Punjab Education News: ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਵਿਚਕਾਰ ਸ਼ੁਤਰਾਣਾ ਦੇ ਸਧਾਰਨਪੁਰ ਸਕੂਲ ’ਚ ਅਧਿਆਪਕ ਹੀ ਨਹੀਂ

ਹਲਕਾ ਸ਼ੁਤਰਾਣਾ ਦੇ ਪਿੰਡ ਸਧਾਰਨਪੁਰ ਦੇ ਮਿਡਲ ਸਕੂਲ ਦਾ ਹਾਲ ਇਹ ਹੈ ਕਿ ਸਕੂਲ ’ਚ ਬੱਚੇ ਤਾਂ ਪੜ੍ਹਨ ਲਈ ਆਉਂਦੇ ਹਨ ਪਰ ਸਕੂਲ ’ਚ ਪੜ੍ਹਾਉਣ ਵਾਲਾ ਹੀ ਕੋਈ ਨਹੀਂ ਹੈ

Khushdeep Singh Picture
Published On

Punjab Education News: ਘੱਗਾ (ਮਨੋਜ ਗੋਇਲ)। ਹਲਕਾ ਸ਼ੁਤਰਾਣਾ ਦੇ ਪਿੰਡ ਸਧਾਰਨਪੁਰ ਦੇ ਮਿਡਲ ਸਕੂਲ ਦਾ ਹਾਲ ਇਹ ਹੈ ਕਿ ਸਕੂਲ ’ਚ ਬੱਚੇ ਤਾਂ ਪੜ੍ਹਨ ਲਈ ਆਉਂਦੇ ਹਨ ਪਰ ਸਕੂਲ ’ਚ ਪੜ੍ਹਾਉਣ ਵਾਲਾ ਹੀ ਕੋਈ ਨਹੀਂ ਹੈ, ਇਸ ਮਾਮਲੇ ਸਬੰਧੀ ਬੱਚਿਆਂ ਦੇ ਮਾਪਿਆਂ ਨੇ ਤੇ ਸਕੂਲੀ ਬੱਚਿਆਂ ਨੇ ਤੰਗ ਪਰੇਸ਼ਾਨ ਹੋ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ ਦੋ ਮਹੀਨਿਆਂ ਤੋਂ ਸਕੂਲ ਦੇ ’ਚ ਬੱਚਿਆਂ ਨੂੰ ਪੜ੍ਹਾਉਣ ਵਾਲਾ ਕੋਈ ਵੀ ਅਧਿਆਪਕ ਨਹੀਂ ਹੈ, ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਸਕੂਲ ’ਚ ਛੇਵੀਂ, ਸੱਤਵੀਂ ਤੇ ਅੱਠਵੀਂ ਦੇ 100 ਬੱਚੇ ਹਨ, ਉਨ੍ਹਾਂ ਨੇ ਦੱਸਿਆ ਕਿ ਬੱਚੇ ਹਰ ਰੋਜ਼ ਦੀ ਤਰ੍ਹਾਂ ਸਵੇਰੇ ਤਿਆਰ ਹੋ ਕੇ ਸਕੂਲ ਆਉਂਦੇ ਹਨ ਤੇ ਬਿਨਾਂ ਪੜ੍ਹਾਈ ਕੀਤੇ ਬਿਨਾਂ ਹੀ ਵਾਪਸ ਚਲੇ ਜਾਂਦੇ ਹਨ। ਮਾਪਿਆਂ ਨੇ ਦੱਸਿਆ ਕਿ ਨਨਹੇੜਾ ਹਾਈ ਸਕੂਲ ’ਚੋਂ ਬਦਲ-ਬਦਲ ਕੇ ਇੱਕ ਟੀਚਰ ਭੇਜਿਆ ਜਾਂਦਾ ਹੈ। ਜਿਸ ਨਾਲ ਬੱਚਿਆਂ ਨੂੰ ਵੀ ਪੜ੍ਹਨ ’ਚ ਕਾਫੀ ਸਮੱਸਿਆ ਆ ਰਹੀ ਹੈ।

ਅੱਠਵੀਂ ਕਲਾਸ ਦੀ ਵਿਦਿਆਰਥਨ ਜਸਮੀਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਰੋਜ਼ ਬਦਲ ਕੇ ਟੀਚਰ ਆਉਣ ਨਾਲ ਸਾਨੂੰ ਪੜ੍ਹਨ ’ਚ ਬਹੁਤ ਜਿਆਦਾ ਮੁਸ਼ਕਿਲ ਆ ਰਹੀ ਹੈ, ਹਰ ਇੱਕ ਟੀਚਰ ਦਾ ਆਪਣਾ ਪੜ੍ਹਾਉਣ ਦਾ ਇੱਕ ਢੰਗ ਹੁੰਦਾ ਹੈ। ਸਾਡੀ ਬੋਰਡ ਦੀ ਕਲਾਸ ਹੈ ਜੇਕਰ ਸਕੂਲ ’ਚ ਅਧਿਆਪਕ ਨਹੀਂ ਆਉਣਗੇ ਤਾਂ ਸਾਡਾ ਤਾ ਸਾਲ ਬਰਬਾਦ ਹੋ ਜਾਵੇਗਾ। ਮਾਪਿਆਂ ਨੇ ਗੱਲਬਾਤ ਕਰਦਿਆ ਦੱਸਿਆ ਕਿ ਇਸ ਮਾਮਲੇ ਸਬੰਧੀ ਅਸੀਂ ਪਿੰਡ ਦੀ ਸਰਪੰਚ ਜਸਵਿੰਦਰ ਕੌਰ ਦੇ ਪਤੀ ਟਹਿਲ ਸਿੰਘ ਨੂੰ ਵੀ ਦੱਸਿਆ ਪਰ ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਰੂਪ ’ਚ ਪੱਤਰ ਭੇਜ ਚੁੱਕੇ ਹਾਂ। Punjab Education News

Read Also : ICC Rankings: ਵੈਭਵ ਸੂਰਿਆਵੰਸ਼ੀ ਦੁਨੀਆ ਦੇ ਟਾਪ-50 ਟੀ20 ਬੱਲੇਬਾਜ਼ਾਂ ’ਚ ਸ਼ਾਮਲ, ਸ਼ੁਭਮਨ ਫਿਰ ਬਣੇ ਇੱਕਰੋਜ਼ਾ ’ਚ ਨੰਬਰ-1 ਬੱਲੇਬਾਜ਼

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦਾ ਮੁੱਖ ਆਦੇਸ਼ ਸਿੱਖਿਆ ਤੇ ਸਿਹਤ ਪ੍ਰਤੀ ਕ੍ਰਾਂਤੀ ਲਿਆਉਣਾ ਸੀ। ਪਰ ਸਰਕਾਰ ਇਸ ’ਚ ਨਾਕਾਮ ਸਾਬਤ ਹੋ ਰਹੀ ਹੈ ਤੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੀ, ਜੇਕਰ ਸਰਕਾਰ ਨਾ ਜਾਗੀ ਤਾਂ ਸਾਨੂੰ ਮਜਬੂਰਨ ਕੋਈ ਸੰਘਰਸ਼ ਵਿੱਡਣਾ ਪੈ ਸਕਦਾ ਹੈ। ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨਾਲ ਇਸ ਮਾਮਲੇ ਸੰਬੰਧੀ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦੇ ਪੀਏ ਪਾਰਸ ਨੇ ਫੋਨ ਚੁੱਕਿਆ ਤੇ ਕਿਹਾ ਕਿ ਮੈਂ ਤੁਹਾਡੀ ਥੋੜੀ ਦੇਰ ਬਾਅਦ ਹੀ ਗੱਲ ਕਰਵਾਨਾ ਪਰ ਉਨ੍ਹਾਂ ਨਾਲ ਗੱਲ ਨਾ ਹੋ ਸਕੀ। ਇਸ ਮੌਕੇ ਗੋਬਿੰਦ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ, ਪਾਲਾ ਸਿੰਘ, ਪ੍ਰੇਮ ਸਿੰਘ, ਬਲਜਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਸਤਪਾਲ ਸਿੰਘ, ਕੁਲਵਿੰਦਰ ਸਿੰਘ, ਗੋਲੂ ਸਿੰਘ, ਜਗਸੀਰ ਸਿੰਘ ਤੇ ਹੋਰ ਮਾਪੇ ਤੇ ਪਿੰਡ ਦੇ ਵਿਅਕੀਤ ਮੌਜ਼ੂਦ ਸਨ।

About The Author

Related Posts