Malout News: ਬਲਾਕ ਮਲੋਟ ਦੇ ਜੋਨ ਨੰਬਰ 6 ਦੀ ਸਾਧ-ਸੰਗਤ ਨੇ ਕੀਤਾ ਸ਼ਾਨਦਾਰ ਉਪਰਾਲਾ
ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ 'ਚ ਦਿੱਤਾ ਸਮਾਨ ਦਾ ਸਹਿਯੋਗ
ਮਲੋਟ (ਮਨੋਜ)। ਬਲਾਕ ਮਲੋਟ ਦੇ ਜੋਨ 6 ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ’ਤੇ ਅਮਲ ਕਰਦੇ ਹੋਏ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਸਮਾਨ ਦਾ ਸਹਿਯੋਗ ਦਿੱਤਾ। ਜ਼ਿਕਰਯੋਗ ਹੈ ਕਿ ਹੁਣ ਤੱਕ 10 ਤੋਂ ਵੱਧ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੀ ਸ਼ਾਦੀ ਵਿੱਚ ਬਲਾਕ ਮਲੋਟ ਦੀ ਸਾਧ-ਸੰਗਤ ਸਮਾਨ ਦਾ ਸਹਿਯੋਗ ਕਰ ਚੁੱਕੀ ਹੈ।
ਜਾਣਕਾਰੀ ਦਿੰਦਿਆਂ ਸੱਚੇ ਨਮਰ ਸੇਵਾਦਾਰ ਭੈਣਾਂ ਅਮਰਜੀਤ ਕੌਰ ਇੰਸਾਂ ਅਤੇ ਕਿਰਨ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾਂ ਹੀ ਸਾਧ-ਸੰਗਤ ਨੂੰ ਮਾਨਵਤਾ ਭਲਾਈ ਦਾ ਪਾਠ ਪੜ੍ਹਾਇਆ ਹੈ ਅਤੇ ਇਸੇ ਕੜ੍ਹੀ ਤਹਿਤ ਜੋਨ 6 ਦੀ ਸੱਚੀ ਪ੍ਰੇਮੀ ਸੰਮਤੀ ਅਤੇ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਜੋਨ ਵਿੱਚ ਹੀ ਰਹਿੰਦੀ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਘਰੇਲੂ ਜ਼ਰੂਰਤ ਦਾ ਸਮਾਨ, ਜਿਸ ਵਿੱਚ 1 ਡਬਲ ਬੈਡ, 1 ਅਲਮਾਰੀ, 1 ਪੇਟੀ, 4 ਕੁਰਸੀਆਂ, 1 ਮੇਜ਼, 1 ਡਬਲ ਬੈਡ ਗੱਦਾ, 1 ਡਬਲ ਬੈਡ ਕੰਬਲ, 1 ਬਿਸਤਰਾ, 1 ਬੈਡ ਸ਼ੀਟ, ਲੜਕੀ ਦੇ ਸੂਟ, ਲੜਕੇ ਦੀ ਪੈਂਟ ਸ਼ਰਟ, ਜ਼ਰੂਰਤ ਅਨੁਸਾਰ ਭਾਂਡੇ ਆਦਿ ਦਿੱਤੇ ਗਏ ਹਨ।
Read Also : ਪਰਿਵਾਰ ਤੋਂ ਵਿੱਛੜੇ ਬਜ਼ੁਰਗ ਨੂੰ ਮਿਲਾਇਆ ਆਪਣਿਆਂ ਨਾਲ
ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਮਾਨਵਤਾ ਭਲਾਈ ਦੀ ਦਿੱਤੀ ਪ੍ਰੇਰਣਾ ਦਾ ਹੀ ਕਮਾਲ ਹੈ ਜਿੰਨ੍ਹਾਂ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਦੀ ਸੇਵਾ ਵਿੱਚ ਦਿਨ-ਬ-ਦਿਨ ਤਰੱਕੀ ਕਰ ਰਹੀ ਹੈ। ਇਸ ਮੌਕੇ ਜੋਨ 6 ਦੀ ਸੱਚੀ ਪ੍ਰੇਮੀ ਸੰਮਤੀ ਦੀਆਂ ਭੈਣਾਂ ਨਗ਼ਮਾ ਇੰਸਾਂ, ਕਮਲ ਇੰਸਾਂ, ਰਾਜਵਿੰਦਰ ਕੌਰ ਇੰਸਾਂ, ਰਜਨੀ ਇੰਸਾਂ, ਆਸ਼ਾ ਇੰਸਾਂ, ਊਸ਼ਾ ਇੰਸਾਂ, ਸੁਖਜੀਤ ਕੌਰ ਸੋਨੀ ਇੰਸਾਂ, ਸੱਚੀ ਪ੍ਰੇਮੀ ਸੰਮਤੀ ਭਾਈਆਂ ਵਿੱਚੋਂ ਸੱਤਪਾਲ ਇੰਸਾਂ, ਸੁਖਦਰਸ਼ਨ ਸਿੰਘ ਇੰਸਾਂ (ਦੀਪੂ), ਸੇਵਾਦਾਰ ਭੈਣਾਂ ਸੁਨੀਤਾ ਇੰਸਾਂ ਰਾਣੀ, ਪੂਜਾ ਇੰਸਾਂ, ਮਾਇਆ ਇੰਸਾਂ, ਲਾਡੀ ਇੰਸਾਂ, ਸੇਵਾਦਾਰ ਕਰਨਦੀਪ ਸਿੰਘ ਇੰਸਾਂ, ਸੁਖਮ ਇੰਸਾਂ, ਅਰਸ਼ ਇੰਸਾਂ ਆਦਿ ਮੌਜੂਦ ਸਨ।
ਮਾਨਵਤਾ ਦੀ ਸੇਵਾ ਵਿੱਚ ਬਲਾਕ ਮਲੋਟ ਹਰ ਸਮੇਂ ਮੋਹਰੀ ਰਹਿੰਦਾ ਹੈ : ਸ਼੍ਰੀ ਸੁਥਾਰ

ਚੰਦਰ ਮਾਡਲ ਹਾਈ ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਦਾ ਕਹਿਣਾ ਸੀ ਕਿ ਬਲਾਕ ਮਲੋਟ ਹਮੇਸ਼ਾਂ ਹੀ ਮਾਨਵਤਾ ਦੀ ਸੇਵਾ ਵਿੱਚ ਮੋਹਰੀ ਰਹਿੰਦਾ ਹੈ ਅਤੇ ਅੱਜ ਵੀ ਜੋਨ 6 ਦੀ ਸਮੂਹ ਸਾਧ-ਸੰਗਤ ਵੱਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਸਮਾਨ ਦਾ ਸਹਿਯੋਗ ਕਰਕੇ ਮਾਨਵਤਾ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਪੂਜਨੀਕ ਗੁਰੂ ਜੀ, ਸੇਵਾਦਾਰ ਭੈਣਾਂ ਅਤੇ ਭਾਈ ਇਸ ਲਈ ਵਧਾਈ ਦੇ ਪਾਤਰ ਹਨ।