ਪਰਵਿੰਦਰ ਝੋਟਾ ਕਤਲ ਕਾਂਡ : ਜ਼ਖਮੀਆਂ ਦਾ ਹਾਲ ਪੁੱਛਣ ਗਏ ਵਿਧਾਇਕ ਵਿਜੈ ਸਿੰਗਲਾ ਦਾ ਹੋਇਆ ਵਿਰੋਧ

ਵਿਧਾਇਕ ਡਾ. ਵਿਜੈ ਸਿੰਗਲਾ ਜ਼ਖਮੀਆਂ ਦਾ ਹਾਲਚਾਲ ਪੁੱਛਣ ਲਈ ਸਿਵਲ ਹਸਪਤਾਲ ’ਚ ਪੁੱਜੇ

Ravinder Sharma Picture
Published On

ਮਾਨਸਾ (ਸੁਖਜੀਤ ਮਾਨ)। ਐਂਟੀ ਡਰੱਗ ਟਾਸਕ ਫੋਰਸ ਦੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਮੌਕੇ ਉੱਥੇ ਮੌਜੂਦ ਕੁੱਝ ਹੋਰ ਲੋਕਾਂ ’ਚੋਂ ਜ਼ਖਮੀ ਹੋਏ ਵਿਅਕਤੀ ਜੋ ਸਿਵਲ ਹਸਪਤਾਲ ਮਾਨਸਾ ’ਚ ਦਾਖਲ ਹਨ, ਉਨ੍ਹਾਂ ਦਾ ਅੱਜ ਪਤਾ ਲੈਣ ਗਏ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦਾ ਅੱਜ ਸਖਤ ਵਿਰੋਧ ਹੋਇਆ।

ਸਿੰਗਲਾ ਜ਼ਖਮੀਆਂ ਨੂੰ ਮਿਲ ਕੇ ਬਾਹਰ ਤਾਂ ਨਿੱਕਲ ਆਏ ਸੀ ਪਰ ਜਿਉਂ ਹੀ ਇਸ ਦੀ ਭਿਣਕ ਹਸਪਤਾਲ ’ਚ ਸਥਿਤ ਮੋਰਚਰੀ ਕੋਲ ਇਕੱਠੇ ਹੋ ਕੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਪਈ ਤਾਂ ਉਨ੍ਹਾਂ ਗੱਡੀ ਦਾ ਘਿਰਾਓ ਕਰ ਲਿਆ। ਟਕਰਾਅ ਵਾਲੇ ਮਹੌਲ ’ਚੋਂ ਵਿਧਾਇਕ ਨੂੰ ਸੁਰੱਖਿਅਤ ਕੱਢਣਾ ਪੁਲਿਸ ਲਈ ਚੁਣੌਤੀ ਬਣ ਗਿਆ। ਧਰਨਕਾਰੀ ਗੱਡੀ ਦੇ ਅੱਗੇ ਆ-ਆ ਕੇ ਸਿੰਗਲਾ ਨੂੰ ਸਵਾਲ ਕਰਨ ਦੇੇ ਨਾਲ-ਨਾਲ ਜੋਰਦਾਰ ਨਾਅਰੇਬਾਜ਼ੀ ਕਰਨ ਲੱਗੇ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਖਿੱਚ-ਧੂਹ ਕਰਕੇ ਪਾਸਾ ਕੀਤਾ ਤੇ ਵਿਧਾਇਕ ਨੂੰ ਹਸਪਤਾਲੋਂ ਬਾਹਰ ਲੈ ਗਏ।  

Read Also ; ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਇਨਸਾਫ਼ ਲਈ ਸੰਘਰਸ਼ ਜਾਰੀ

ਵੇਰਵਿਆਂ ਮੁਤਾਬਿਕ 13 ਅਕਤੂਬਰ ਨੂੰ ਮੈਡੀਕਲ ਸੰਚਾਲਕ ਅਸ਼ਵਨੀ ਕੁਮਾਰ ਵੱਲੋਂ ਨਸ਼ਿਆਂ ਦੀ ਵਿਕਰੀ ਦਾ ਵਿਰੋਧ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਉੱਪਰ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੌਰਾਨ ਉੱਥੇ ਮੌਜੂਦ ਕੁੱਝ ਰਾਹਗੀਰ ਵੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ ਸਨ, ਜਿੰਨ੍ਹਾਂ ’ਚੋਂ ਦੋ ਜ਼ਖਮੀ ਮਾਨਸਾ ਦੇ ਸਿਵਲ ਹਪਸਤਾਲ ’ਚ ਜ਼ੇਰੇ ਇਲਾਜ਼ ਹਨ। ਅੱਜ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਜ਼ਖਮੀਆਂ ਦਾ ਹਾਲਚਾਲ ਪੁੱਛਣ ਲਈ ਸਿਵਲ ਹਸਪਤਾਲ ’ਚ ਪੁੱਜੇ।

ਵਿਧਾਇਕ ਜਦੋਂ ਹਸਪਤਾਲ ’ਚੋਂ ਵਾਪਿਸ ਮੁੜਨ ਲੱਗੇ ਤਾਂ ਉੱਥੇ ਮੋਰਚਰੀ ਕੋਲ ਮੌਜੂਦ ਧਰਨਾਕਾਰੀਆਂ ਨੇ ਪਤਾ ਲੱਗਦਿਆਂ ਹੀ ਸਿੰਗਲਾ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਤਲਖੀ ਭਰੇ ਮਹੌਲ ’ਚ ਪੁਲਿਸ ਨੇ ਬੜੀ ਮੁਸ਼ਕਿਲ ਨਾਲ ਸਿੰਗਲਾ ਨੂੰ ਉੱਥੋਂ ਸੁਰੱਖਿਅਤ ਕੱਢਿਆ। ਉੱਥੇ ਮੌਜੂਦ ਪਰਵਿੰਦਰ ਸਿੰਘ ਝੋਟਾ ਦੀ ਐਂਟੀ ਡਰੱਗ ਟਾਸਕ ਫੋਰਸ ਦੇ ਮੈਂਬਰਾਂ ਨੇ ਕਿਹਾ ਕਿ ਵਿਧਾਇਕ ਸਿਵਲ ਹਸਪਤਾਲ ’ਚ ਜ਼ਖਮੀਆਂ ਦਾ ਹਾਲ ਪੁੱਛਣ ਨਹੀਂ ਸਗੋਂ ਸੰਘਰਸ਼ ਕਰ ਰਹੇ ਲੋਕਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਆਇਆ ਹੈ। 

ਜ਼ਖਮੀਆਂ ਦੇ ਇਲਾਜ ਸਬੰਧੀ ਲਈ ਹੈ ਜਾਣਕਾਰੀ : ਵਿਧਾਇਕ

ਇਸ ਮੌਕੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਉਹਨਾਂ ਨੇ ਹਸਪਤਾਲ ’ਚ ਦਾਖਲ ਜ਼ਖਮੀਆਂ ਦਾ ਹਾਲ ਚਾਲ ਜਾਣਿਆ ਹੈ ਅਤੇ ਇਲਾਜ਼ ’ਚ ਲੱਗੇ ਡਾਕਟਰਾਂ ਤੋਂ ਜਾਣਕਾਰੀ ਹਾਸਿਲ ਕੀਤੀ ਹੈ। ਵਿਧਾਇਕ ਨੇ ਦੱਸਿਆ ਕਿ ਜ਼ਖਮੀਆਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।      

About The Author

Related Posts