ICC Rankings: ਵੈਭਵ ਸੂਰਿਆਵੰਸ਼ੀ ਦੁਨੀਆ ਦੇ ਟਾਪ-50 ਟੀ20 ਬੱਲੇਬਾਜ਼ਾਂ ’ਚ ਸ਼ਾਮਲ, ਸ਼ੁਭਮਨ ਫਿਰ ਬਣੇ ਇੱਕਰੋਜ਼ਾ ’ਚ ਨੰਬਰ-1 ਬੱਲੇਬਾਜ਼
ਆਈਸੀਸੀ ਵੱਲੋਂ ਤਿੰਨੇ ਫਾਰਮੈਟਾਂ ਦੀ ਰੈਂਕਿੰਗ ਹੋਈ ਜਾਰੀ
ICC Rankings: ਸਪੋਰਟਸ ਡੈਸਕ। ਆਈਸੀਸੀ ਦੀ ਤਾਜ਼ਾ ਟੀ-20 ਰੈਂਕਿੰਗ ’ਚ, ਨੌਜਵਾਨ ਭਾਰਤੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ 230 ਸਥਾਨਾਂ ਦੀ ਛਾਲ ਮਾਰੀ ਹੈ। 536 ਰੇਟਿੰਗ ਅੰਕਾਂ ਨਾਲ, ਸੂਰਿਆਵੰਸ਼ੀ ਪਹਿਲੀ ਵਾਰ ਚੋਟੀ ਟਾਪ-50 ’ਚ ਸ਼ਾਮਲ ਹੋ ਕੇ ਦੁਨੀਆ ਦੇ 48ਵੇਂ ਨੰਬਰ ਦੇ ਬੱਲੇਬਾਜ਼ ਬਣ ਗਏ ਹਨ। ਇਸ ਦੌਰਾਨ, ਭਾਰਤ ਦੇ ਇੱਕ ਰੋਜ਼ਾ ਕਪਤਾਨ ਸ਼ੁਭਮਨ ਗਿੱਲ ਫਿਰ ਦੁਨੀਆਂ ਦੇ ਨੰਬਰ-1 ਬੱਲੇਬਾਜ਼ ਬਣ ਗਏ ਹਨ। ਇੱਕ ਰੋਜ਼ਾ ਰੈਂਕਿੰਗ ’ਚ 3 ਭਾਰਤੀ ਖਿਡਾਰੀ ਟਾਪ-10 ’ਚ ਸ਼ਾਮਲ ਹਨ। ਕਪਤਾਨ ਸ਼ੁਭਮਨ ਗਿੱਲ ਪਹਿਲੇ ਨੰਬਰ ’ਤੇ, ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੀਜੇ ਨੰਬਰ ’ਤੇ ਜਦਕਿ ਸਾਬਕਾ ਕਪਤਾਨ ਰੋਹਿਤ ਸ਼ਰਮਾ ਚੌਥੇ ਸਥਾਨ ’ਤੇ ਬਰਕਰਾਰ ਹਨ। ਜਸਪ੍ਰੀਤ ਬੁਮਰਾਹ ਟੈਸਟ ’ਚ ਨੰਬਰ-1 ਗੇਂਦਬਾਜ਼ ਬਣੇ ਹੋਏ ਹਨ।
ਸੂਰਿਆਵੰਸ਼ੀ ਨੇ ਜ਼ਿੰਬਾਬਵੇ ਦੌਰੇ ’ਤੇ ਜੜੇ 2 ਅਰਧਸੈਂਕੜੇ | ICC Rankings
ਸੂਰਿਆਵੰਸ਼ੀ ਨੇ ਪਿਛਲੇ ਹਫ਼ਤੇ ਜ਼ਿੰਬਾਬਵੇ ਵਿਰੁੱਧ ਟੀ-20 ਲੜੀ ’ਚ ਤਿੰਨ ਮੈਚਾਂ ’ਚ 50.33 ਦੀ ਔਸਤ ਨਾਲ 151 ਦੌੜਾਂ ਬਣਾਈਆਂ। ਇਹ ਪ੍ਰਦਰਸ਼ਨ ਰੈਂਕਿੰਗ ’ਚ ਉਨ੍ਹਾਂ ਦੀ ਮਹੱਤਵਪੂਰਨ ਛਾਲ ਦਾ ਕਾਰਨ ਹੈ। ਸੂਰਿਆਵੰਸ਼ੀ ਨੂੰ ਜ਼ਿੰਬਾਬਵੇ ਖਿਲਾਫ਼ ‘ਪਲੇਅਰ ਆਫ ਦਾ ਸੀਰੀਜ਼’ ਦਾ ਖਿਤਾਬ ਵੀ ਮਿਲਿਆ ਸੀ। ICC Rankings
Read Also : India Tiger Population: ਭਾਰਤ ਬਾਘਾਂ ਦੀ ਸੰਭਾਲ ’ਚ ਦੁਨੀਆ ਦੇ ਪਹਿਲੇ ਨੰਬਰ ’ਤੇ, ਦੇਸ਼ ’ਚ 3,682 ਬਾਘ
ਈਸ਼ਾਨ ਕਿਸ਼ਨ ਟੀ-20 ’ਚ ਨੰਬਰ-1 ’ਤੇ ਬਰਕਰਾਰ
ਭਾਰਤੀ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਹੈ, ਦੂਜੇ ਸਥਾਨ ’ਤੇ ਰਹੇ ਸਾਹਿਬਜ਼ਾਦਾ ਫਰਹਾਨ (848 ਅੰਕ) ਨਾਲ ਦੂਜੇ ਸਥਾਨ ’ਤੇ ਹਨ। ਅਭਿਸ਼ੇਕ ਸ਼ਰਮਾ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਹੁਣ ਤੀਜੇ ਨੰਬਰ ’ਤੇ ਚੱਲੇ ਗਏ ਹਨ। ਪਹਿਲਾਂ ਉਹ ਨੰਬਰ-2 ’ਤੇ ਬਰਕਰਾਰ ਸਨ। ਭਾਰਤੀ ਟੀਮ ਦੇ ਟੀ20 ਫਾਰਮੈਟ ’ਚ ਉਪਕਪਤਾਨ ਤਿਲਕ ਵਰਮਾ ਨੰਬਰ-6 ’ਤੇ ਬਣੇ ਹੋਏ ਹਨ।
ਈਸ਼ਾਨ ਨੇ ਕੋਹਲੀ ਤੇ ਸੂਰਿਆ ਨੂੰ ਛੱਡਿਆ ਪਿੱਛੇ
ਈਸ਼ਾਨ ਕਿਸ਼ਨ 910 ਰੇਟਿੰਗ ਅੰਕਾਂ ਨਾਲ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਹੈ। ਜ਼ਿੰਬਾਬਵੇ ਵਿਰੁੱਧ ਦੂਜੇ ਮੈਚ ਤੋਂ ਬਾਅਦ ਈਸ਼ਾਨ 916 ਰੇਟਿੰਗ ਅੰਕਾਂ ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਆਪਣੇ ਕਰੀਅਰ ’ਚ ਸਭ ਤੋਂ ਵੱਧ ਟੀ-20 ਰੇਟਿੰਗ ਲਈ ਵਿਰਾਟ ਕੋਹਲੀ ਤੇ ਸੂਰਿਆਕੁਮਾਰ ਯਾਦਵ ਨੂੰ ਪਿੱਛੇ ਛੱਡ ਦਿੱਤਾ। ਵਿਰਾਟ ਨੇ ਆਪਣੇ ਟੀ-20 ਕਰੀਅਰ ’ਚ 909 ਅੰਕਾਂ ਨਾਲ ਸਭ ਤੋਂ ਵੱਧ ਸਕੋਰ ਬਣਾਇਆ, ਜਦੋਂ ਕਿ ਸੂਰਿਆਕੁਮਾਰ ਯਾਦਵ ਨੇ 912 ਅੰਕ ਬਣਾਏ। ਆਈਸੀਸੀ ਬੁੱਧਵਾਰ ਨੂੰ ਹਫ਼ਤੇ ’ਚ ਸਿਰਫ਼ ਇੱਕ ਵਾਰ ਖਿਡਾਰੀ ਰੇਟਿੰਗ ਜਾਰੀ ਕਰਦੀ ਹੈ। ਈਸ਼ਾਨ ਭਾਰਤ ਤੇ ਜ਼ਿੰਬਾਬਵੇ ਵਿਚਕਾਰ ਤੀਜੇ ਟੀ-20 ’ਚ ਸਿਰਫ਼ 29 ਦੌੜਾਂ ਹੀ ਬਣੇ ਸਕੇ ਸਨ। ਇਸ ਕਾਰਨ ਉਨ੍ਹਾ ਨੂੰ 6 ਅੰਕਾਂ ਦਾ ਨੁਕਸਾਨ ਹੋਇਆ, ਤੇ ਉਨ੍ਹਾਂ ਦੇ ਮੌਜ਼ੂਦਾ ਸਮੇਂ ’ਚ ਨਵੀਨਤਮ ਰੈਂਕਿੰਗ ’ਚ 910 ਅੰਕ ਹਨ। ICC Rankings
ਟੀ20 ਗੇਂਦਬਾਜ਼ੀ ਰੈਂਕਿੰਗ ’ਚ ਟਾਪ-10 ’ਚ ਇਕਲੌਤੇ ਭਾਰਤੀ ਗੇਂਦਬਾਜ਼ ਵਰੂਣ ਚੱਕਰਵਰਤੀ
ਰਾਸ਼ਿਦ ਖਾਨ ਵੀ ਟੀ-20 ਅੰਤਰਰਾਸ਼ਟਰੀ ਗੇਂਦਬਾਜ਼ਾਂ ਦੀ ਰੈਂਕਿੰਗ ’ਚ 753 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ। ਪਾਕਿਸਤਾਨ ਦੇ ਅਬਰਾਰ ਅਹਿਮਦ 736 ਅੰਕਾਂ ਨਾਲ ਦੂਜੇ ਸਥਾਨ ’ਤੇ ਹਨ, ਤੇ ਇੰਗਲੈਂਡ ਦੇ ਆਦਿਲ ਰਾਸ਼ਿਦ 710 ਅੰਕਾਂ ਨਾਲ ਤੀਜੇ ਸਥਾਨ ’ਤੇ ਹਨ।
ਸ਼ੁਭਮਨ ਗਿੱਲ ਨੇ ਫਿਰ ਤੋਂ ਨੰਬਰ 1 ਇੱਕ ਰੋਜ਼ਾ ਬੱਲੇਬਾਜ਼ੀ ਦਾ ਦਰਜਾ ਕੀਤਾ ਹਾਸਲ
ਵੈਸਟਇੰਡੀਜ਼ ਤੇ ਨਿਊਜ਼ੀਲੈਂਡ ਵਿਚਕਾਰ ਲੜੀ ਦੀ ਸਮਾਪਤੀ ਤੋਂ ਬਾਅਦ, ਇੱਕ ਰੋਜ਼ਾ ਰੈਂਕਿੰਗ ’ਚ ਸਿਖਰਲਾ ਸਥਾਨ ਬਦਲ ਗਿਆ ਹੈ। ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਦੇ ਮੈਚ ’ਚ ਨਾ ਖੇਡਣ ਕਾਰਨ, ਭਾਰਤ ਦੇ ਕਪਤਾਨ ਸ਼ੁਭਮਨ ਗਿੱਲ ਇੱਕ ਵਾਰ ਫਿਰ ਇੱਕ ਰੋਜ਼ਾ ਦਰਜਾਬੰਦੀ ’ਚ ਨੰਬਰ 1 ਬੱਲੇਬਾਜ਼ ਬਣ ਗਏ ਹਨ। ਮਿਸ਼ੇਲ ਇਸ ਸਾਲ ਜਨਵਰੀ ਤੋਂ ਸਿਖਰਲਾ ਸਥਾਨ ’ਤੇ ਸਨ।
ਰਾਸ਼ਿਦ ਖਾਨ ਇੱਕਰੋਜ਼ਾ ’ਚ ਨੰਬਰ-1 ’ਤੇ
ਵਨਡੇ ਗੇਂਦਬਾਜ਼ੀ ਰੈਂਕਿੰਗ ’ਚ, ਨਾਮੀਬੀਆ ਸਪਿਨਰ ਬਰਨਾਰਡ ਸਕੋਲਟਜ਼ ਨੇਪਾਲ ਤੇ ਨੀਦਰਲੈਂਡਜ਼ ਵਿਰੁੱਧ ਆਈਸੀਸੀ ਪੁਰਸ਼ ਕ੍ਰਿਕੇਟ ਵਿਸ਼ਵ ਕੱਪ ਲੀਗ 2 ਤਿਕੋਣੀ ਲੜੀ ’ਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਬਾਅਦ ਪੰਜ ਸਥਾਨ ਉੱਪਰ 7ਵੇਂ ਸਥਾਨ ’ਤੇ ਪਹੁੰਚ ਗਏ ਹਨ। ਇਸ ਦੌਰਾਨ, ਅਫਗਾਨਿਸਤਾਨ ਦੇ ਰਾਸ਼ਿਦ ਖਾਨ ਸਿਖਰ ’ਤੇ ਬਣੇ ਹੋਏ ਹਨ।