Ryan ten Doeschate: ਟੀਮ ਇੰਡੀਆ ਦੇ ਸਹਾਇਕ ਕੋਚ ਰਿਆਨ ਟੈਨ ਡੋਇਸ਼ੇਟ ਨੇ ਦਿੱਤਾ ਅਸਤੀਫਾ
ਇੰਗਲੈਂਡ ਸੀਰੀਜ਼ ਦੌਰਾਨ ਦੱਸਿਆ ਬੀਸੀਸੀਆਈ ਨੂੰ ਆਪਣਾ ਫੈਸਲਾ
Ryan ten Doeschate: ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਟੀਮ ਦੇ ਸਹਾਇਕ ਕੋਚ ਰਿਆਨ ਟੈਨ ਡੋਸ਼ੇਟ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇੰਗਲੈਂਡ ਦੌਰੇ ਦੌਰਾਨ ਆਪਣੇ ਫੈਸਲੇ ਦੀ ਜਾਣਕਾਰੀ ਬੀਸੀਸੀਆਈ ਨੂੰ ਦਿੱਤੀ ਸੀ। ਹਾਸਲ ਹੋਏ ਵੇਰਵਿਆਂ ਮੁਤਾਬਕ, ਟੈਨ ਡੋਸ਼ੇਟ ਹੁਣ ਆਈਪੀਐਲ ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਕੋਚਿੰਗ ਸਟਾਫ ’ਚ ਦੁਬਾਰਾ ਸ਼ਾਮਲ ਹੋਣਗੇ। ਭਾਰਤੀ ਟੀਮ ਇੰਗਲੈਂਡ ਸੀਰੀਜ਼ ’ਚ ਟੀ-20 ਤੇ ਵਨਡੇ ਸੀਰੀਜ਼ ਹਾਰ ਗਈ ਸੀ। ਇਸ ਤੋਂ ਪਹਿਲਾਂ, ਟੀਮ ਨੂੰ ਪਹਿਲੀ ਵਾਰ ਆਇਰਲੈਂਡ ਤੋਂ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਸੀ।
ਗੌਤਮ ਗੰਭੀਰ ਨਾਲ ਟੀਮ ਇੰਡੀਆ ’ਚ ਸ਼ਾਮਲ ਹੋਏ
ਨੀਦਰਲੈਂਡ ਦੇ ਸਾਬਕਾ ਕਪਤਾਨ ਟੈਨ ਡੋਸ਼ੇਟ 2024 ਟੀ-20 ਵਿਸ਼ਵ ਕੱਪ ਤੋਂ ਬਾਅਦ ਜਦੋਂ ਗੌਤਮ ਗੰਭੀਰ ਮੁੱਖ ਕੋਚ ਬਣੇ ਤਾਂ ਸਹਾਇਤਾ ਸਟਾਫ ’ਚ ਸ਼ਾਮਲ ਹੋਏ। ਗੰਭੀਰ ਨੇ ਉਨ੍ਹਾਂ ਨੂੰ ਸਹਾਇਕ ਕੋਚ ਵਜੋਂ ਚੁਣਿਆ ਸੀ। ਉਹ ਟੀਮ ’ਚ ਬੱਲੇਬਾਜ਼ੀ ਤੇ ਫੀਲਡਿੰਗ ਦੋਵਾਂ ਵਿਭਾਗਾਂ ਲਈ ਜ਼ਿੰਮੇਵਾਰ ਸਨ।
ਭਾਰਤ ਨਾਲ ਦੋ ਆਈਸੀਸੀ ਖਿਤਾਬ ਜਿੱਤੇ | Ryan ten Doeschate
ਟੇਨ ਡੋਸ਼ੇਟ ਦੇ ਕਾਰਜਕਾਲ ਦੌਰਾਨ, ਭਾਰਤ ਨੇ 2025 ਏਸ਼ੀਆ ਕੱਪ ਤੇ 2026 ਟੀ-20 ਵਿਸ਼ਵ ਕੱਪ ਜਿੱਤਿਆ। ਹਾਲਾਂਕਿ, ਟੈਸਟ ਕ੍ਰਿਕੇਟ ’ਚ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਭਾਰਤ ਨੇ ਅਸਟਰੇਲੀਆ ’ਚ ਬਾਰਡਰ-ਗਾਵਸਕਰ ਟਰਾਫੀ ਗੁਆ ਦਿੱਤੀ, ਜਦੋਂ ਕਿ ਘਰੇਲੂ ਮੈਦਾਨ ’ਤੇ ਨਿਊਜ਼ੀਲੈਂਡ (3-0) ਤੇ ਦੱਖਣੀ ਅਫਰੀਕਾ (2-0) ਤੋਂ ਟੈਸਟ ਸੀਰੀਜ਼ ਹਾਰ ਗਿਆ।
Read Also : Weather Forecast: ਦੇਸ਼ ਦੇ ਉੱਤਰ-ਪੂਰਬੀ ਤੇ ਪੱਛਮੀ ਖੇਤਰਾਂ ’ਚ ਆਉਣ ਵਾਲੇ ਦਿਨਾਂ ’ਚ ਕਿਵੇਂ ਰਹੇਗਾ ਮੌਸਮ, ਜਾਣੋ
ਗੰਭੀਰ 2027 ਵਿਸ਼ਵ ਕੱਪ ਤੱਕ ਕੋਚ ਬਣੇ ਰਹਿਣਗੇ
ਗੌਤਮ ਗੰਭੀਰ ਜੁਲਾਈ 2024 ’ਚ ਮੁੱਖ ਕੋਚ ਬਣੇ। ਉਨ੍ਹਾਂ ਦਾ ਕਾਰਜਕਾਲ ਲਗਭਗ ਸਾਢੇ ਤਿੰਨ ਸਾਲ ਰਹਿਣ ਦੀ ਉਮੀਦ ਹੈ। ਉਹ ਦਸੰਬਰ 2027 ਤੱਕ ਮੁੱਖ ਕੋਚ ਰਹਿਣਗੇ। ਇਸ ਦੌਰਾਨ, ਅਜੀਤ ਅਗਰਕਰ ਨੂੰ 2023 ’ਚ ਮੁੱਖ ਚੋਣਕਾਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਾ ਕਾਰਜਕਾਲ ਅਸਲ ’ਚ 2026 ਵਿੱਚ ਖਤਮ ਹੋਣਾ ਸੀ, ਪਰ 2027 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੀਆਂ ਯੋਜਨਾਵਾਂ ਨੂੰ ਵੇਖਦੇ ਹੋਏ, ਉਨ੍ਹਾਂ ਦਾ ਕਾਰਜਕਾਲ 2027 ਵਿਸ਼ਵ ਕੱਪ ਤੱਕ ਵਧਾ ਦਿੱਤਾ ਗਿਆ ਹੈ। Ryan ten Doeschate
ਫੀਲਡਿੰਗ ਕੋਚ ਤੇ ਗੇਂਦਬਾਜ਼ੀ ਕੋਚ ਦਾ ਕਾਰਜ਼ਕਾਲ ਖਤਮ
ਫੀਲਡਿੰਗ ਕੋਚ ਟੀ ਦਿਲੀਪ ਤੇ ਗੇਂਦਬਾਜ਼ੀ ਕੋਚ ਮੋਰਨੇ ਮੋਰਕੇਲ ਦੇ ਕਾਰਜਕਾਲ ਖਤਮ ਹੋ ਗਏ ਹਨ। ਦਿਲੀਪ ਨੂੰ ਐਕਸਟੈਂਸ਼ਨ ਮਿਲਣ ਦੀ ਸੰਭਾਵਨਾ ਨਹੀਂ ਹੈ। ਮੋਰਕੇਲ ਦਾ ਕਾਰਜਕਾਲ 2027 ਦੇ ਆਖਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਟੀ. ਦਿਲੀਪ ਨੇ ਰਾਹੁਲ ਦ੍ਰਾਵਿੜ ਦੇ ਮੁੱਖ ਕੋਚ ਦੇ ਕਾਰਜਕਾਲ ਦੌਰਾਨ ਭਾਰਤੀ ਟੀਮ ਦੇ ਫੀਲਡਿੰਗ ਕੋਚ ਵਜੋਂ ਸੇਵਾ ਨਿਭਾਈ। 2024 ਦੇ ਟੀ-20 ਵਿਸ਼ਵ ਕੱਪ ਤੋਂ ਬਾਅਦ, ਰਾਹੁਲ ਦ੍ਰਾਵਿੜ, ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਤੇ ਗੇਂਦਬਾਜ਼ੀ ਕੋਚ ਪਾਰਸ ਮਹਾਂਬਰੇ ਦਾ ਕਾਰਜਕਾਲ ਖਤਮ ਹੋ ਗਿਆ, ਪਰ ਗੌਤਮ ਗੰਭੀਰ ਦੇ ਕੋਚਿੰਗ ਸਟਾਫ ’ਚ ਦਿਲੀਪ ਇੱਕੋ ਇੱਕ ਸਹਾਇਕ ਸਟਾਫ ਮੈਂਬਰ ਸੀ।
4 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਇੱਕ ਰੋਜ਼ਾ ਵਿਸ਼ਵ ਕੱਪ
2027 ਦਾ ਇੱਕ ਰੋਜ਼ਾ ਕੱਪ ਅਗਲੇ ਸਾਲ ਅਕਤੂਬਰ-ਨਵੰਬਰ ’ਚ ਹੋਵੇਗਾ। ਇਹ 14 ਟੀਮਾਂ ਦਾ ਟੂਰਨਾਮੈਂਟ 4 ਅਕਤੂਬਰ ਤੋਂ ਸ਼ੁਰੂ ਹੋਵੇਗਾ ਤੇ 21 ਨਵੰਬਰ ਤੱਕ ਚੱਲੇਗਾ। ਇਸ ਵਾਰ, ਵਿਸ਼ਵ ਕੱਪ ’ਚ ਕੁੱਲ 14 ਟੀਮਾਂ ਹਿੱਸਾ ਲੈਣਗੀਆਂ।