Fatehgarh Sahib News: ਵਿਧਾਇਕ ਰਾਏ ਨੇ ਸਰਹਿੰਦ ਮੰਡੀ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਚਰਨਜੀਤ ਸਿੰਘ ਚੰਨੀ ਵੱਲੋਂ ਕੱਢੀ ਜਾ ਰਹੀ ਸਾਈਕਲ ਯਾਤਰਾ ਕੇਵਲ ਡਰਾਮੇਬਾਜ਼ੀ : ਵਿਧਾਇਕ ਰਾਏ

Satinder Mathur  Picture
Published On

Fatehgarh Sahib News: (ਸੱਚ ਕਹੂੰ ਨਿਊਜ਼/ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੱਢੀ ਜਾ ਰਹੀ ’ਜਵਾਨੀ ਸੰਭਾਲ’ ਸਾਈਕਲ ਯਾਤਰਾ ਕਾਂਗਰਸ ਪਾਰਟੀ ਦੀ ਨਹੀਂ, ਸਗੋਂ ਸਿਰਫ਼ ਚੰਨੀ ਦੀ ਨਿੱਜੀ ਯਾਤਰਾ ਹੈ। ਬੀਤੇ ਦਿਨ ਜਦੋਂ ਇਹ ਰੈਲੀ ਹਲਕਾ ਬਸੀ ਪਠਾਣਾਂ ਵਿੱਚ ਪਹੁੰਚੀ, ਤਾਂ ਉੱਥੇ ਕਾਂਗਰਸ ਦਾ ਨਾ ਤਾਂ ਜ਼ਿਲ੍ਹਾ ਪ੍ਰਧਾਨ ਪਹੁੰਚਿਆ ਅਤੇ ਨਾ ਹੀ ਕੋਈ ਹੋਰ ਵੱਡਾ ਆਗੂ ਨਜ਼ਰ ਆਇਆ। ਇਸੇ ਤਰ੍ਹਾਂ ਲੁਧਿਆਣਾ ਪਹੁੰਚਣ ’ਤੇ ਵੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਯਾਤਰਾ ਤੋਂ ਦੂਰੀ ਬਣਾਈ ਰੱਖੀ। ਕਾਂਗਰਸ ਦਾ ਹਰ ਆਗੂ ਆਪੋ-ਆਪਣੀ ਮੁੱਖ ਮੰਤਰੀ ਦੀ ਦੌੜ ਵਿੱਚ ਲੱਗਿਆ ਹੋਇਆ ਹੈ, ਪਰ ਪੰਜਾਬ ਦੇ ਲੋਕ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣਾਉਣਗੇ।

ਇਹ ਵੀ ਪੜ੍ਹੋ: IND vs NZ: ਟੀਮ ਇੰਡੀਆ 7 ਸਾਲਾਂ ਬਾਅਦ ਨਿਊਜੀਲੈਂਡ ’ਚ ਵਨਡੇ ਸੀਰੀਜ਼ ਜਿੱਤੀ

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਵਾਰਡ ਨੰਬਰ 16 ਸਥਿਤ ਬੀ.ਡੀ.ਪੀ.ਓ. ਦਫ਼ਤਰ ਤੋਂ ਲੈ ਕੇ ਕੰਨਿਆ ਸਕੂਲ ਵਾਲੀ ਗਲੀ ਤੱਕ 10 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇੰਟਰਲਾਕ ਟਾਈਲਾਂ ਦੇ ਰਸਤੇ ਅਤੇ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਕਰਨ ਮੌਕੇ ਕੀਤਾ।

ਵਿਧਾਇਕ ਰਾਏ ਨੇ ਦੱਸਿਆ ਕਿ ਬੀ.ਡੀ.ਪੀ.ਓ. ਦਫ਼ਤਰ ਦੇ ਸਾਹਮਣੇ ਵਾਲੇ ਚੌਂਕ ਅਤੇ ਆਸ-ਪਾਸ ਦੇ ਇਲਾਕੇ ਦੀ ਹਾਲਤ ਪਹਿਲਾਂ ਕਾਫ਼ੀ ਖਸਤਾ ਸੀ। ਇੱਥੇ ਪਹਿਲਾਂ ਇੰਟਰਲਾਕ ਟਾਈਲਾਂ ਤਾਂ ਲੱਗੀਆਂ ਹੋਈਆਂ ਸਨ, ਪਰ ਚੌਂਕ ਅਤੇ ਬਰਮ ਦੀ ਹਾਲਤ ਸਹੀ ਨਹੀਂ ਸੀ। ਹੁਣ 10.55 ਲੱਖ ਰੁਪਏ ਦੀ ਗ੍ਰਾਂਟ ਨਾਲ ਇਸ ਪੂਰੇ ਚੌਂਕ ਦਾ ਮੁੜ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਹਿੰਦ ਮੰਡੀ ਵਿੱਚੋਂ ਆਉਣ ਵਾਲੇ ਬਰਸਾਤੀ ਪਾਣੀ ਦੇ ਨਿਕਾਸ (ਡਿਸਪੋਜ਼ਲ) ਲਈ ਪਾਈਆਂ ਗਈਆਂ ਪਾਈਪਾਂ ਕਾਰਨ ਜੋ ਬਰਮ ਟੁੱਟ ਗਿਆ ਸੀ, ਉਸ ਨੂੰ ਵੀ ਦੁਬਾਰਾ ਠੀਕ ਕੀਤਾ ਜਾਵੇਗਾ। ਇਲਾਕੇ ਦੀ ਸੁੰਦਰਤਾ ਵਧਾਉਣ ਲਈ ਭੋਲਾ ਸਵੀਟਸ ਦੇ ਸਾਹਮਣੇ ਵਾਲੇ ਪਾਸੇ ਰਹਿੰਦੇ ਕੱਚੇ ਬਰਮ ਨੂੰ ਵੀ ਪੱਕਾ ਕਰਕੇ ਤਿਆਰ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਆਸ਼ਾ ਰਾਣੀ, ਕੌਂਸਲਰ ਰਜੇਸ਼ ਉੱਪਲ, ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਸਿੰਘ ਜੱਸੀ, ਤਰਸੇਮ ਉੱਪਲ, ਰਾਜਨ ਗੁਪਤਾ, ਹਿਤੇਸ਼ ਉੱਪਲ ਆਦਿ ਵੀ ਹਾਜ਼ਰ ਸਨ।

 

Comments

Post Your Comment

About The Author

Related Posts