IND vs ZIM: ਸੂਰਿਆਵੰਸ਼ੀ ਦੇ ਅਰਧਸੈਂਕੜੇ ਦੀ ਮੱਦਦ ਨਾਲ ਭਾਰਤ ਨੂੰ ਮਿਲੀ ਅਈਅਰ ਦੀ ਕਪਤਾਨੀ ’ਚ ਪਹਿਲੀ ਜਿੱਤ
ਜ਼ਿੰਬਾਬਵੇ ਨੂੰ ਪਹਿਲੇ ਟੀ20 ’ਚ 7 ਵਿਕਟਾਂ ਨਾਲ ਹਰਾਇਆ
ਸਪੋਰਟਸ ਡੈਸਕ। ਭਾਰਤ ਤੇ ਜ਼ਿੰਬਾਬਵੇ ਵਿਚਕਾਰ 3 ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ ਹਰਾਰੇ ਸਪੋਰਟਸ ਕਲੱਬ ਸਟੇਡੀਅਮ ’ਚ ਖੇਡਿਆ ਗਿਆ। ਭਾਰਤੀ ਟੀਮ ਨੇ ਜ਼ਿੰਬਾਬਵੇ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ’ਚ 1-0 ਦੀ ਲੀਡ ਹਾਸਲ ਕਰ ਲਈ ਹੈ। ਹਰਾਰੇ ’ਚ ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 7 ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ। ਜਵਾਬ ’ਚ ਭਾਰਤੀ ਟੀਮ ਨੇ 13.2 ਓਵਰਾਂ ’ਚ 3 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ। ਵੈਭਵ ਸੂਰਿਆਵੰਸ਼ੀ ਨੇ 15 ਸਾਲ ਤੇ 118 ਦਿਨਾਂ ਦੀ ਉਮਰ ’ਚ ਅਰਧਸੈਂਕੜਾ ਜੜ ਕੇ ਇਤਿਹਾਸ ਰਚ ਲਿਆ। ਉਹ ਟੀ20 ਅੰਤਰਰਾਸ਼ਟਰੀ ’ਚ ਅਰਧਸੈਂਕੜਾ ਜੜਨ ਵਾਲੇ ਦੁਨੀਆਂ ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਵੀ ਬਣ ਗਏ ਹਨ। ਉਨ੍ਹਾਂ ਨੇ ਜਿਬ੍ਰਾਲਟਰ ਦੇ ਲੁਈਸ ਬਰੂਸ ਦਾ ਰਿਕਾਰਡ ਤੋੜਿਆ। ਬਰੂਸ ਨੇ 16 ਸਾਲ ਤੇ 56 ਦਿਨਾਂ ਦੀ ਉਮਰ ’ਚ ਇਹ ਰਿਕਾਰਡ ਬਣਾਇਆ ਸੀ। ਦੱਸ ਦੇਈਏ ਕਿ ਇਹ ਸ਼ੇ੍ਰਅਸ ਅਈਅਰ ਦੀ ਕਪਤਾਨੀ ’ਚ ਭਾਰਤੀ ਟੀਮ ਦੀ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਨੂੰ ਅਈਅਰ ਦੀ ਕਪਤਾਨੀ ’ਚ ਆਇਰਲੈਂਡ ਸੀਰੀਜ਼ ’ਚ 2-0 ਤੇ ਇੰਗਲੈਂਡ ਖਿਲਾਫ਼ ਸੀਰੀਜ਼ ’ਚ 4-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
Read Also : Himachal Pradesh Weather: ਹਿਮਾਚਲ ’ਚ 27 ਜੁਲਾਈ ਤੋਂ ਭਾਰੀ ਮੀਂਹ ਦਾ ਅਲਰਟ
ਦੋਵੇਂ ਟੀਮਾਂ ਦੀ ਪਲੇਇੰਗ-11 | IND vs ZIM
ਭਾਰਤ : ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪਕਪਤਾਨ), ਰਿੰਕੂ ਸਿੰਘ, ਸ਼ਿਵਮ ਦੁੱਬੇ, ਰਵਿ ਬਿਸ਼ਨੋਈ, ਪ੍ਰਿੰਸ ਯਾਦਵ, ਮਯੰਕ ਯਾਦਵ ਤੇ ਅਸ਼ੋਕ ਸ਼ਰਮਾ।
ਜ਼ਿੰਬਾਬਵੇ : ਬ੍ਰਾਇਨ ਬੇਨੇਟ, ਤਦੀਵਾਨਾਸ਼ੇ ਮਾਰੂਮਨੀ, ਬੇਨ ਕੁਰਾਨ, ਡਿਓਨ ਮਾਇਰਸ, ਸਿਕੰਦਰ ਰਜ਼ਾ (ਕਪਤਾਨ), ਰਿਆਨ ਬਰਲ, ਵੇਸਲੇ ਮਧਵੇਰੇ, ਬ੍ਰੈਡ ਇਵਾਨਸ, ਨਿਊਮੈਨ ਨਿਆਮਹੂਰੀ, ਰਿਚਰਡ ਨਗਾਰਵਾ ਤੇ ਬਲੇਸਿੰਗ ਮੁਜ਼ਾਰਬਾਨੀ।