IND vs NZ: ਟੀਮ ਇੰਡੀਆ 7 ਸਾਲਾਂ ਬਾਅਦ ਨਿਊਜੀਲੈਂਡ ’ਚ ਵਨਡੇ ਸੀਰੀਜ਼ ਜਿੱਤੀ

ਪੰਜਵੇਂ ਤੇ ਆਖਰੀ ਮੁਕਾਬਲੇ ’ਚ ਨਿਊਜੀਲੈਂਡ ਨੂੰ 22 ਦੌੜਾਂ ਨਾਲ ਹਰਾਇਆ

Khushdeep Singh Picture
Published On

ਸਪੋਰਟਸ ਡੈਸਕ। ਭਾਰਤ ਨੇ 7 ਸਾਲਾਂ ਬਾਅਦ ਨਿਊਜ਼ੀਲੈਂਡ ’ਚ ਵਨਡੇ (ਇੱਕਰੋਜ਼ਾ) ਸੀਰੀਜ਼ ਜਿੱਤੀ ਹੈ। ਟੀਮ ਨੇ ਪੰਜ ਮੈਚਾਂ ਦੀ ਇਸ ਲੜੀ ਦੇ ਆਖਰੀ ਮੁਕਾਬਲੇ ’ਚ 22 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ, ਭਾਰਤੀ ਟੀਮ ਨੇ 2019 ’ਚ ਨਿਊਜ਼ੀਲੈਂਡ ਦੀ ਧਰਤੀ ’ਤੇ 4-1 ਦੇ ਫਰਕ ਨਾਲ ਸੀਰੀਜ਼ ਜਿੱਤੀ ਸੀ। ਮਾਊਂਟ ਮੌਂਗਾਨੁਈ ’ਚ, ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 42.1 ਓਵਰਾਂ ’ਚ 209 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਅਕਸ਼ਰ ਪਟੇਲ ਤੇ ਈਸ਼ਾਨ ਕਿਸ਼ਨ ਨੇ 46-46 ਦੌੜਾਂ ਬਣਾਈਆਂ ਸਨ। ਜਵਾਬ ਵਿੱਚ, ਨਿਊਜ਼ੀਲੈਂਡ ਦੀ ਪੂਰੀ ਪਾਰੀ 48.1 ਓਵਰਾਂ ’ਚ 187 ਦੌੜਾਂ ’ਤੇ ਆਲਆਊਟ ਹੋ ਗਈ। ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਕੁੱਲ 7 ਵਿਕਟਾਂ ਲਈਆਂ, ਅਰਸ਼ਦੀਪ ਸਿੰਘ ਨੇ 3 ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ, ਮੁਹੰਮਦ ਸਿਰਾਜ ਤੇ ਆਕਿਬ ਨਬੀ ਨੇ 2-2 ਵਿਕਟਾਂ ਲਈਆਂ, ਜਦਕਿ ਯਸ਼ ਠਾਕੁਰ ਨੇ ਇੱਕ ਵਿਕਟ ਹਾਸਲ ਕੀਤੀ।

ਇਹ ਵੀ ਪੜ੍ਹੋ : Punjab Weather Update: ਪੰਜਾਬ ਦੇ 4 ਜ਼ਿਲ੍ਹਿਆਂ ’ਚ ਅੱਜ ਮੀਂਹ ਪੈਣ ਦੀ ਸੰਭਾਵਨਾ, ਜਲੰਧਰ ’ਚ ਸਵੇਰੇ ਹੋਈ ਬੂੰਦਾਬਾਂਦੀ

Comments

Post Your Comment

About The Author

Related Posts