Body Donation Punjab: ਰਣਧੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ 

ਰਣਧੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ 

Khushdeep Singh Picture
Published On

ਰਾਜਪੁਰਾ (ਅਜਯ ਕਮਲ)। ਬਲਾਕ ਲੋਚਮਾ ਦੇ ਪਿੰਡ ਖਾਨਪੁਰ ਗੰਡਿਆਂ ਤੋਂ ਡੇਰਾ ਸ਼ਰਧਾਲੂ ਰਣਧੀਰ ਕੌਰ ਇੰਸਾਂ ਪਤਨੀ ਸਵ. ਅਮਰਜੀਤ ਸਿੰਘ ਇੰਸਾਂ (ਉਮਰ 75 ਸਾਲ) ਨੇ ਸਰੀਰਦਾਨੀਆਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ, ਜਿਨ੍ਹਾਂ ਦੀ ਮ੍ਰਿਤਕ ਦੇਹ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ ਇਸ ਮੌਕੇ ਬਲਾਕ ਦੇ ਜਿੰਮੇਵਾਰਾਂ ਨੇ ਦੱਸਿਆ ਕਿ ਮਾਤਾ ਰਣਧੀਰ ਕੌਰ ਇੰਸਾਂ ਨੇ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਜਿਉਂਦੇ ਜੀਅ ਪ੍ਰਣ ਕੀਤਾ ਸੀ।

ਕਿ ਦੇਹਾਂਤ ਉਪਰੰਤ ਉਸ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ ਅੱਜ ਦੇਹਾਂਤ ਉਪਰੰਤ ਉਨ੍ਹਾਂ ਦੇ ਇਸ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਬੇਟੇ ਪ੍ਰੇਮੀ ਜਸਮੇਲ ਸਿੰਘ (ਬਿੱਲੂ) ਤੇ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਐਨਾਟੋਮੀ ਵਿਭਾਗ, ਹਮਦਰਦ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਤੇ ਐੱਚ. ਏ. ਐੱਚ.-ਸੈਂਟੀਨਰੀ ਹਸਪਤਾਲ, ਜਾਮੀਆ ਹਮਦਰਦ (ਹਮਦਰਦ ਯੂਨੀਵਰਸਿਟੀ), ਹਮਦਰਦ ਨਗਰ, ਨਵੀਂ ਦਿੱਲੀ ਨੂੰ ਦਾਨ ਕੀਤਾ ਗਿਆ ਹੈ। ਇਸ ਮੌਕੇ ਮ੍ਰਿਤਕ ਦੇਹ ਨੂੰ ਰਵਾਨਾ ਕਰਦੇ ਸਮੇਂ ਮਾਤਾ ਰਣਧੀਰ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ ਪੂਰੇ ਪਿੰਡ ’ਚ ਗੂੰਜਦੇ ਰਹੇ।

ਇਸ ਮੌਕੇ ਪਿੰਡ ਵਾਸੀਆਂ ਨੇ ਵੀ ਇਸ ਨੇਕ ਕਾਰਜ ਦੀ ਪ੍ਰਸੰਸਾ ਕੀਤੀ ਇਸ ਮੌਕੇ ਸਰੀਰਦਾਨੀ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਸੱਚੇ ਨਿਮਰ ਸੇਵਾਦਾਰ ਗੁਰਬਚਨ ਇੰਸਾਂ, ਅਮੀਤ ਇੰਸਾਂ, ਚਰਨ ਇੰਸਾਂ, ਸੋਮਾ ਇੰਸਾਂ, ਦਾਰਾ ਖਾਨ ਇੰਸਾਂ, ਬਾਵਾ ਇੰਸਾਂ 15 ਮੈਂਬਰ ਮਨਪ੍ਰੀਤ ਇੰਸਾਂ, ਅਜੈਬ ਇੰਸਾਂ, ਨਸੀਬ ਇੰਸਾਂ, ਬਲਦੇਵ ਇੰਸਾਂ, ਕੁਲਦੀਪ ਇੰਸਾਂ, ਗੋਰਾ ਇੰਸਾਂ, ਬਲਾਕ ਪ੍ਰੇਮੀ ਸੇਵਕ ਲਖਵੀਰ ਇੰਸਾਂ, ਰਾਮ ਕੁਮਾਰ ਇੰਸਾਂ, ਚਰਨਜੀਤ ਇੰਸਾਂ, ਆਕਾਸ਼ ਇੰਸਾਂ ਤੋਂ ਇਲਾਵਾ ਬਲਾਕ ਲੋਚਮਾ, ਅਜਰੌਰ, ਮਦਨਪੁਰ, ਚਲਹੇੜੀ, ਰਾਜਪੁਰਾ ਤੋਂ ਸਾਧ-ਸੰਗਤ ਹਾਜ਼ਰ ਸੀ।

ਇਹ ਵੀ ਪੜ੍ਹੋ : Body Donation: ਬਲਾਕ ਮੋਗਾ ਦੇ 61ਵੇਂ ਸਰੀਰਦਾਨੀ ਬਣੇ ਸੁਰਜੀਤ ਸਿੰਘ ਇੰਸਾਂ

Comments

Post Your Comment

About The Author

Related Posts