Malout News: ਬਲਾਕ ਮਲੋਟ ਦੀ ਬਲਾਕ ਪੱਧਰੀ ਭਾਈਆਂ ਦੀ ਨਾਮ-ਚਰਚਾ ਸ਼ਰਧਾ ਤੇ ਅਨੁਸ਼ਾਸ਼ਮਈ ਢੰਗ ਨਾਲ ਹੋਈ ਸੰਪੰਨ

ਸਾਧ-ਸੰਗਤ ਨੂੰ ਡੇਰਾ ਸੱਚਾ ਦੀਆਂ ਚੱਲ ਰਹੀਆਂ ਮਾਨਵਤਾ ਭਲਾਈ ਦੀਆਂ ਗਤੀਵਿਧੀਆਂ ਬਾਰੇ ਦਿੱਤੀ ਜਾਣਕਾਰੀ

Khushdeep Singh Picture
Published On

ਮਲੋਟ (ਮਨੋਜ)। ਬਲਾਕ ਮਲੋਟ ਦੀ ਬਲਾਕ ਪੱਧਰੀ ਭਾਈਆਂ ਦੀ ਨਾਮ-ਚਰਚਾ ਜੋਨ ਨੰਬਰ 5 ਦੀ ਸੱਚੀ ਪ੍ਰੇਮੀ ਸੰਮਤੀ ਤੇ ਸਮੂਹ ਸਾਧ-ਸੰਗਤ ਭਾਈਆਂ ਵੱਲੋਂ ਸ਼੍ਰੀ ਕ੍ਰਿਸ਼ਨਾ ਧਰਮਸ਼ਾਲਾ ’ਚ ਕਰਵਾਈ ਜੋਕਿ ਸ਼ਰਧਾ ਤੇ ਅਨੁਸ਼ਾਸ਼ਮਈ ਢੰਗ ਨਾਲ ਸੰਪੰਨ ਹੋਈ। ਜਿਸ ਵਿੱਚ ਬਲਾਕ ਮਲੋਟ ਦੇ ਭਾਈਆਂ ਨੇ ਭਾਰੀ ਗਿਣਤੀ ’ਚ ਪਹੁੰਚ ਕੇ  ਗੁਰੂ ਜੱਸ ਸਰਵਣ ਕੀਤਾ। ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਾ ਕੇ ਨਾਮ-ਚਰਚਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਸੁਣਾਈ। ਇਸ ਮੌਕੇ ਭਾਈਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਨੂੰ ਵੀ ਸ਼ਰਧਾਪੂਰਵਕ ਸਰਵਣ ਕੀਤਾ।

ਇਸ ਮੋਕੇ ਸੱਚੇ ਨਮਰ ਸੇਵਾਦਾਰ ਰਾਹੁਲ ਇੰਸਾਂ ਨੇ ਡੇਰਾ ਸੱਚਾ ਸੌਦਾ ਦੀਆਂ ਚੱਲ ਰਹੀਆਂ ਮਾਨਵਤਾ ਭਲਾਈ ਦੀਆਂ ਗਤੀਵਿਧੀਆਂ ਬਾਰੇ ਹਾਜ਼ਰ ਭਾਈਆਂ ਨੂੰ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਤੇ ਸੇਵਾ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੱਚੇ ਨਮਰ ਸੇਵਾਦਾਰ ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਰਿੰਕੂ ਇੰਸਾਂ ਤੋਂ ਇਲਾਵਾ ਜੋਨ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ, ਜੋਨ 5 ਦੇ ਪ੍ਰੇਮੀ ਸੇਵਕ ਬਲਵੰਤ ਇੰਸਾਂ ਤੋਂ ਇਲਾਜ ਜੋਨ 5 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੋਪਾਲ ਇੰਸਾਂ, ਸੋਹਣ ਲਾਲ ਇੰਸਾਂ, ਸੁਨੀਲ ਫੁਟੇਲਾ ਇੰਸਾਂ, ਅੰਸ਼ ਇੰਸਾਂ, ਤਾਰਾ ਚੰਦ ਇੰਸਾਂ, ਗੋਲਡੀ ਇੰਸਾਂ ਤੋਂ ਇਲਾਵਾ ਜੋਨ 5 ਦੇ ਸੇਵਾਦਾਰ ਅਨਿਲ ਕੁਮਾਰ ਇੰਸਾਂ, ਹਨੀ ਇੰਸਾਂ, ਭੋਲਾ ਇੰਸਾਂ, ਗੰਗਾ ਸਿੰਘ ਇੰਸਾਂ, ਡਾ. ਬਲਜੀਤ ਇੰਸਾਂ, ਮਲਕੀਤ ਇੰਸਾਂ, ਸੁਨੀਲ ਬਿੱਟੂ ਇੰਸਾਂ, ਸੁਨੀਲ ਇੰਸਾਂ, ਮਦਨ ਲਾਲ ਇੰਸਾਂ, ਹਰਸ਼ ਇੰਸਾਂ, ਸੁਨੀਲ ਸੇਠੀ ਇੰਸਾਂ, ਬਿੱਟੂ ਸੋਨੀ ਇੰਸਾਂ, ਰਾਜਾ ਇੰਸਾਂ, ਬਬਲਾ ਇੰਸਾਂ, ਜੱਸਾ ਸ਼ਰਮਾ ਇੰਸਾਂ ਆਦਿ ਮੌਜੂਦ ਸਨ।

About The Author

Related Posts