Ghagga News: ਪਰਸ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼

ਪਰਸ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼

Khushdeep Singh Picture
Published On

ਘੱਗਾ (ਵਿਸ਼ਾਲ ਕੁਮਾਰ ਗੋਇਲ)। ਬੀਤੀ ਕੱਲ੍ਹ ਤੇਜ਼ ਬਾਰਿਸ਼ ਦੌਰਾਨ ਸੜਕ ਕਿਨਾਰੇ ਮਿਲੇ ਪਰਸ ਨੂੰ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਘੱਗਾ ਦੇ ਸੇਵਾਦਾਰਾਂ ਨੇ ਉਸ ਦੇ ਅਸਲ ਮਾਲਕ ਤੱਕ ਪਹੁੰਚਾ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ। ਪਰਸ ’ਚੋਂ ਮਿਲੇ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਤੇ ਹੋਰ ਦਸਤਾਵੇਜ਼ਾਂ ਦੀ ਮਦਦ ਨਾਲ ਪਰਸ ਦੇ ਮਾਲਕ ਦੀ ਪਛਾਣ ਕੀਤੀ ਗਈ। ਜਾਣਕਾਰੀ ਅਨੁਸਾਰ, ਤੇਜ਼ ਬਾਰਿਸ਼ ਦੌਰਾਨ ਘੱਗਾ ਵਾਲੇ ਪਾਸਿਓਂ ਆ ਰਹੇ ਪਿੰਡ ਕੁਲਾਰਾਂ ਦੇ ਇੱਕ ਰਾਹਗੀਰ ਨੂੰ ਸੜਕ ਦੇ ਕਿਨਾਰੇ ਪਰਸ ਮਿਲਿਆ। ਉਸ ਨੇ ਬਿਨਾਂ ਦੇਰੀ ਕੀਤੇ ਪਰਸ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਘੱਗਾ ਦੀ ਸੱਚ ਕੰਟੀਨ ਜ਼ਿੰਮੇਵਾਰ ਭੀਮ ਚੰਦ ਇੰਸਾਂ (ਦਫ਼ਤਰੀਵਾਲਾ) ਨੂੰ ਸੌਂਪ ਦਿੱਤਾ ਤੇ ਪਰਸ ਦੇ ਮਾਲਕ ਦਾ ਪਤਾ ਲਾਉਣ ਲਈ ਕਿਹਾ। ਭੀਮ ਚੰਦ ਇੰਸਾਂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਪਰਸ ਦੇ ਅਸਲ ਮਾਲਕ ਦੀ ਭਾਲ ਕੀਤੀ ਜਾਵੇਗੀ। Ghagga News

ਬਾਰਿਸ਼ ਕਾਰਨ ਪਰਸ ਗਿੱਲਾ ਹੋਣ ਕਰਕੇ ਉਸ ’ਚ ਪਏ ਕੁਝ ਕਾਗਜ਼ ਪੂਰੀ ਤਰ੍ਹਾਂ ਖ਼ਰਾਬ ਹੋ ਗਏ ਸਨ, ਪਰ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਤੇ ਪੈਸੇ ਸੁਰੱਖਿਅਤ ਸਨ। ਭੀਮ ਚੰਦ ਇੰਸਾਂ ਨੇ ਦਸਤਾਵੇਜ਼ਾਂ ਦੀ ਮਦਦ ਨਾਲ ਫ਼ੋਨ ਰਾਹੀਂ ਪਤਾ ਕੀਤਾ ਤਾਂ ਪਰਸ ਅਮਰਜੀਤ ਸਿੰਘ ਵਾਸੀ ਪਿੰਡ ਸ਼ਾਦੀਪੁਰ, ਜ਼ਿਲ੍ਹਾ ਕੈਥਲ ਦਾ ਹੋਣ ਦੀ ਪੁਸ਼ਟੀ ਹੋਈ। ਇਸ ਉਪਰੰਤ ਪਰਸ ਦੇ ਮਾਲਕ ਨਾਲ ਫ਼ੋਨ ’ਤੇ ਸੰਪਰਕ ਵੀ ਕੀਤਾ ਗਿਆ। ਅੱਜ ਸੱਚ ਕੰਟੀਨ ਵਿਖੇ ਸੇਵਾ ਕਰ ਰਹੇ ਅਸ਼ੋਕ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪਰਸ ਉਸ ਦੇ ਅਸਲ ਮਾਲਕ ਨੂੰ ਵਾਪਸ ਕਰ ਦਿੱਤਾ। ਆਪਣੀ ਅਮਾਨਤ ਵਾਪਸ ਮਿਲਣ ’ਤੇ ਅਮਰਜੀਤ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਤੇ ਪੂਜਨੀਕ ਗੁਰੂ ਜੀ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਭੀਮ ਚੰਦ ਦਫ਼ਤਰੀਵਾਲਾ, ਰਮੇਸ਼ ਇੰਸਾਂ ਦੇਧਨਾ, ਭੁਪਿੰਦਰ ਸਿੰਘ, ਰਿੰਕੂ ਚੌਧਰੀ ਤੇ ਬਾਲ ਲੇਖਕ ਅਸ਼ੋਕ ਬ੍ਰਾਹਮਣ ਮਾਜਰਾ ਵੀ ਹਾਜ਼ਰ ਸਨ। Ghagga News

ਇਹ ਵੀ ਪੜ੍ਹੋ : Income Tax Raid: ਰਾਜਸਥਾਨ ਦੇ 3 ਹਸਪਤਾਲਾਂ ’ਚ ਆਮਦਨ ਕਰ ਵਿਭਾਗ ਦੇ ਛਾਪੇ

About The Author

Related Posts