Punjab

Punjab News: ਪੁਲਿਸ ਵੱਲੋਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਟ੍ਰੈਫਿਕ ਡਾਇਵਰਜ਼ਨ ਲਾਗੂ, ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਨੂੰ ਲੈ ਕੇ ਸਖ਼ਤ ਸੁਰੱਖਿਆ
ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦੌੜਨ ਲਈ ਤਿਆਰ, ਅੱਜ ਦਾ ਦਿਨ ਖਾਸ, ਪ੍ਰਧਾਨ ਮੰਤਰੀ ਦੇ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਦੌਰਿਆਂ ਦੀ ਕੀ ਹੈ ਪ੍ਰੋਗਰਾਮ, ਪੜ੍ਹੋ ਤੇ ਜਾਣੋ
PM Modi: ਪੰਜਾਬ ਤੇ ਹਰਿਆਣਾ ’ਚ ਪ੍ਰਧਾਨ ਮੰਤਰੀ ਦਾ ਦੌਰਾ ਅੱਜ, ਤਿਆਰੀਆਂ ਮੁਕੰਮਲ
Health News: ਮਾਨਸੂਨ ਦੌਰਾਨ ਬੀਮਾਰੀਆਂ ਵਧ ਰਹੀਆਂ ਹਨ, ਮੁੱਖ ਮੰਤਰੀ ਸਿਹਤ ਯੋਜਨਾ ਨੇ ਪੰਜਾਬ ਭਰ 'ਚ ਸਮੇਂ ਸਿਰ ਕੈਸ਼ਲੈੱਸ ਇਲਾਜ ਯਕੀਨੀ ਬਣਾਇਆ
Ration Card Punjab: ਮੁੱਖ ਮੰਤਰੀ ਮਾਨ ਵੱਲੋਂ 2,800 ਨਵੇਂ ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੈਂਸ ਸੌਂਪਣ ਨਾਲ ਹੁਣ ਪੂਰੇ ਪੰਜਾਬ 'ਚ ਘਰਾਂ ਦੇ ਨੇੜੇ ਮਿਲੇਗਾ ਰਾਸ਼ਨ

Punjab News: ਪੁਲਿਸ ਵੱਲੋਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਟ੍ਰੈਫਿਕ ਡਾਇਵਰਜ਼ਨ ਲਾਗੂ, ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਨੂੰ ਲੈ ਕੇ ਸਖ਼ਤ ਸੁਰੱਖਿਆ

ਭਾਰੀ ਵਾਹਨਾਂ ਅਤੇ ਬੱਸਾਂ ਲਈ ਨਵੇਂ ਰੂਟ ਜਾਰੀ ਲੋਕਾਂ ਨੂੰ ਟ੍ਰੈਫਿਕ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ

Ravinder Sharma Picture
Published On

ਜਲੰਧਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਨੂੰ ਧਿਆਨ ਵਿੱਚ ਰੱਖਦਿਆਂ ਕਮਿਸ਼ਨਰੇਟ ਪੁਲਿਸ ਅਤੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ (ਆਈ.ਪੀ.ਐਸ.) ਦੀ ਅਗਵਾਈ ਅਤੇ ਏ.ਡੀ.ਸੀ.ਪੀ. ਟ੍ਰੈਫਿਕ ਗੁਰਬਾਜ਼ ਸਿੰਘ ਅਤੇ ਏ.ਸੀ.ਪੀ. ਟ੍ਰੈਫਿਕ ਅਜੈ ਸਿੰਘ ਦੀ ਨਿਗਰਾਨੀ ਹੇਠ ਸ਼ਹਿਰ ਦੇ ਦਾਖ਼ਲੀ, ਨਿਕਾਸੀ ਅਤੇ ਅੰਦਰੂਨੀ ਰਸਤਿਆਂ 'ਤੇ ਵਿਸ਼ੇਸ਼ ਟ੍ਰੈਫਿਕ ਡਾਇਵਰਜ਼ਨ ਯੋਜਨਾ ਲਾਗੂ ਕੀਤੀ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਯੋਜਨਾ ਦਾ ਮਕਸਦ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਆਮ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਪਹੁੰਚਾਉਣਾ ਹੈ। ਇਸ ਲਈ ਮੁੱਖ ਸੜਕਾਂ ਅਤੇ ਚੌਕਾਂ 'ਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਟ੍ਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।

ਟ੍ਰੈਫਿਕ ਯੋਜਨਾ ਅਨੁਸਾਰ ਲੁਧਿਆਣਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਜਾਣ ਵਾਲੇ ਕੰਟੇਨਰ, ਟਰੱਕ ਅਤੇ ਟਿੱਪਰ ਵਰਗੇ ਭਾਰੀ ਵਪਾਰਕ ਵਾਹਨਾਂ ਨੂੰ ਫਗਵਾੜਾ, ਸਤਨਾਮਪੁਰਾ, ਜੰਡਿਆਲਾ, ਨਕੋਦਰ, ਕਪੂਰਥਲਾ ਅਤੇ ਸੁਭਾਨਪੁਰ ਰਾਹੀਂ ਭੇਜਿਆ ਜਾਵੇਗਾ। ਲੁਧਿਆਣਾ ਤੋਂ ਹੁਸ਼ਿਆਰਪੁਰ ਜਾਂ ਪਠਾਨਕੋਟ ਜਾਣ ਵਾਲੇ ਭਾਰੀ ਵਾਹਨਾਂ ਨੂੰ ਚੰਡੀਗੜ੍ਹ ਬਾਈਪਾਸ (ਕੋਨਿਕਾ ਰਿਜ਼ੋਰਟ ਨੇੜੇ), ਮਹਟਿਆਣਾ, ਹੁਸ਼ਿਆਰਪੁਰ ਅਤੇ ਦਸੂਹਾ ਰੂਟ ਤੋਂ ਲੰਘਾਇਆ ਜਾਵੇਗਾ। ਇਸੇ ਤਰ੍ਹਾਂ ਮੋਗਾ ਤੋਂ ਪਠਾਨਕੋਟ ਜਾਣ ਵਾਲੇ ਭਾਰੀ ਵਾਹਨਾਂ ਨੂੰ ਨਕੋਦਰ, ਕਪੂਰਥਲਾ, ਸੁਭਾਨਪੁਰ, ਨਡਾਲਾ ਅਤੇ ਟਾਂਡਾ ਰਾਹੀਂ ਭੇਜਿਆ ਜਾਵੇਗਾ।

ਬੱਸਾਂ ਲਈ ਵੀ ਨਵੇਂ ਰੂਟ ਨਿਰਧਾਰਤ ਕੀਤੇ ਗਏ ਹਨ। ਜਲੰਧਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੀਆਂ ਬੱਸਾਂ ਕਪੂਰਥਲਾ ਅਤੇ ਸੁਭਾਨਪੁਰ ਰੂਟ ਰਾਹੀਂ ਚਲਣਗੀਆਂ। ਹੁਸ਼ਿਆਰਪੁਰ ਰੂਟ ਦੀਆਂ ਬੱਸਾਂ ਨੂੰ ਨਕੋਦਰ ਚੌਕ, ਕਪੂਰਥਲਾ ਚੌਕ, ਵੇਰਕਾ ਮਿਲਕ ਪਲਾਂਟ, ਪਠਾਨਕੋਟ ਚੌਕ, ਕਿਸ਼ਨਗੜ੍ਹ ਅਤੇ ਆਦਮਪੁਰ ਰਾਹੀਂ ਭੇਜਿਆ ਜਾਵੇਗਾ। ਲੁਧਿਆਣਾ ਜਾਣ ਵਾਲੀਆਂ ਬੱਸਾਂ ਸਮਰਾ ਚੌਕ, 66 ਫੁੱਟੀ ਰੋਡ, ਜਮਸ਼ੇਰ, ਜੀ.ਐਨ.ਏ. ਚੌਕ, ਹਵੇਲੀ ਅਤੇ ਫਗਵਾੜਾ ਰੂਟ ਤੋਂ ਚਲਣਗੀਆਂ। ਪਠਾਨਕੋਟ ਤੋਂ ਜਲੰਧਰ ਆਉਣ ਵਾਲੀਆਂ ਬੱਸਾਂ ਪਠਾਨਕੋਟ ਚੌਕ, ਮਕਸੂਦਾਂ ਚੌਕ, ਵਰਕਸ਼ਾਪ ਚੌਕ, ਕਪੂਰਥਲਾ ਚੌਕ ਅਤੇ ਨਕੋਦਰ ਚੌਕ ਰਾਹੀਂ ਆਉਣਗੀਆਂ।

ਸ਼ਹਿਰ ਦੇ ਅੰਦਰੂਨੀ ਟ੍ਰੈਫਿਕ ਨੂੰ ਸੁਚਾਰੂ ਰੱਖਣ ਲਈ 31 ਮਹੱਤਵਪੂਰਨ ਕੱਟਾਂ ਅਤੇ ਚੌਕਾਂ 'ਤੇ ਡਾਇਵਰਜ਼ਨ ਲਾਗੂ ਕੀਤਾ ਗਿਆ ਹੈ। ਮੈਕਡੋਨਾਲਡ ਕੱਟ ਅਤੇ ਜੀ.ਐਨ.ਏ. ਚੌਕ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਦੀਪ ਨਗਰ, ਦਸਹਿਰਾ ਗਰਾਊਂਡ ਅਤੇ ਡਿਫੈਂਸ ਕਾਲੋਨੀ ਵੱਲ ਮੋੜਿਆ ਜਾਵੇਗਾ। ਚੌਗਿੱਟੀ ਅੰਡਰਬ੍ਰਿਜ ਅਤੇ ਬੀ.ਬੀ.ਐਮ.ਬੀ. ਕਾਲੋਨੀ ਨੇੜੇ ਤੋਂ ਲੰਘਣ ਵਾਲੇ ਵਾਹਨਾਂ ਨੂੰ ਗੁਰੂ ਨਾਨਕਪੁਰਾ ਕਰਾਸਿੰਗ ਅਤੇ ਲਾਡੋਵਾਲੀ ਰੋਡ ਰਾਹੀਂ ਬੱਸ ਅੱਡੇ ਵੱਲ ਭੇਜਿਆ ਜਾਵੇਗਾ, ਜਦਕਿ ਲੰਮਾ ਪਿੰਡ ਚੌਕ ਤੋਂ ਆਉਣ ਵਾਲੇ ਵਾਹਨਾਂ ਨੂੰ ਮਕਸੂਦਾਂ ਅਤੇ ਸੁਭਾਨਪੁਰ ਵੱਲ ਡਾਇਵਰਟ ਕੀਤਾ ਜਾਵੇਗਾ।

ਜਲੰਧਰ ਦਿਹਾਤੀ ਪੁਲਿਸ ਵੱਲੋਂ ਵੀ 17 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਵਿਸ਼ੇਸ਼ ਟ੍ਰੈਫਿਕ ਡਾਇਵਰਜ਼ਨ ਯੋਜਨਾ ਲਾਗੂ ਕੀਤੀ ਗਈ ਹੈ। ਦਸੂਹਾ, ਟਾਂਡਾ, ਹੁਸ਼ਿਆਰਪੁਰ, ਫਗਵਾੜਾ, ਨਕੋਦਰ, ਕਾਲਾ ਸੰਘੀਆਂ, ਕਪੂਰਥਲਾ ਅਤੇ ਸੁਭਾਨਪੁਰ ਤੋਂ ਜਲੰਧਰ ਆਉਣ ਵਾਲੇ ਆਮ ਵਾਹਨਾਂ ਨੂੰ ਨਿਰਧਾਰਤ ਵਿਕਲਪਕ ਰੂਟਾਂ ਰਾਹੀਂ ਭੇਜਿਆ ਜਾਵੇਗਾ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਨਕਸ਼ੇ ਵਿੱਚ ਲਾਲ ਰੰਗ ਨਾਲ ਦਰਸਾਈਆਂ ਸੜਕਾਂ ਆਮ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹਿਣਗੀਆਂ, ਜਦਕਿ ਹਰੇ ਰੰਗ ਨਾਲ ਦਰਸਾਏ ਰੂਟਾਂ ਨੂੰ ਵਿਕਲਪਕ ਮਾਰਗ ਵਜੋਂ ਵਰਤਿਆ ਜਾਵੇਗਾ।

ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੇਲੋੜੀ ਯਾਤਰਾ ਤੋਂ ਬਚਣ, ਟ੍ਰੈਫਿਕ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਨਿਰਧਾਰਤ ਡਾਇਵਰਜ਼ਨ ਰੂਟਾਂ ਦੀ ਹੀ ਵਰਤੋਂ ਕਰਨ, ਤਾਂ ਜੋ ਸੁਰੱਖਿਆ ਪ੍ਰਬੰਧਾਂ ਅਤੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਿਆ ਜਾ ਸਕੇ।

About The Author

Related Posts