Body Donation: ਰਾਮਾਂ ਨਸੀਬਪੁਰਾ ਦੇ ਮੱਖਣ ਸਿੰਘ ਇੰਸਾਂ ਲੱਗੇ ਮਾਨਵਤਾ ਦੇ ਲੇਖੇ

ਬਲਾਕ ਦੇ 79ਵੇਂ ਅਤੇ ਪਿੰਡ ਕੋਟ ਬਖਤੂ ਦੇ ਤੀਜੇ ਸਰੀਰਦਾਨੀ ਬਣੇ

Khushdeep Singh Picture
Published On

ਰਾਮਾਂ ਨਸੀਬਪੁਰਾ (ਪੁਸ਼ਪਿੰਦਰ ਸਿੰਘ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਰਾਮਾਂ ਨਸੀਬਪੁਰਾ ਦੇ ਪਿੰਡ ਕੋਟ ਬਖਤੂ ਵਾਸੀ ਸੱਚੀ ਸੇਵਾ ਸੰਮਤੀ ਦੇ ਸੇਵਾਦਾਰ ਮੱਖਣ ਸਿੰਘ ਇੰਸਾਂ ਨੇ ਬਲਾਕ ਰਾਮਾਂ ਨਸੀਬਪੁਰਾ ਦੇ 79ਵੇਂ ਅਤੇ ਪਿੰਡ ਕੋਟ ਬਖਤੂ ਦੇ ਤੀਜੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਮੱਖਣ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਉਨ੍ਹਾਂ ਵੱਲੋਂ ਲਏ ਇਸ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਪਤਨੀ ਗਿਆਨ ਕੌਰ ਇੰਸਾਂ, ਪੁੱਤਰਾਂ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸ਼ਾਮ ਸਿੰਘ ਇੰਸਾਂ, ਗੁਰਨਾਮ ਸਿੰਘ ਇੰਸਾਂ, ਗੁਰਲਾਲ ਸਿੰਘ ਇੰਸਾਂ, ਨੂੰਹਾਂ ਖੁਸ਼ਪ੍ਰੀਤ ਕੌਰ ਇੰਸਾਂ, ਲਵਪ੍ਰੀਤ ਕੌਰ ਇੰਸਾਂ, ਤਰਣਜੀਤ ਕੌਰ ਇੰਸਾਂ, ਪੋਤਰੇ, ਸੱਚੀ ਸੇਵਾ ਸੰਮਤੀ ਦੇ ਸੇਵਾਦਾਰ ਅਮਨਦੀਪ ਇੰਸਾਂ, ਸ਼ੁੱਭਦੀਪ ਇੰਸਾਂ, ਜਸਦੀਪ ਸਿੰਘ ਇੰਸਾਂ, ਪੋਤ ਨੂੰਹ ਰਾਜਪ੍ਰੀਤ ਕੌਰ ਇੰਸਾਂ, ਪੋਤਰੀਆਂ ਰੁਪਿੰਦਰ ਕੌਰ ਇੰਸਾਂ,  ਜਸ਼ਨਦੀਪ ਕੌਰ ਇੰਸਾਂ, ਪੜਪੋਤਰੀ ਅੰਸ਼ਪ੍ਰੀਤ ਕੌਰ ਇੰਸਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ।

ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸੰਸਕ੍ਰਮ ਯੂਨੀਵਰਸਿਟੀ ਪਟੌਦਾ ਝੱਜਰ ਹਰਿਆਣਾ ਨੂੰ ਦਾਨ ਕੀਤਾ ਗਿਆ ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨਵੀਆਂ-ਨਵੀਆਂ ਖੋਜਾਂ ਕਰਨਗੇ ਅਤੇ ਚੰਗੇ ਡਾਕਟਰ ਬਣ ਕੇ ਸਮਾਜ ਦੀ ਭਲਾਈ ’ਚ ਆਪਣਾ ਯੋਗਦਾਨ ਪਾਉਣਗੇ। ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਨੇਹੀਆਂ, ਇਲਾਕਾ ਨਿਵਾਸੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਵੱਡੀ ਗਿਣਤੀ ਸਾਧ-ਸੰਗਤ ਵੱਲੋਂ ‘ਸਰੀਰਦਾਨੀ ਮੱਖਣ ਸਿੰਘ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁੰਜਾਊ ਨਾਅਰਿਆਂ ਦੇ ਨਾਲ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ ਗਈ।

ਇਸ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਵੱਲ਼ੋਂ ਚਲਾਈ ‘ਬੇਟਾ ਬੇਟੀ ਇੱਕ ਸਮਾਨ’ ਰੀਤ ਅਨੁਸਾਰ ਸਰੀਰਦਾਨੀ ਮੱਖਣ ਸਿੰਘ ਇੰਸਾਂ ਦੀਆਂ ਨੂੰਹਾਂ ਅਤੇ ਪੋਤਰੀਆਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਛਿੰਦਰਪਾਲ ਇੰਸਾਂ, ਬਲਜਿੰਦਰ ਸਿੰਘ ਇੰਸਾਂ, ਮਨਜੀਤ ਸਿੰਘ ਇੰਸਾਂ, ਕਾਸ਼ੀ ਨਾਥ ਇੰਸਾਂ, ਪਿਆਰਾ ਸਿੰਘ ਇੰਸਾਂ, ਸੱਚੀ ਸੇਵਾ ਸੰਮਤੀ ਦੇ ਜ਼ਿੰਮੇਵਾਰ ਇਕਬਾਲ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਜਿੰਮੇਵਾਰ ਗੁਰਪ੍ਰੀਤ ਇੰਸਾਂ, ਬਲਾਕ ਪ੍ਰੇਮੀ ਸੇਵਕ ਸੁਖਰਾਜ ਸਿੰਘ ਇੰਸਾਂ, ਗੁਲਜਾਰ ਸਿੰਘ ਇੰਸਾਂ ਤੋਂ ਇਲਾਵਾ ਰਿਸ਼ਤੇਦਾਰ,  ਸੇਵਾਦਾਰ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ

ਇਹ ਵੀ ਪੜ੍ਹੋ : Body Donation Punjab: ਅਮਰਜੀਤ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ 

Comments

Post Your Comment

About The Author

Related Posts