Punjab
Sharda Agro Chemical: ਸ਼ਾਰਦਾ ਐਗਰੋ ਕੈਮੀਕਲ ਘੱਗਾ ਵੱਲੋਂ ਕਿਸਾਨ ਸੰਮੇਲਨ ਕਰਵਾਇਆ
ਬੈਸਟ ਐਗਰੋ ਲਾਈਫ ਲਿਮਿਟਡ ਦੇ ਮਾਹਰਾਂ ਨੇ ਕੀਤੀ ਕਿਸਾਨਾਂ ਨਾਲ ਗੱਲਬਾਤ
Sharda Agro Chemical: ਘੱਗਾ (ਮਨੋਜ ਗੋਇਲ)। ਸ਼ਾਰਦਾ ਐਗਰੋ ਕੈਮੀਕਲ ਘੱਗਾ ਵੱਲੋਂ ਅੱਜ ਅਨਾਜ ਮੰਡੀ ਵਿਖੇ ਕਿਸਾਨ ਸੰਮੇਲਨ ਕਰਵਾਇਆ ਗਿਆ। ਇਸ ਕਿਸਾਨ ਸੰਮੇਲਨ ’ਚ ਕਿਸਾਨ ਭਰਾਵਾਂ ਦੀ ਹਰਮਨ ਪਿਆਰੀ ਫਰਟੀਲਾਈਜ਼ਰ ਕੰਪਨੀ, ਬੈਸਟ ਐਗਰੋ ਲਾਈਫ ਲਿਮਿਟਡ ਦੇ ਮੁੱਖ ਸੰਜੀਵ ਚੌਹਾਨ ਜੋਨਲ ਹੈਡ, ਸੁਰਿੰਦਰ ਮੱਟੂ ਨੌਰਥ ਹੈਡ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਨੇ ਇਸ ਸੰਮੇਲਨ ’ਚ ਵੱਡੀ ਗਿਣਤੀ ’ਚ ਪਹੁੰਚੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਆਪਣੇ ਕੰਪਨੀ ਦੇ ਨਵੇਂ ਪ੍ਰੋਡਕਟਾਂ ਬਾਰੇ ਬਿਹਤਰੀਨ ਢੰਗ ਦੇ ਨਾਲ ਦੱਸਿਆ ਅਤੇ ਖੇਤੀਬਾੜੀ ਲਈ ਆ ਰਹੇ ਵਧੀਆ ਨਤੀਜਿਆਂ ਬਾਰੇ ਵੀ ਦੱਸਿਆ। ਗੱਲਬਾਤ ਕਰਦਿਆਂ ਆਏ ਮਾਹਰਾਂ ਨੇ ਕਿਸਾਨਾਂ ਨਾਲ ਖੁੱਲੀ ਗੱਲਬਾਤ ਕੀਤੀ। ਜੋ ਕਿਸਾਨ ਇਸ ਕੰਪਨੀ ਦੇ ਪ੍ਰੋਡਕਟ ਨੂੰ ਵਰਤੋਂ ਵਿੱਚ ਲਿਆ ਰਹੇ ਹਨ ਉਨਾਂ ਨੇ ਵੀ ਆ ਰਹੇ ਵਧੀਆ ਨਤੀਜੇ ਸਾਂਝੇ ਕੀਤੇ।
Read Also : Baba Farid University: ਬਾਬਾ ਫਰੀਦ ਯੂਨੀਵਰਸਿਟੀ ਨੂੰ ਰਾਸ਼ਟਰੀ ਸਨਮਾਨ, ਵੀਸੀ ਰਾਜੀਵ ਸੂਦ ਐਵਾਰਡ ਨਾਲ ਸਨਮਾਨਿਤ
ਸ਼ਾਰਦਾ ਐਗਰੋ ਕੈਮੀਕਲ ਐਮਡੀ ਸੋਮਨਾਥ ਸ਼ਰਮਾ ਅਤੇ ਇਹਨਾਂ ਦੇ ਸਪੁੱਤਰ ਦੀਪਕ ਸ਼ਰਮਾ ਨੇ ਵੀ ਇਸ ਕੰਪਨੀ ਦੇ ਪ੍ਰੋਡਕਟਾਂ ਬਾਰੇ ਕਿਸਾਨਾਂ ਨੂੰ ਦੱਸਿਆ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਵੀ ਦੱਸੇ। ਕੰਪਨੀ ਵੱਲੋਂ ਕਿਸਾਨਾਂ ਲਈ ਰੱਖੀ ਸਕੀਮ ਦੇ ਤਹਿਤ ਕਿਸਾਨ ਸੰਮੇਲਨ ’ਚ ਪਹੁੰਚੇ ਕਿਸਾਨਾਂ ਦੇ ਡਰਾਅ ਵੀ ਕੱਢੇ ਗਏ ਤੇ ਜੇਤੂ ਕਿਸਾਨਾਂ ਨੂੰ ਐਕਟਿਵਾ, ਐਲਸੀਡੀ ਤੋਂ ਇਲਾਵਾ ਹੋਰ ਵੀ ਵੱਡੇ ਇਨਾਮ ਵੰਡੇ ਗਏ। ਅਖੀਰ ’ਚ ਐਮਡੀ ਸੋਮਨਾਥ ਸ਼ਰਮਾ ਵੱਲੋਂ ਵੱਡੀ ਗਿਣਤੀ ’ਚ ਪਹੁੰਚੇ ਕਿਸਾਨਾਂ ਦਾ ਦਿਲੋਂ ਧੰਨਵਾਦ ਵੀ ਕੀਤਾ ਗਿਆ, ਤੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਕਿਸਾਨਾਂ ਲਈ ਖਾਣੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਸਰਪੰਚ, ਅਜੈਬ ਸਿੰਘ, ਗੁਰਦੀਪ ਸਿੰਘ, ਜਸਪਾਲ ਸਿੰਘ, ਹਰਵਿੰਦਰ ਸਿੰਘ ਕੰਗ, ਭੁਪਿੰਦਰ ਸਿੰਘ ਟਿਵਾਣਾ ਮਹਿੰਦਰ ਸਿੰਘ ਢਿੱਲੋ, ਅਮਰੀਕ ਸਿੰਘ ਘੱਗਾ ਪ੍ਰਧਾਨ ਉਗਰਾਹਾਂ ਜਥੇਬੰਦੀ ਸਰਕਲ ਪਾਤੜਾਂ, ਰਾਜ ਕੁਮਾਰ ਸੁਤਰਾਣਾ, ਜਸਕਰਨ ਸਰਪੰਚ ਕਲਵਾਣੂ, ਰੂਪ ਚੰਦ ਤੋਂ ਇਲਾਵਾ ਕਿਸਾਨ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਇਸ ਸੰਮੇਲਨ ਵਿੱਚ ਪਹੁੰਚੇ।
About The Author