Organ Donation: ਜੁਆਈ ਵੀ ਨਹੀਂ ਪੁੱਤਾਂ ਤੋਂ ਘੱਟ, ਸਹੁਰੇ ਨੇ ਗੁਰਦਾ ਦਾਨ ਕਰਕੇ ਬਚਾਈ ਜਾਨ

ਜਗਜੀਤ ਸਿੰਘ ਇੰਸਾਂ ਵੱਲੋਂ ਕੀਤੇ ਕਾਰਜ ਦੀ ਹਰ ਪਾਸੇ ਕੀਤੀ ਜਾ ਰਹੀ ਸ਼ਲਾਘਾ 

Khushdeep Singh Picture
Published On

ਭੀਖੀ (ਡੀਪੀ ਜਿੰਦਲ)। ਜੇਕਰ ਰਿਸ਼ਤਿਆਂ ਦੀ ਕਦਰ ਕੀਤੀ ਜਾਵੇ ਤਾਂ ਜੁਆਈ ਵੀ ਪੁੱਤ ਤੋਂ ਘੱਟ ਨਹੀਂ ਹੁੰਦਾ ਇਹੀ ਮਿਸਾਲ ਕਾਇਮ ਕੀਤੀ ਹੈ ਡੇਰਾ ਸ਼ਰਧਾਲੂ ਜਗਜੀਤ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਭੀਖੀ ਦੇ ਪਿੰਡ ਮੌਜੋ ਕਲਾਂ ਦੇ ਵਸਨੀਕ ਜਗਜੀਤ ਸਿੰਘ ਇੰਸਾਂ ਨੇ ਆਪਣੇ ਭਰਾ ਰਣਜੀਤ ਸਿੰਘ ਦੇ ਜੁਆਈ ਨੂੰ ਗੁਰਦਾ ਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ ਹੈ।

ਜਗਜੀਤ ਸਿੰਘ ਇੰਸਾਂ ਵੱਲੋਂ ਕੀਤੇ ਗਏ ਇਸ ਕਾਰਜ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਜਗਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਖੁਦ ਤੇ ਉਸਦਾ ਸਮੁੱਚਾ ਪਰਿਵਾਰ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ, ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਇਨਸਾਨੀਅਤ ਦਾ ਫ਼ਰਜ ਨਿਭਾਉਂਦਿਆਂ ਆਪਣੇ ਭਰਾ ਰਣਜੀਤ ਸਿੰਘ ਦੇ ਜੁਆਈ ਮੁਖਤਿਆਰ ਸਿੰਘ ਪੁੱਤਰ ਨਰਾਇਣ ਸਿੰਘ ਵਾਸੀ ਝਲੂਰ (ਬਰਨਾਲਾ) ਨੂੰ ਕਾਨੂੰਨੀ ਕਾਰਵਾਈ ਪੂਰੀ ਕਰਦਿਆਂ ਗੁਰਦਾ ਦਾਨ ਕੀਤਾ ਹੈ।

ਜਗਜੀਤ ਸਿੰਘ ਇੰਸਾਂ ਦੀ ਪਤਨੀ ਪਰਮਜੀਤ ਕੌਰ ਇੰਸਾਂ, ਪੁੱਤਰ ਕੁਲਵਿੰਦਰ ਸਿੰਘ ਇੰਸਾਂ, ਨੂੰਹ ਸੁਖਪ੍ਰੀਤ ਕੌਰ ਇੰਸਾਂ ਤੋਂ ਇਲਾਵਾ ਧੀਆਂ ਵੀਰਪਾਲ ਕੌਰ ਪਤਨੀ ਗੁਰਤੇਜ ਸਿੰਘ ਤੇ ਹਰਪ੍ਰੀਤ ਕੌਰ ਪਤਨੀ ਅਮਨਦੀਪ ਸਿੰਘ ਸਮੇਤ ਸਮੁੱਚੇ ਪਰਿਵਾਰ ਨੇ ਕਿਹਾ ਕਿ ਗੁਰਦਾ ਦਾਨ ਕਰਨ ਦੀ ਪੂਰੇ ਪਰਿਵਾਰ ਵੱਲੋਂ ਸਹਿਮਤੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਦਇਆ, ਮਿਹਰ ਤੇ ਰਹਿਮਤ ਨਾਲ ਜਗਜੀਤ ਸਿੰਘ ਇੰਸਾਂ ਬਿਲਕੁਲ ਤੰਦਰੁਸਤ ਤੇ ਖੁਸ਼ ਹਨ।

ਉਨ੍ਹਾਂ ਕਿਹਾ ਕਿ ਇਸ ਨਾਲ ਦੋਵੇਂ ਪਰਿਵਾਰਾਂ (ਜਗਜੀਤ ਸਿੰਘ ਇੰਸਾਂ ਤੇ ਰਣਜੀਤ ਸਿੰਘ) ਵਿਚਕਾਰ ਪਿਆਰ ਸਤਿਕਾਰ ਦੀ ਭਾਵਨਾ ਵੀ ਵਧੀ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਆਪਣੇ ਭਰਾ ਜਗਜੀਤ ਸਿੰਘ ਇੰਸਾਂ ਦਾ ਵਾਰ-ਵਾਰ ਧੰਨਵਾਦ ਕਰਦਿਆਂ ਰਣਜੀਤ ਸਿੰਘ ਇੰਸਾਂ ਨੇ ਕਿਹਾ ਕਿ ਧੰਨ-ਧੰਨ ਕਹਿਣ ਦੇ ਕਾਬਲ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜੋ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਅਤੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਇਨਸਾਨੀਅਤ ਦਾ ਫ਼ਰਜ ਨਿਭਾਉਂਦੇ ਹਨ।

ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਜੁਆਈ ਮੁਖਤਿਆਰ ਸਿੰਘ ਦੇ ਦੋਵੇਂ ਗੁਰਦੇ 5-7 ਪ੍ਰਤੀਸ਼ਤ ਹੀ ਕੰਮ ਕਰ ਰਹੇ ਸਨ, ਜਿਸ ਦੀ ਉਨ੍ਹਾਂ ਦੀ ਪੁੱਤਰੀ ਜਸਪ੍ਰੀਤ ਕੌਰ ਤੇ ਪਰਿਵਾਰ ਨੂੰ ਬਹੁਤ ਚਿੰਤਾ ਸਤਾ ਰਹੀ ਸੀ।ਰਣਜੀਤ ਸਿੰਘ ਨੇ ਕਿਹਾ ਕਿ ਅੱਜ ਸਮਾਜ ਅੰਦਰ ਕੋਈ ਵੀ ਵਿਅਕਤੀ ਕਿਸੇ ਵਾਸਤੇ ਸਰੀਰ ਦਾ ਵਾਲ ਤੱਕ ਦੇਣ ਤੋਂ ਕੰਨੀ ਕਤਰਉਂਦਾ ਹੈ, ਪਰ ਧੰਨ ਜਿਗਰਾ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਜੋ ਆਪਣੀ ਜਾਨ ਜੋਖਮ ’ਚ ਪਾ ਕੇ ਵੀ ਸਮਾਜ ਭਲਾਈ ਦੇ ਕਾਰਜ ਕਰ ਰਹੇ ਹਨ। ਪਿੰਡ ਮੌਜੋ ਕਲਾਂ ਵਿਖੇ ਆਮ ਲੋਕਾਂ ਵੱਲੋਂ ਵੀ ਜਗਜੀਤ ਸਿੰਘ ਇੰਸਾਂ ਵੱਲੋਂ ਦਾਨ ਕੀਤੇ ਗਏ ਗੁਰਦੇ ਦੀ ਸ਼ਲਾਘਾ ਕੀਤੀ ਗਈ।

ਇਹ ਵੀ ਪੜ੍ਹੋ : Russia-Ukraine War: ਯੂਕਰੇਨ ਜੰਗ, ਭਾਰਤ ਦੀ ਸ਼ਾਂਤੀ ਪਹਿਲ ਅਤੇ ਕੂਟਨੀਤਕ ਚੁਣੌਤੀ

Comments

Post Your Comment

About The Author

Related Posts