇੰਸਾਂ, ਨਰਸਿੰਘ ਇੰਸਾਂ, ਜਸਪਾਲ ਸਿੰਘ ਸੋਨੂੰ ਮਲੋਟ ਤੋਂ ਇਲਾਵਾ ਇੰਦਰਪਾਲ ਸਿੰਘ ਪਿੰਡ ਸਮਾਘ, ਦਵਿੰਦਰ ਸਿੰਘ, ਸਤਪਾਲ ਸਿੰਘ, ਹਰਬੰਸ ਸਿੰਘ, ਰਣਜੀਤ ਸਿੰਘ, ਅਤੇ ਹਰਬੰਸ ਸਿੰਘ ਤੋਂ ਇਲਾਵਾ ਜੋਨਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਮੱਖਣ ਇੰਸਾਂ, ਸੁਨੀਲ ਇੰਸਾਂ, ਪਿੰਡਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਜਗਦੇਵ ਸਿੰਘ ਇੰਸਾਂ ਕੁਰਾਈਵਾਲਾ, ਦੀਵਾਨ ਸਿੰਘ ਇੰਸਾਂ ਅਬੁੱਲ ਖੁਰਾਣਾ, ਗੋਰਾ ਸਿੰਘ ਇੰਸਾਂ ਘੁਮਿਆਰਾ ਖੇੜਾ, ਸ਼ੀਸ਼ਪਾਲ ਇੰਸਾਂ ਰੱਥੜੀਆਂ ਤੋਂ ਇਲਾਵਾ ਜਿੰਮੇਵਾਰ ਸੇਵਾਦਾਰ ਸੱਤਪਾਲ ਇੰਸਾਂ, ਗੌਰਖ ਸੇਠੀ ਇੰਸਾਂ ਖਾਨੇ ਕੀ ਢਾਬ, ਗੁਰਭਿੰਦਰ ਸਿੰਘ ਇੰਸਾਂ ਧੌਲਾ ਕਿੰਗਰਾ, ਪ੍ਰਦੀਪ ਇੰਸਾਂ, ਮਲੋਟ, ਬਲਦੇਵ ਸਿੰਘ ਇੰਸਾਂ ਪਿੰਡ ਮਲੋਟ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਅਤੁਲ ਇੰਸਾਂ, ਜੁਬਿਨ ਛਾਬੜਾ ਇੰਸਾਂ, ਅਨਮੋਲ ਇੰਸਾਂ, ਅਰੁਣ ਇੰਸਾਂ, ਕਰਨ ਇੰਸਾਂ, ਰਿਤਿਕ ਧਮੀਜਾ ਤੋਂ ਇਲਾਵਾ ਸਾਰੇ ਜੋਨਾਂ ਅਤੇ ਪਿੰਡਾਂ ਦੀ ਸਾਧ-ਸੰਗਤ ਨੇ ਵੱਧ ਚੜ੍ਹ ਕੇ ਸੇਵਾ ਕੀਤੀ।

ਪਿਛਲੇ ਢਾਈ ਸਾਲਾਂ ’ਚ 5 ਮਕਾਨ ਲੋੜਵੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ : ਸੱਚੇ ਨਿਮਰ ਸੇਵਾਦਾਰ

ਸੱਚੇ ਨਿਮਰ ਸੇਵਾਦਾਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਅਤੇ ਮਮਤਾ ਨੇ ਕਿਹਾ ਕਿ ਸਿਰਫ਼ ਕੁਝ ਵੀ ਘੰਟਿਆਂ ’ਚ ਲੋੜਵੰਦ ਪਰਿਵਾਰ ਨੂੰ ਮਕਾਨ ਕੇ ਦੇਣਾ ਪੂਜਨੀਕ ਗੁਰੂ ਜੀ ਦੀ ਰਹਿਮਤ ਦਾ ਹੀ ਕਮਾਲ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਬਲਾਕ ਮਲੋਟ ਦੀ ਸਾਧ-ਸੰਗਤ ਨੇ ਹੁਣ ਤੱਕ 20 ਮਕਾਨ ਲੋੜਵੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਉਥੇ ਸਾਧ-ਸੰਗਤ ਨੇ ਪਿਛਲੇ ਢਾਈ ਸਾਲਾਂ ’ਚ 5 ਮਕਾਨ (2 ਮਲੋਟ, 1 ਰੱਥੜੀਆਂ, 1 ਔਲਖ ਅਤੇ 1 ਪਿੰਡ ਮਲੋਟ) ਵਿੱਚ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ।

ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਬਣਿਆ ਪੱਕੇ ਮਕਾਨ ਦਾ ਮਾਲਕ

 
ਅਸ਼ੋਕ ਕੁਮਾਰ ਇੰਸਾਂ ਨੇ ਦੱਸਿਆ ਕਿ ਉਹ ਭੱਠੇ ਤੇ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸਦਾ ਪਰਿਵਾਰ ਭੱਠੇ ਤੇ ਹੀ ਰਹਿੰਦਾ ਸੀ, ਹੁਣ ਉਹ ਸਾਧ-ਸੰਗਤ ਦੇ ਸਹਿਯੋਗ ਨਾਲ ਆਪਣੇ ਪੱਕੇ ਮਕਾਨ ਦਾ ਮਾਲਕ ਬਣ ਗਿਆ ਹੈ। ਇਸ ਲਈ ਉਹ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਬਹੁਤ ਹੀ ਧੰਨਵਾਦੀ ਹੈ।

About The Author

Related Posts