Patiala Police News: ਪੁਲਿਸ ਨੇ 4 ਮੈਬਰਾਂ ਨੂੰ 15 ਪਿਸਟਲਾਂ ਸਮੇਤ ਕੀਤਾ ਕਾਬੂ

ਮੱਧ ਪ੍ਰਦੇਸ਼ ਤੋਂ ਲਿਆਉਂਦੇ ਸਨ ਨਜਾਇਜ਼ ਅਸਲਾ, ਗੈਸਸਟਰਾਂ ਤੇ ਅਪਰਾਧੀਆਂ ਨੂੰ ਕਰਦੇ ਸਨ ਸਲਪਾਹੀ

Ravinder Sharma Picture
Published On

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੁਲਿਸ ਨੇ ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦੇ 4 ਮੈਬਰਾਂ ਨੂੰ 15 ਪਿਸਟਲਾਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਗਿਰੋਹ ਮੱਧ ਪ੍ਰਦੇਸ਼ ਤੋਂ ਬੱਸਾਂ ਜਾ ਟਰੇਨ ਰਾਹੀਂ ਸਸਤਾ ਅਸਲਾ ਲਿਆ ਕੇ ਇੱਥੇ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਨੂੰ ਮਹਿੰਗੇ ਭਾਅ ਤੇ ਵੇਚ ਕੇ ਮੁਨਾਫ਼ਾ ਕਮਾਉਂਦੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ.ਆਈ.ਏ ਪਟਿਆਲਾ, ਇੰਸਪੈਕਟਰ ਕ੍ਰਿਪਾਲ ਸਿੰਘ ਮੋਹੀ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਦੀ ਟੀਮ ਵੱਲੋਂ ਸਾਝੇ ਅਪਰੇਸਨ ਦੌਰਾਨ ਮੱਧ ਪ੍ਰਦੇਸ ਇੰਦੋਰ ਦੇ ਅੰਦਰੂਨੀ ਖੇਤਰਾਂ ਵਿੱਚੋ ਨਜਾਇਜ ਤੌਰ ਤੇ ਬਣੇ ਹੋਏ ਅਸਲਾ ਕਾਰਖਾਨਿਆਂ ਵਿੱਚੋਂ ਤਿਆਰ ਹੋਏ ਅਸਲੇ ਨੂੰ ਇੱਥੇ ਲਿਆ ਕੇ ਵੇਚਦੇ ਸਨ।

Read Also : ਭਾਜਪਾ ਨੂੰ ਮਿਲਿਆ ਹੁੰਗਾਰਾ, ਕਈ ਪ੍ਰਮੁੱਖ ਸ਼ਖਸ਼ੀਅਤਾਂ ਭਾਜਪਾ ’ਚ ਸ਼ਾਮਲ

ਇਨ੍ਹਾਂ 4 ਮੈਬਰਾਂ ਨੂੰ 15 ਪਿਸਟਲਾਂ ਸਮੇਤ 30 ਰੋਦਾ ਭਾਰੀ ਮਾਤਰਾ ਵਿੱਚ ਅਸਲਾ ਐਮੋਨੀਸਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਵਿਅਕਤੀਆਂ ਵਿੱਚ ਵਿਸਾਲ ਵਾਸੀ ਪਿੰਡ ਗੜਦੀਵਾਲ ਜ਼ਿਲ੍ਹਾ ਹੁਸਿਆਰਪੁਰ,  ਸੁਭਾਸ ਜ਼ਿਲ੍ਹਾ ਬਰੇਲੀ ਯੂਪੀ, ਜਿੰਦਰ ਉਰਫ ਸਾਗਰ ਵਾਸੀ ਪਿੰਡ ਟੱਲਾ ਜ਼ਿਲ੍ਹਾ ਹੁਸਿਆਰਪੁਰ, ਬਾਦਲ ਕੁਮਾਰ ਵਾਸੀ ਭਾਰਗਵ ਕੈਪ ਥਾਣਾ ਰਾਮਾ ਮੰਡੀ ਜਿਲ੍ਹਾ ਜਲੰਧਰ ਨੂੰ ਨੈਸਨਲ ਹਾਈਵੇ ਦਿੱਲੀ—ਜਲੰਧਰ ਜੀਟੀ ਰੋਡ ਨੇੜੇ ਬਸੰਤਪੁਰਾ ਤੋ ਗ੍ਰਿਫਤਾਰ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਸਾਰਿਆਂ ਦੀ ਉਮਰ 20-21 ਸਾਲ ਦੀ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਨੌਜਵਾਨ ਫਲਿਪ ਕਾਰਡ ਆਦਿ ਡਿਲਵਰੀ ਸਿਸਟਮ ਵਿੱਚ ਨੋਕਰੀ ਕਰਦੇ ਸਨ ਪ੍ਰੰਤੂ ਪੈਸੇ ਦੀ ਲਾਲਸਾ ਨੇ ਇਨ੍ਹਾਂ ਨੂੰ ਹਥਿਆਰ ਸਮੱਗਲਿੰਗ ਦੇ ਮੁਨਾਫੇ ਵਾਲੇ ਵਪਾਰ ਵਿੱਚ ਖਿੱਚ ਲਿਆ ਕਿਉਕਿ ਉਕਤਾਨ ਵਿਅਕਤੀ ਫਲਿਪ ਕਾਰਡ ਆਦਿ ਯੂਨੀਫਾਰਮ ਪਹਿਨਕਰ ਬੱਸ ਅਤੇ ਰੇਲਵੇ ਸਾਧਨਾਂ ਵਿੱਚ ਸਫਰ ਕਰਦੇ ਸਨ ਤਾਂ ਕਿ ਕੋਈ ਉਨ੍ਹਾਂ ਤੇ ਸੱਕ ਨਾ ਕਰੇ।

ਹਥਿਆਰਾਂ ਦੀ ਪੈਕਿੰਗ ਵੀ ਇਨ੍ਹਾਂ ਵੱਲੋਂ ਫਲਿਪ ਕਾਰਡ ਆਦਿ ਪੁਰਾਣੇ ਡੱਬਿਆ ਵਿੱਚ ਕੀਤੀ ਜਾਂਦੀ ਸੀ। ਇਸ ਗਿਰੋਹ ਦੇ ਮੈਬਰ ਗੈਗਸਟਰ ਸੋਨੂੰ ਖੱਤਰੀ ਗਿਰੋਹ ਦੇ ਸੰਪਰਕ ਵਿੱਚ ਸਨ। ਗ੍ਰਿਫਤਾਰ ਕੀਤੇ ਮੁਲਜ਼ਮਾਂ ਪਾਸੋਂ ਬਰਾਮਦ ਹੋਏ ਹਥਿਆਰਾਂ ਬਾਰੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਇਸ ਗਿਰੋਹ ਤੇ ਜ਼ਿਲ੍ਹਾ ਹੁਸਿਆਰਪੁਰ ਵਿਖੇ ਲੋਕਲ ਲੈਵਲ ਦੀ ਗੈਗਵਾਰ ਦੇ ਲੜਾਈ ਝਗੜੇ ਸਬੰਧੀ ਮਾਮਲੇ ਦਰਜ਼ ਹਨ।  ਇਸ ਮੌਕੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ। 

About The Author

Related Posts