Baba Farid University: ਬਾਬਾ ਫਰੀਦ ਯੂਨੀਵਰਸਿਟੀ ਨੂੰ ਰਾਸ਼ਟਰੀ ਸਨਮਾਨ, ਵੀਸੀ ਰਾਜੀਵ ਸੂਦ ਐਵਾਰਡ ਨਾਲ ਸਨਮਾਨਿਤ

ਆਧੁਨਿਕ ਮੈਡੀਕਲ ਸਿੱਖਿਆ ’ਚ ਹਰੇਕ ਹੈਲਥ ਕੇਅਰ ਪ੍ਰੋਫੈਸ਼ਨਲ ਲਈ ਪ੍ਰੈਕਟੀਕਲ ਸਿਖਲਾਈ ਤੇ ਲੋੜੀਂਦੀਆਂ ਕੁਸ਼ਲਤਾਵਾਂ ਦਾ ਵਿਕਾਸ ਬਹੁਤ ਜ਼ਰੂਰੀ

Khushdeep Singh Picture
Published On

Baba Farid University: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀਐਫਯੂਐਚਐਸ) ਦੇ ਵਾਈਸ ਚਾਂਸਲਰ ਪ੍ਰੋ (ਡਾ.) ਰਾਜੀਵ ਸੂਦ ਨੇ ਕਿਹਾ ਹੈ ਕਿ ਯੂਨੀਵਰਸਿਟੀ ਸਿਮੂਲੇਸ਼ਨ ਅਧਾਰਿਤ ਮੈਡੀਕਲ ਸਿੱਖਿਆ ਅਤੇ ਸਕਿੱਲ ਡਿਵੈਲਪਮੈਂਟ ਦੇ ਖੇਤਰ ’ਚ ਦੇਸ਼ ਦੀ ਅਗੇਤੀ ਸੰਸਥਾ ਵਜੋਂ ਉਭਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੌਰਾਨ ਕਰਵਾਈਆਂ ਗਈਆਂ ਅਕਾਦਮਿਕ ਤੇ ਸਕਿੱਲਿੰਗ ਗਤੀਵਿਧੀਆਂ ਨੇ ਪੰਜਾਬ ਦੇ ਸਿਹਤ ਖੇਤਰ ਨੂੰ ਹੋਰ ਮਜ਼ਬੂਤ ਬਣਾਉਣ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਆਪਣੇ ਦਫ਼ਤਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਪ੍ਰੋ. ਸੂਦ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਕੰਪੀਟੈਂਸੀ ਬੇਸਡ ਤੇ ਸਕਿੱਲ ਬੇਸਡ ਮੈਡੀਕਲ ਸਿੱਖਿਆ ਨੂੰ ਵਿਸ਼ਵ ਪੱਧਰ ’ਤੇ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਮੈਡੀਕਲ ਸਿੱਖਿਆ ’ਚ ਹਰੇਕ ਹੈਲਥ ਕੇਅਰ ਪ੍ਰੋਫੈਸ਼ਨਲ ਲਈ ਪ੍ਰੈਕਟੀਕਲ ਸਿਖਲਾਈ ਤੇ ਲੋੜੀਂਦੀਆਂ ਕੁਸ਼ਲਤਾਵਾਂ ਦਾ ਵਿਕਾਸ ਬਹੁਤ ਜ਼ਰੂਰੀ ਹੈ। Baba Farid University

ਉਨ੍ਹਾਂ ਦੱਸਿਆ ਕਿ ਹਾਲ ਹੀ ’ਚ ਕਰਵਾਏ ਗਏ ਸਿਮੂਵਰਸ–2026 ਦੌਰਾਨ ਦੇਸ਼ ਭਰ ਤੋਂ ਆਏ ਡਾਕਟਰਾਂ, ਟ੍ਰੇਨਰਾਂ ਤੇ ਵਿਦਿਆਰਥੀਆਂ ਨੂੰ ਏਆਈ ਸਮਰੱਥ ਹਾਈ-ਫਿਡੈਲਿਟੀ ਸਿਮੂਲੇਟਰਾਂ ਤੇ ਮੈਨਿਕਿਨਜ਼ ਰਾਹੀਂ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਕਾਨਫਰੰਸ ਦੌਰਾਨ ਲੈਪਰੋਸਕੋਪੀ ਸਮੇਤ 28 ਐਡਵਾਂਸਡ ਸਿਮੂਲੇਸ਼ਨ ਮਾਡਿਊਲਾਂ ’ਤੇ ਪ੍ਰਸ਼ਿਕਸ਼ਣ ਦਿੱਤਾ ਗਿਆ, ਜਿਸ ਵਿੱਚ ਏਮਜ਼, ਰਾਜੀਵ ਗਾਂਧੀ ਕੈਂਸਰ ਹਸਪਤਾਲ ਤੇ ਹੋਰ ਮੁੱਖ ਸੰਸਥਾਵਾਂ ਦੇ ਮਾਹਿਰਾਂ ਨੇ ਰੋਬੋਟਿਕ ਸਰਜਰੀ, ਟ੍ਰਾਂਸਪਲਾਂਟ, ਕ੍ਰਿਟੀਕਲ ਕੇਅਰ, ਗਾਇਨੀਕੋਲੋਜੀ ਤੇ ਹੋਰ ਵਿਸ਼ਿਆਂ ’ਤੇ ਸਿਖਲਾਈ ਦਿੱਤੀ। ਪ੍ਰੋ. ਸੂਦ ਨੇ ਕਿਹਾ ਕਿ ਇਸ ਕਾਨਫਰੰਸ ਦੀ ਨੈਸ਼ਨਲ ਮੈਡੀਕਲ ਕਮਿਸ਼ਨ, ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਹੋਰ ਰਾਸ਼ਟਰੀ ਮੈਡੀਕਲ ਸੰਸਥਾਵਾਂ ਦੇ ਆਗੂਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਤੇ ਇਸ ਨੂੰ ਦੇਸ਼ ਲਈ ਇੱਕ ਮਾਡਲ ਕਰਾਰ ਦਿੱਤਾ ਗਿਆ। Baba Farid University

Read Also : Crime News: ਅੰਮ੍ਰਿਤਸਰ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ਨੇ ਰੰਜਿਸ਼ ਦਾ ਲਾਇਆ ਦੋਸ਼

ਇਸ ਮੌਕੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਉੱਚ ਸਿੱਖਿਆ ਤੇ ਨਵੀਨਤਾ ਦੇ ਖੇਤਰ ’ਚ ਵਿਸ਼ੇਸ਼ ਯੋਗਦਾਨ ਲਈ ਉਨ੍ਹਾਂ ਨੂੰ ‘ਵਾਈਸ ਚਾਂਸਲਰ ਆਫ਼ ਦਿ ਈਅਰ–2026’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਮੁੱਚੇ ਬਾਬਾ ਫਰੀਦ ਯੂਨੀਵਰਸਿਟੀ ਪਰਿਵਾਰ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਪਲੈਟੀਨਮ ਸਟੇਟਸ ਮਿਲਿਆ ਹੈ। ਪੀਐਮਕੇਵੀਵਾਈ ਤੇ ਹੱਬ ਐਂਡ ਸਪੋਕ ਮਾਡਲ ਤਹਿਤ ਹਜ਼ਾਰਾਂ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਗਿਆ ਹੈ, ਜਦਕਿ ਕਰਵਾਏ ਗਏ ਪਲੇਸਮੈਂਟ ਕੈਂਪਾਂ ਰਾਹੀਂ 60 ਤੋਂ 70 ਫ਼ੀਸਦੀ ਟ੍ਰੇਨੀਜ਼ ਨੂੰ ਟ੍ਰੇਨਿੰਗ ਪੂਰੀ ਹੋਣ ਉਪਰੰਤ ਤੁਰੰਤ ਰੋਜ਼ਗਾਰ ਹਾਸਲ ਹੋਇਆ ਹੈ।

ਕਈ ਨੌਜਵਾਨਾਂ ਨੂੰ 17 ਹਜ਼ਾਰ ਤੋਂ 35 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ਵਾਲੀਆਂ ਨੌਕਰੀਆਂ ਵੀ ਮਿਲੀਆਂ ਹਨ। ਪ੍ਰੋ. ਸੂਦ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਦੇਸ਼ ਦੀਆਂ ਕਈ ਮੁੱਖ ਸੰਸਥਾਵਾਂ ਨਾਲ ਸਹਿਯੋਗ ਸਮਝੌਤੇ ਕੀਤੇ ਹਨ, ਜਿਸ ਨਾਲ ਸਕਿੱਲ ਡਿਵੈਲਪਮੈਂਟ, ਰਿਸਰਚ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਇੱਕ ਅੰਤਰਰਾਸ਼ਟਰੀ ਯੂਰੋਲੋਜੀ ਸੋਸਾਇਟੀ ਵੱਲੋਂ ਵੀ ਵਿਸ਼ੇਸ਼ ਸਨਮਾਨ ਲਈ ਚੁਣਿਆ ਗਿਆ ਹੈ, ਜੋ ਨਵੰਬਰ 2026 ’ਚ ਫਲੋਰੈਂਸ (ਇਟਲੀ) ਵਿਖੇ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਭਵਿੱਖ ’ਚ ਵੀ ਸਿਮੂਲੇਸ਼ਨ ਅਧਾਰਿਤ, ਟੈਕਨੋਲੋਜੀ ਸੰਚਾਲਿਤ ਤੇ ਗਲੋਬਲ ਮਿਆਰਾਂ ਅਨੁਸਾਰ ਮੈਡੀਕਲ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਿਰੰਤਰ ਯਤਨ ਕਰਦੀ ਰਹੇਗੀ। Baba Farid University

About The Author

Related Posts