Body Donation Punjab: ਅਮਰਜੀਤ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ 

ਬਲਾਕ ਭੀਖੀ ’ਚੋਂ 41ਵਾਂ ਅਤੇ ਪਿੰਡ ਫਫੜੇ ਭਾਈ ਕੇ ਦਾ ਪਹਿਲਾ ਸਰੀਰਦਾਨ 

Khushdeep Singh Picture
Published On

ਭੀਖੀ (ਡੀਪੀ ਜਿੰਦਲ)। ਸਥਾਨਕ ਬਲਾਕ ਦੇ ਪਿੰਡ ਫਫੜੇ ਭਾਈਕੇ ਵਿਖੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਮਰਜੀਤ ਸਿੰਘ ਇੰਸਾਂ (ਰਿਟਾ: ਨਾਇਬ ਸੂਬੇਦਾਰ ਆਰਮੀ) ਪੁੱਤਰ ਕੇਹਰ ਸਿੰਘ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਉਨ੍ਹਾਂ ਬਲਾਕ ਭੀਖੀ ਦੇ 41ਵੇਂ ਅਤੇ ਪਿੰਡ ਫਫੜੇ ਭਾਈਕੇ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਇੰਸਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਉਸ ਦੇ ਦਿਹਾਂਤ ਉਪਰੰਤ ਉਸ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ।

ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪੁੱਤਰ ਹਰਜੀਤ ਸਿੰਘ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ । ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਕਰਨ ਵਾਸਤੇ ਅੰਮ੍ਰਿਤਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਫਰੀਦਾਬਾਦ (ਹਰਿਆਣਾ) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ, ਜਿਸ ’ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨਵੀਆਂ ਨਵੀਆਂ ਖੋਜਾਂ ਕਰਕੇ ਸਮਾਜ ਦੀ ਭਲਾਈ ’ਚ ਆਪਣਾ ਯੋਗਦਾਨ ਪਾਉਣਗੇ।

ਇਸ ਤੋਂ ਇਲਾਵਾ ਅਮਰਜੀਤ ਸਿੰਘ ਇੰਸਾਂ ਦੀਆਂ ਦੋਵੇਂ ਅੱਖਾਂ ਨੇਤਰਦਾਨ ਸੰਮਤੀ ਦੇ ਸੇਵਾਦਾਰ ਡਾ. ਕ੍ਰਿਸ਼ਨ ਸੇਠੀ ਦੇ ਸਹਿਯੋਗ ਨਾਲ ਦਾਨ ਕੀਤੀਆਂ ਗਈਆਂ। ਇਸ ਮੌਕੇ ਬਠਿੰਡਾ ਕੈਂਟ ਤੋਂ ਵਿਸ਼ੇਸ ਤੌਰ ’ਤੇ ਪਹੁੰਚੀ ਫੌਜੀ ਟੁਕੜੀ ਨੇ ਨਾਇਬ ਸੂਬੇਦਾਰ ਅਮਰਜੀਤ ਸਿੰਘ ਇੰਸਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਡਾ. ਗੁਰਪ੍ਰੀਤ ਸਿੰਘ ਇੰਸਾਂ ਅਤੇ ਜਗਦੇਵ ਸਿੰਘ ਇੰਸਾਂ, ਪ੍ਰੇਮੀ ਸੇਵਕ ਇੰਜ: ਲੱਖਾ ਸਿੰਘ ਇੰਸਾਂ, ਪਿੰਡ ਦੇ ਪ੍ਰੇਮੀ ਸੇਵਕ ਸੁਖਵਿੰਦਰ ਸਿੰਘ ਇੰਸਾਂ, ਸੋਨੀ ਇੰਸਾਂ, ਬਿੰਦਰ ਇੰਸਾਂ, ਬਿਪਨ ਇੰਸਾਂ, ਮੇਜਰ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ ਭਾਈਰੂਪਾ, ਅਭਿਨਵ ਗਰਗ ਇੰਸਾਂ, ਦਰਸ਼ਨ ਸਿੰਘ ਇੰਸਾਂ, ਵਿਜੈ ਕੁਮਾਰ ਇੰਸਾਂ, ਅਮਰੀਕ ਸਿੰਘ ਇੰਸਾਂ, ਸੰਸਾਰੀ ਲਾਲ ਇੰਸਾਂ, ਅੰਤਰਜੀਤ ਸਿੰਘ ਇੰਸਾਂ, ਹਰਪਾਲ ਸਿੰਘ ਇੰਸਾਂ ਦਲੇਲ ਸਿੰਘ ਵਾਲਾ, ਮਹਿੰਦਰ ਸਿੰਘ ਇੰਸਾਂ ਹੀਰੋਂ ਕਲਾਂ, ਕਰਮ ਸਿੰਘ ਇੰਸਾਂ ਧਲੇਵਾਂ, ਲੱਖਾ ਸਿੰਘ ਇੰਸਾਂ ਅਤਲਾ ਅਤੇ ਸਾਧ-ਸੰਗਤ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : Potash Mining News: ਪੋਟਾਸ਼ ਦੀ ਖੋਜ ਅਗਲੇ ਸਾਲ ਮਈ ਤੋਂ ਹੋਵੇਗੀ ਸ਼ੁਰੂ, ਕੇਂਦਰ ਵੱਲੋਂ 35 ਬੋਰਹੋਲਜ਼ ਨੂੰ ਮਨਜ਼ੂਰੀ : ਗੋਇਲ

Comments

Post Your Comment

About The Author

Related Posts