Punjab

Health News: ਪੰਜਾਬ 'ਚ ਮਹਿਲਾਵਾਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੁਰੱਖਿਅਤ ਅਤੇ ਸਮੇਂ ਸਿਰ ਪ੍ਰਜਨਨ ਸਿਹਤ ਸੇਵਾਵਾਂ ਤੱਕ ਆਸਾਨ ਪਹੁੰਚ ਦਾ ਲਾਭ
Kejriwal: ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਤਹਿਤ ਪੰਜਾਬ ਦੀਆਂ ਔਰਤਾਂ ਨੂੰ 1 ਜੁਲਾਈ ਨੂੰ ₹3,000 ਤੇ ਦਲਿਤ ਔਰਤਾਂ ਨੂੰ ₹4,500 ਮਿਲਣਗੇ, ਇਹ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਹੈ: ਅਰਵਿੰਦ ਕੇਜਰੀਵਾਲ
Punjab Government Schemes: ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ 'ਆਪ' ਵੱਲੋਂ ਦਿੱਤੀਆਂ 100% ਗਾਰੰਟੀਆਂ ਪੂਰੀਆਂ ਕੀਤੀਆਂ: ਬਲਤੇਜ ਪੰਨੂ
Punjab Education News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਸਕੂਲ ਫੀਸਾਂ ਵਿੱਚ ਆਪਹੁਦਰੇ ਵਾਧੇ ਉੱਤੇ ਨਕੇਲ, ਵਾਧੇ ਦੀ ਸਾਲਾਨਾ ਹੱਦ ਪੰਜ ਫੀਸਦੀ ਤੈਅ
Punjab News: ਪਹਿਲੀ ਜੁਲਾਈ ਨੂੰ ਹਰ ਮਹਿਲਾ ਦੇ ਖਾਤੇ 'ਚ ਪਾਈ ਜਾਵੇਗੀ ਤਿੰਨ ਮਹੀਨਿਆਂ ਦੀ ‘ਮਾਵਾਂ ਧੀਆਂ ਸਤਿਕਾਰ ਰਾਸ਼ੀ’

IIT Admissions: ਆਈਆਈਟੀ ਵੱਲ ਧੀਆਂ ਦੇ ਵਧਦੇ ਕਦਮ

ਦੇਸ਼ ਦੀ ਪ੍ਰਸਿੱਧ ਇੰਜੀਨੀਅਰਿੰਗ ਦਾਖ਼ਲਾ ਪ੍ਰੀਖਿਆ ਜੇਈਈ ਐਡਵਾਂਸਡ 2026 ਦੇ ਨਤੀਜਿਆਂ ਨੇ ਇੱਕ ਸੁਖਦਾਈ ਅਤੇ ਉਮੀਦ ਭਰੀ ਤਸਵੀਰ ਸਾਹਮਣੇ ਰੱਖੀ ਹੈ

Khushdeep Singh Picture
Published On

IIT Admissions: ਦੇਸ਼ ਦੀ ਪ੍ਰਸਿੱਧ ਇੰਜੀਨੀਅਰਿੰਗ ਦਾਖ਼ਲਾ ਪ੍ਰੀਖਿਆ ਜੇਈਈ ਐਡਵਾਂਸਡ 2026 ਦੇ ਨਤੀਜਿਆਂ ਨੇ ਇੱਕ ਸੁਖਦਾਈ ਅਤੇ ਉਮੀਦ ਭਰੀ ਤਸਵੀਰ ਸਾਹਮਣੇ ਰੱਖੀ ਹੈ। ਇਸ ਸਾਲ ਵੱਡੀ ਗਿਣਤੀ ’ਚ ਵਿਦਿਆਰਥਣਾਂ ਨੇ ਸਫ਼ਲਤਾ ਹਾਸਲ ਕਰਕੇ ਇਹ ਸੰਕੇਤ ਦਿੱਤਾ ਹੈ ਕਿ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਤੇ ਗਣਿਤ ਵਰਗੇ ਖੇਤਰਾਂ ’ਚ ਔਰਤਾਂ ਦੀ ਹਿੱਸੇਦਾਰੀ ਲਗਾਤਾਰ ਵਧ ਰਹੀ ਹੈ। ਲੰਮੇ ਸਮੇਂ ਤੱਕ ਪੁਰਸ਼ ਪ੍ਰਧਾਨ ਮੰਨੇ ਜਾਣ ਵਾਲੇ ਇਨ੍ਹਾਂ ਖੇਤਰਾਂ ’ਚ ਧੀਆਂ ਦੀ ਵਧਦੀ ਹਾਜ਼ਰੀ ਨਾ ਸਿਰਫ਼ ਸਿੱਖਿਆ ਜਗਤ ਦੀ ਉਪਲੱਬਧੀ ਹੈ, ਸਗੋਂ ਸਮਾਜ ’ਚ ਬਦਲਦੀ ਸੋਚ ਦਾ ਵੀ ਸਬੂਤ ਹੈ। ਜੇਈਈ ਐਡਵਾਂਸਡ 2026 ’ਚ ਕੁੱਲ 56,000 ਤੋਂ ਵੱਧ ਉਮੀਦਵਾਰ ਸਫਲ ਹੋਏ ਹਨ, ਜਿਨ੍ਹਾਂ ’ਚ ਲਗਭਗ 10,000 ਵਿਦਿਆਰਥਣਾਂ ਸ਼ਾਮਲ ਹਨ। ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ ’ਚ ਕੁੜੀਆਂ ਨੇ ਇਸ ਪ੍ਰੀਖਿਆ ’ਚ ਸਫ਼ਲਤਾ ਹਾਸਲ ਕੀਤੀ ਹੈ।

ਇਹ ਉਪਲੱਬਧੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਭਾਰਤੀ ਤਕਨਾਲੋਜੀ ਸੰਸਥਾਵਾਂ ਤੱਕ ਪਹੁੰਚ ਨੂੰ ਦੇਸ਼ ’ਚ ਪ੍ਰਤਿਭਾ, ਮਿਹਨਤ ਅਤੇ ਮੁਕਾਬਲੇ ਦੀ ਕਸੌਟੀ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ’ਚ ਧੀਆਂ ਦੀ ਇਹ ਮਜ਼ਬੂਤ ਹਾਜ਼ਰੀ ਭਵਿੱਖ ਦੇ ਭਾਰਤ ਦੀ ਨਵੀਂ ਦਿਸ਼ਾ ਨੂੰ ਦਰਸਾਉਂਦੀ ਹੈ। ਭਾਰਤੀ ਸਮਾਜ ’ਚ ਲੰਮੇ ਸਮੇਂ ਤੱਕ ਇਹ ਧਾਰਨਾ ਬਣੀ ਰਹੀ ਕਿ ਇੰਜੀਨੀਅਰਿੰਗ ਅਤੇ ਤਕਨੀਕੀ ਸਿੱਖਿਆ ਮੁੰਡਿਆਂ ਲਈ ਵਧੇਰੇ ਉਪਯੁਕਤ ਹੈ, ਜਦੋਂਕਿ ਕੁੜੀਆਂ ਨੂੰ ਡਾਕਟਰੀ ਜਾਂ ਸਿੱਖਿਆ ਵਰਗੇ ਖੇਤਰਾਂ ਵੱਲ ਉਤਸ਼ਾਹਿਤ ਕੀਤਾ ਜਾਂਦਾ ਸੀ। ਹਾਲਾਂਕਿ ਪਿਛਲੇ ਕੁਝ ਸਾਲਾਂ ’ਚ ਇਹ ਸੋਚ ਤੇਜ਼ੀ ਨਾਲ ਬਦਲੀ ਹੈ। ਮਾਤਾ-ਪਿਤਾ ਹੁਣ ਆਪਣੀਆਂ ਧੀਆਂ ਨੂੰ ਵੀ ਉਹ ਸਾਰੇ ਮੌਕੇ ਮੁਹੱਈਆ ਕਰਵਾਉਣਾ ਚਾਹੁੰਦੇ ਹਨ, ਜੋ ਪਹਿਲਾਂ ਆਮ ਤੌਰ ’ਤੇ ਮੁੰਡਿਆਂ ਲਈ ਸੁਰੱਖਿਅਤ ਮੰਨੇ ਜਾਂਦੇ ਸਨ।

Read Also : Jalandhar News: ਜਲੰਧਰ ’ਚ ਹੋਮਿਓਪੈਥਿਕ ਕਲੀਨਿਕ ’ਤੇ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਗੋਲੀਬਾਰੀ, ਪੁਲਿਸ ਜਾਂਚ ’ਚ ਜੁਟੀ

ਇਹੀ ਕਾਰਨ ਹੈ ਕਿ ਦੇਸ਼ ਦੇ ਛੋਟੇ ਸ਼ਹਿਰਾਂ ਤੇ ਪੇਂਡੂ ਇਲਾਕਿਆਂ ਤੋਂ ਵੀ ਵੱਡੀ ਗਿਣਤੀ ’ਚ ਵਿਦਿਆਰਥਣਾਂ ਤਕਨੀਕੀ ਸਿੱਖਿਆ ਵੱਲ ਵਧ ਰਹੀਆਂ ਹਨ। ਅੱਜ ਏਆਈ, ਡਾਟਾ ਐਨਾਲਸਿਸ, ਆਟੋਮੇਸ਼ਨ ਤੇ ਪੁਲਾੜ ਵਿਗਿਆਨ ਵਰਗੀਆਂ ਨਵੀਆਂ ਤਕਨੀਕਾਂ ਦੁਨੀਆਂ ਦੀ ਆਰਥਿਕਤਾ ਤੇ ਸਮਾਜ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਅਜਿਹੇ ਸਮੇਂ ’ਚ ਜੇਕਰ ਦੇਸ਼ ਦੀ ਅੱਧੀ ਅਬਾਦੀ ਇਨ੍ਹਾਂ ਖੇਤਰਾਂ ਤੋਂ ਦੂਰ ਰਹਿੰਦੀ ਹੈ, ਤਾਂ ਵਿਕਾਸ ਦੀ ਰਫ਼ਤਾਰ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਜੇਈਈ ਐਡਵਾਂਸਡ ’ਚ ਵਿਦਿਆਰਥਣਾਂ ਦੀ ਵਧਦੀ ਸਫ਼ਲਤਾ ਨੂੰ ਭਵਿੱਖ ਲਈ ਇੱਕ ਸਕਾਰਾਤਮਕ ਸੰਕੇਤ ਮੰਨਿਆ ਜਾਣਾ ਚਾਹੀਦਾ ਹੈ।   ਫਿਰ ਵੀ ਤਸਵੀਰ ਦਾ ਦੂਜਾ ਪੱਖ ਚਿੰਤਾਜਨਕ ਹੈ।

ਉੱਚ ਸਿੱਖਿਆ ’ਚ ਵਿਗਿਆਨ ਤੇ ਤਕਨੀਕੀ ਵਿਸ਼ਿਆਂ ’ਚ ਔਰਤਾਂ ਦੀ ਹਿੱਸੇਦਾਰੀ ਜ਼ਿਕਰਯੋਗ ਹੋਣ ਦੇ ਬਾਵਜ਼ੂਦ ਕਾਰਜ-ਖੇਤਰ ’ਚ ਉਨ੍ਹਾਂ ਦੀ ਗਿਣਤੀ ਤੁਲਨਾਤਮਕ ਤੌਰ ’ਤੇ ਘੱਟ ਨਜ਼ਰ ਆਉਂਦੀ ਹੈ। ਸੰਸਦ ’ਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਉੱਚ ਸਿੱਖਿਆ ’ਚ ਵਿਗਿਆਨ ਅਤੇ ਤਕਨੀਕੀ ਵਿਸ਼ਿਆਂ ’ਚ ਔਰਤਾਂ ਦੀ ਹਿੱਸੇਦਾਰੀ ਲਗਭਗ 43 ਫੀਸਦੀ ਦੇ ਆਸ-ਪਾਸ ਹੈ। ਦੂਜੇ ਪਾਸੇ ਖੋਜ ਅਤੇ ਵਿਕਾਸ ਖੇਤਰ ’ਚ ਔਰਤ ਪੇਸ਼ੇਵਰਾਂ ਦੀ ਭਾਗੀਦਾਰੀ 20 ਫੀਸਦੀ ਤੋਂ ਵੀ ਘੱਟ ਹੈ। ਇਸ ਦਾ ਮਤਲਬ ਹੈ ਕਿ ਵੱਡੀ ਗਿਣਤੀ ’ਚ ਵਿਦਿਆਰਥਣਾਂ ਇਨ੍ਹਾਂ ਵਿਸ਼ਿਆਂ ਦਾ ਅਧਿਐਨ ਤਾਂ ਕਰ ਰਹੀਆਂ ਹਨ, ਪਰ ਬਾਅਦ ’ਚ ਅਨੇਕਾਂ ਕਾਰਨਾਂ ਕਰਕੇ ਕਾਰਜ-ਖੇਤਰ ਤੱਕ ਨਹੀਂ ਪਹੁੰਚ ਪਾਉਂਦੀਆਂ। ਇਹ ਅੰਤਰ ਕਈ ਸਮਾਜਿਕ ਤੇ ਵਿਹਾਰਕ ਚੁਣੌਤੀਆਂ ਵੱਲ ਸੰਕੇਤ ਕਰਦਾ ਹੈ। ਪਰਿਵਾਰ ਤੇ ਸਮਾਜ ’ਚ ਔਰਤਾਂ ਦੀਆਂ ਰਵਾਇਤੀ ਭੂਮਿਕਾਵਾਂ ਦੀ ਉਮੀਦ ਅਜੇ ਵੀ ਉਨ੍ਹਾਂ ਦੇ ਪੇਸ਼ੇਵਰ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। IIT Admissions

ਵਿਆਹ, ਪਾਰਿਵਾਰਕ ਜ਼ਿੰਮੇਵਾਰੀਆਂ ਤੇ ਕਾਰਜ-ਖੇਤਰਾਂ ’ਤੇ ਲੋੜੀਂਦੀਆਂ ਸਹੂਲਤਾਂ ਦੀ ਘਾਟ ਅਕਸਰ ਬਹੁਤੀਆਂ ਪ੍ਰਤਿਭਾਸ਼ਾਲੀ ਔਰਤਾਂ ਨੂੰ ਆਪਣੇ ਕਰੀਅਰ ਨਾਲ ਸਮਝੌਤਾ ਕਰਨ ਲਈ ਮਜ਼ਬੂਰ ਕਰ ਦਿੰਦੀ ਹੈ। ਨਤੀਜੇ ਵਜੋਂ ਸਿੱਖਿਆ ’ਚ ਦਿਖਾਈ ਦੇ ਰਹੀ ਤਰੱਕੀ ਰੁਜ਼ਗਾਰ ਅਤੇ ਖੋਜ ਦੇ ਖੇਤਰ ’ਚ ਪੂਰੀ ਤਰ੍ਹਾਂ ਪ੍ਰਤੀਬਿੰਬਿਤ ਨਹੀਂ ਹੋ ਪਾਉਂਦੀ। ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਰਿਪੋਰਟਾਂ ਵੀ ਇਸੇ ਸਥਿਤੀ ਦੀ ਪੁਸ਼ਟੀ ਕਰਦੀਆਂ ਹਨ। ਭਾਰਤ ’ਚ ਵਿਗਿਆਨ ਤੇ ਤਕਨੀਕੀ ਵਿਸ਼ਿਆਂ ’ਚ ਗ੍ਰੈਜੂਏਟ ਹੋਣ ਵਾਲੀਆਂ ਔਰਤਾਂ ਦੀ ਗਿਣਤੀ ਦੁਨੀਆਂ ਦੇ ਕਈ ਦੇਸ਼ਾਂ ਦੀ ਤੁਲਨਾ ’ਚ ਬਿਹਤਰ ਹੈ, ਪਰ ਤਕਨੀਕੀ ਰੁਜ਼ਗਾਰਾਂ ’ਚ ਉਨ੍ਹਾਂ ਦੀ ਹਿੱਸੇਦਾਰੀ ਬਹੁਤ ਘੱਟ ਹੈ। ਇਹ ਸਥਿਤੀ ਦੱਸਦੀ ਹੈ ਕਿ ਸਮੱਸਿਆ ਪ੍ਰਤਿਭਾ ਦੀ ਨਹੀਂ, ਸਗੋਂ ਮੌਕਿਆਂ ਤੇ ਅਨੁਕੂਲ ਵਾਤਾਵਰਨ ਦੀ ਹੈ।

ਇਸ ਦੇ ਬਾਵਜ਼ੂਦ ਭਾਰਤੀ ਔਰਤਾਂ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ’ਚ ਕਈ ਪ੍ਰੇਰਣਾਦਾਇਕ ਉਦਾਹਰਨਾਂ ਸਥਾਪਿਤ ਕੀਤੀਆਂ ਹਨ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਅਭਿਆਨਾਂ ’ਚ ਔਰਤ ਵਿਗਿਆਨੀਆਂ ਦੀ ਭੂਮਿਕਾ ਖਾਸ ਤੌਰ ’ਤੇ ਜ਼ਿਕਰਯੋਗ ਰਹੀ ਹੈ। ਮੰਗਲਯਾਨ ਅਭਿਆਨ ਦੀ ਸਫਲਤਾ ਤੋਂ ਲੈ ਕੇ ਚੰਦਰਯਾਨ ਅਭਿਆਨਾਂ ਤੱਕ ਔਰਤਾਂ ਨੇ ਲੀਡਰਸ਼ਿਪ, ਖੋਜ ਤੇ ਤਕਨੀਕੀ ਵਿਕਾਸ ’ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਚੰਦਰਯਾਨ-2 ਅਭਿਆਨ ਨਾਲ ਜੁੜੀਆਂ ਵਿਗਿਆਨੀਆਂ ਨੇ ਇਹ ਸਾਬਤ ਕੀਤਾ ਕਿ ਪ੍ਰਤਿਭਾ ਤੇ ਯੋਗਤਾ ਦਾ ਕਿਸੇ ਲਿੰਗ ਨਾਲ ਸਬੰਧ ਨਹੀਂ ਹੈ। ਪੁਲਾੜ ਵਿਗਿਆਨ ਦੇ ਖੇਤਰ ’ਚ ਉਨ੍ਹਾਂ ਦੀਆਂ ਉਪਲੱਬਧੀਆਂ ਨੇ ਦੇਸ਼ ਦੀਆਂ ਲੱਖਾਂ ਧੀਆਂ ਨੂੰ ਵੱਡੇ ਸੁਫ਼ਨੇ ਵੇਖਣ ਦਾ ਹੌਂਸਲਾ ਦਿੱਤਾ ਹੈ। ਅਸਲ ਚੁਣੌਤੀ ਹੁਣ ਇਹ ਯਕੀਨੀ ਬਣਾਉਣ ਦੀ ਹੈ ਕਿ ਸਿੱਖਿਆ ’ਚ ਦਿਖਾਈ ਦੇ ਰਹੀ।

ਇਹ ਸਫ਼ਲਤਾ ਕਾਰਜ-ਖੇਤਰ ਤੱਕ ਵੀ ਪਹੁੰਚੇ। ਵਿਦਿਆਰਥਣਾਂ ਨੂੰ ਗੁਣਵੱਤਾ ਵਾਲੀ ਸਿੱਖਿਆ ਦੇ ਨਾਲ-ਨਾਲ ਸੁਰੱਖਿਅਤ ਅਤੇ ਸਹਿਯੋਗੀ ਕੰਮ ਦਾ ਮਾਹੌਲ, ਖੋਜ ਦੇ ਮੌਕੇ ਅਤੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਉਪਲੱਬਧ ਕਰਵਾਉਣੀਆਂ ਹੋਣਗੀਆਂ। ਜੇਕਰ ਅਜਿਹਾ ਕੀਤਾ ਗਿਆ ਤਾਂ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ’ਚ ਔਰਤਾਂ ਦੀ ਭਾਗੀਦਾਰੀ ਹੋਰ ਵੀ ਮਜ਼ਬੂਤ ਹੋਵੇਗੀ।   ਜੇਈਈ ਐਡਵਾਂਸਡ 2026 ’ਚ ਧੀਆਂ ਦੀ ਇਤਿਹਾਸਕ ਸਫਲਤਾ ਸਿਰਫ਼ ਪ੍ਰੀਖਿਆ ਦਾ ਨਤੀਜਾ ਨਹੀਂ ਹੈ, ਸਗੋਂ ਉਸ ਸਮਾਜਿਕ ਬਦਲਾਅ ਦਾ ਪ੍ਰਤੀਕ ਹੈ ਜਿਸ ’ਚ ਧੀਆਂ ਆਪਣੀ ਪ੍ਰਤਿਭਾ ਦੇ ਬਲ ’ਤੇ ਨਵੀਆਂ ਉੱਚਾਈਆਂ ਛੂਹ ਰਹੀਆਂ ਹਨ। ਇਹ ਉਪਲੱਬਧੀ ਦੱਸਦੀ ਹੈ ਕਿ ਮੌਕਾ ਮਿਲਣ ’ਤੇ ਉਹ ਹਰ ਖੇਤਰ ’ਚ ਉੱਤਮ ਪ੍ਰਦਰਸ਼ਨ ਕਰ ਸਕਦੀਆਂ ਹਨ। ਹੁਣ ਲੋੜ ਇਸ ਗੱਲ ਦੀ ਹੈ ਕਿ ਸਿੱਖਿਆ ਤੋਂ ਲੈ ਕੇ ਰੁਜ਼ਗਾਰ ਅਤੇ ਲੀਡਰਸ਼ਿਪ ਤੱਕ ਦੀ ਪੂਰੀ ਯਾਤਰਾ ’ਚ ਉਨ੍ਹਾਂ ਨੂੰ ਬਰਾਬਰ ਮੌਕੇ ਅਤੇ ਸਹਿਯੋਗ ਮਿਲੇ, ਤਾਂ ਜੋ ਦੇਸ਼ ਦੀ ਅੱਧੀ ਅਬਾਦੀ ਰਾਸ਼ਟਰ ਨਿਰਮਾਣ ’ਚ ਆਪਣੀ ਪੂਰੀ ਯੋਗਤਾ ਨਾਲ ਯੋਗਦਾਨ ਦੇ ਸਕੇ।  

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ

About The Author

Related Posts