IND vs ZIM: ਜ਼ਿੰਬਾਬਵੇ ਖਿਲਾਫ਼ ਕਲੀਨ ਸਵੀਪ ਕਰਨ ਉੱਤਰੇਗਾ ਭਾਰਤ, ਤੀਜਾ ਟੀ20 ਅੱਜ

ਈਸ਼ਾਨ ਕਿਸ਼ਨ ਤੇ ਤਿਲਕ ਵਰਮਾ ਫਾਰਮ ’ਚ

Khushdeep Singh Picture
Published On

IND vs ZIM: ਸਪੋਰਟਸ ਡੈਸਕ। ਭਾਰਤ ਤੇ ਜ਼ਿੰਬਾਬਵੇ ਵਿਚਕਾਰ 3 ਮੈਚਾਂ ਦੀ ਟੀ20 ਲੜੀ ਦਾ ਤੀਜਾ ਦੇ ਆਖਰੀ ਮੁਕਾਬਲਾ ਅੱਜ ਹਰਾਰੇ ’ਚ ਖੇਡਿਆ ਜਾਵੇਗਾ। ਇਹ ਮੈਚ ਅੱਜ ਸ਼ਾਮ 4:30 ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਪਹਿਲੇ ਦੋਵੇਂ ਮੁਕਾਬਲੇ ਜਿੱਤ ਕੇ ਸੀਰੀਜ਼ ਆਪਣੇ ਨਾਂਅ ਕਰ ਚੁੱਕੀ ਹੈ। ਹੁਣ ਉਸ ਦੀ ਨਜ਼ਰ ਅੱਜ ਵਾਲਾ ਮੈਚ ਜਿੱਤ ਕੇ ਸੀਰੀਜ਼ ’ਚ ਕਲੀਨ ਸਵੀਪ ਕਰਨ ’ਤੇ ਹੋਵੇਗੀ। ਦੋਵੇਂ ਟੀਮਾਂ ਵਿਚਕਾਰ ਅੱਜ ਤੱਕ 16 ਟੀ20 ਮੁਕਾਬਲੇ ਖੇਡੇ ਜਾ ਚੁੱਕੇ ਹਨ। ਇਨ੍ਹਾਂ ’ਚ ਭਾਰਤੀ ਟੀਮ ਨੇ 13 ਮੁਕਾਬਲੇ ਆਪਣੇ ਨਾਂਅ ਕੀਤੇ ਹਨ। ਜਿੰਬਾਬਵੇ ਨੂੰ ਸਿਰਫ 3 ਮੁਕਾਬਲਿਆਂ ’ਚ ਜਿੱਤ ਮਿਲੀ ਹੈ।

Read Also : Assam Floods : ਹੜ੍ਹ ਨਾਲ 10 ਜ਼ਿਲ੍ਹਿਆਂ 'ਚ 6,54,838 ਲੋਕ ਪ੍ਰਭਾਵਿਤ, ਚਾਰ ਹੋਰ ਲਾਸ਼ਾਂ ਮਿਲੀਆਂ

ਈਸ਼ਾਨ ਕਿਸ਼ਨ ਤੇ ਤਿਲਕ ਵਰਮਾ ਫਾਰਮ ’ਚ | IND vs ZIM

ਭਾਰਤ ਲਈ ਮੌਜ਼ੂਦਾ ਸੀਰੀਜ਼ ’ਚ ਈਸ਼ਾਨ ਕਿਸ਼ਨ ਸਭ ਤੋਂ ਸਫਲ ਬੱਲੇਬਾਜ਼ ਹਨ। ਈਸ਼ਾਨ ਕਿਸ਼ਨ ਨੇ ਸੀਰੀਜ਼ ਦੇ ਪਹਿਲੇ 2 ਮੈਚਾਂ ’ਚ 116 ਦੌੜਾਂ ਬਣਾਈਆਂ ਹਨ। ਸਟ੍ਰਾਈਕ ਰੇਟ 170.58 ਦਾ ਰਿਹਾ ਹੈ। ਈਸ਼ਾਨ ਕਿਸ਼ਨ ਨੇ ਦੂਜੇ ਟੀ20 ’ਚ 44 ਗੇਂਦਾਂ ’ਤੇ 81 ਦੌੜਾਂ ਦੀ ਪਾਰੀ ਖੇਡੀ ਸੀ। ਇਸ ਪਾਰੀ ਦੀ ਬਦੌਲਤ ਉਨ੍ਹਾਂ ਨੂੰ ਪਲੇਅਰ ਆਫ ਦਾ ਮੈਚ ਦਾ ਅਵਾਰਡ ਵੀ ਮਿਲਿਆ ਸੀ। ਇਸ ਤੋਂ ਇਲਾਵਾ ਤਿਲਕ ਵਰਮਾ ਵੀ ਸ਼ਾਨਦਾਰ ਫਾਰਮ ’ਚ ਹਨ। ਤਿਲਕ ਵਰਮਾ ਨੇ ਦੋ ਪਾਰੀਆਂ ’ਚ 66 ਦੌੜਾਂ ਬਣਾਈਆਂ ਹਨ ਤੇ ਦੂਜੇ ਮੁਕਾਬਲੇ ’ਚ ਨਾਬਾਦ 60 ਦੌੜਾਂ ਦੀ ਪਾਰੀ ਖੇਡੀ ਸੀ। ਤਿਲਕ ਵਰਮਾ ਨੇ ਈਸ਼ਾਨ ਕਿਸ਼ਨ ਨਾਲ 94 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ ਸੀ।

ਪਿੱਚ ਰਿਪੋਰਟ ਤੇ ਮੌਸਮ ਸਬੰਧੀ ਜਾਣਕਾਰੀ | IND vs ZIM

ਹਰਾਰੇ ਸਪੋਰਟਸ ਕਲੱਬ ਦੀ ਪਿੱਚ ’ਤੇ ਸ਼ੁਰੂਆਤ ’ਚ ਤੇਜ਼ ਗੇਂਦਬਾਜ਼ਾਂ ਨੂੰ ਸਵਿੰਗ ਮਿਲਦੀ ਹੈ, ਪਰ ਵਿਕਟ ਪੁਰਾਣੇ ਹੋਣ ’ਤੇ ਬੱਲੇਬਾਜ਼ ਕਰਨੀ ਸੌਖੀ ਹੋ ਜਾਂਦੀ ਹੈ। ਅਜਿਹੇ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ। ਐਤਵਾਰ ਨੂੰ ਹਰਾਰੇ ’ਚ ਮੌਸਮ ਸਾਫ ਰਹਿਣ ਦੀ ਉਮੀਦ ਹੈ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 10 ਤੋਂ 26 ਡਿਗਰੀ ਸੈਲਸੀਅਸ ਵਿਚਕਾਰ ਰਹਿ ਸਕਦਾ ਹੈ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ : ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ੇ੍ਰਅਸ ਅਈਅਰ (ਕਪਤਾਨ), ਤਿਲਕ ਵਰਮਾ, ਰਿੰਕੂ ਸਿੰਘ, ਸ਼ਿਵਮ ਦੁੱਬੇ, ਰਵਿ ਬਿਸ਼ਨੋਈ, ਪ੍ਰਿੰਸ ਯਾਦਵ, ਮਯੰਕ ਯਾਦਵ ਤੇ ਯਸ਼ ਠਾਕੁਰ।

ਜ਼ਿੰਬਾਬਵੇ : ਬ੍ਰਾਇਨ ਬੇਨੇਟ, ਤਦੀਵਾਨਾਸ਼ੇ ਮਾਰੂਮਾਨੀ, ਬੇਨ ਕੁਰਾਨ, ਡਿਓਨ ਮਾਇਰਸ, ਸਿਕੰਦਰ ਰਜ਼ਾ (ਕਪਤਾਨ), ਰਿਆਨ ਬਰਲ, ਵੇਸਲੇ ਮਧਵੇਰੇ, ਬ੍ਰੈਡ ਇਵਾਨਸ, ਨਿਊਮੈਨ ਨਿਆਮਹੂਰੀ, ਰਿਚਰਡ ਨਗਾਰਵਾ ਤੇ ਬਲੇਸਿੰਗ ਮੁਜ਼ਾਰਬਾਨੀ।

About The Author

Related Posts