Punjab
Sadiq News: ਸੜਕ ਹਾਦਸੇ ਦੌਰਾਨ ਰੇਹੜੀ ਲਾ ਕੇ ਗੁਜ਼ਾਰਾ ਕਰਨ ਵਾਲੇ ਨੌਜਵਾਨ ਦੀ ਮੌਤ
ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ
ਸਾਦਿਕ (ਗੁਰਪ੍ਰੀਤ ਪੱਕਾ): ਫ਼ਰੀਦਕੋਟ ਰੋਡ 'ਤੇ ਸੋਮਵਾਰ ਸ਼ਾਮ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਰੇਹੜੀ ਲਗਾ ਕੇ ਅਤੇ ਬੱਸਾਂ ਵਿੱਚ ਸਮਾਨ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੂਰਜ ਕੁਮਾਰ ਪੁੱਤਰ ਇੰਦਰ ਦੇਵ ਵਾਸੀ ਟਾਵਰ ਵਾਲੀ ਗਲੀ, ਫਰੀਦਕੋਟ ਰੋਡ, ਸਾਦਿਕ, ਮਾਰਕੀਟ ਦੇ ਸਾਹਮਣੇ ਸਥਿਤ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਸੂਰਜ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
Read Also : 43 ਸਾਲਾ ਦਿਵਿਆਂਗ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਸੂਰਜ ਕੁਮਾਰ ਬੱਸਾਂ ਵਿੱਚ ਮਰੂੰਡਾ, ਗੋਲੀਆਂ, ਟਾਫੀਆਂ, ਭੁੰਨੇ ਹੋਏ ਛੋਲੇ ਸਮੇਤ ਹੋਰ ਸਮਾਨ ਵੇਚਣ ਦੇ ਨਾਲ-ਨਾਲ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉਹ ਆਪਣੇ ਪਿੱਛੇ ਪਤਨੀ, ਦੋ ਛੋਟੇ ਬੱਚੇ, ਇੱਕ ਧੀ ਅਤੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡ ਗਿਆ ਹੈ।
ਸਥਾਨਕ ਲੋਕਾਂ ਅਨੁਸਾਰ ਸੂਰਜ ਕੁਮਾਰ ਬਹੁਤ ਹੀ ਮਿਲਣਸਾਰ ਅਤੇ ਹੱਸਮੁੱਖ ਸੁਭਾਅ ਦਾ ਇਨਸਾਨ ਸੀ। ਉਸ ਦੀ ਅਚਾਨਕ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਕਰੀਬ ਚਾਰ-ਪੰਜ ਮਹੀਨੇ ਪਹਿਲਾਂ ਸੂਰਜ ਕੁਮਾਰ ਦੇ ਭਰਾ ਦੀ ਵੀ ਨਸ਼ੇ ਦੀ ਲਤ ਕਾਰਨ ਮੌਤ ਹੋ ਗਈ ਸੀ। ਹੁਣ ਥੋੜ੍ਹੇ ਸਮੇਂ ਵਿੱਚ ਪਰਿਵਾਰ ਦੇ ਦੋ ਨੌਜਵਾਨਾਂ ਦੀ ਮੌਤ ਹੋਣ ਕਾਰਨ ਪੂਰਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ।