SAD-BJP Alliance: ਅਕਾਲੀ ਦਲ ਨਾਲ ਫਿਲਹਾਲ ਨਹੀਂ ਕੋਈ ਗੱਲਬਾਤ, ਕੇਂਦਰੀ ਲੀਡਰਸ਼ਿਪ ਕਰੇਗੀ ਆਖ਼ਰੀ ਫੈਸਲਾ
ਸੀਆਰ ਪਾਟਿਲ ਨੇ ਦਿੱਤਾ ਵੱਡਾ ਬਿਆਨ, ਭਾਜਪਾ ਕਰ ਰਹੀ ਐ 117 ਸੀਟਾਂ ’ਤੇ ਆਪਣੀ ਤਿਆਰੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਬਾਰੇ ਫਿਲਹਾਲ ਕੁਝ ਵੀ ਫਾਈਨਲ ਨਹੀਂ ਹੋ ਰਿਹਾ ਹੈ ਤੇ ਇਸ ਸੰਭਾਵਨਾ ਬਾਰੇ ਕੇਂਦਰੀ ਮੰਤਰੀ ਸੀ. ਆਰ. ਪਾਟਿਲ ਵੱਲੋਂ ਵੀ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਆਖ਼ਰੀ ਫੈਸਲਾ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਹੀ ਲਿਆ ਜਾਣਾ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੋਏਗਾ ਜਾਂ ਫਿਰ ਨਹੀਂ ਹੋਏਗਾ।
ਇਸ ਬਾਰੇ ਉਹ ਕੋਈ ਵੀ ਜਾਣਕਾਰੀ ਨਹੀਂ ਦੇ ਸਕਦੇ। ਸੀ. ਆਰ. ਪਾਟਿਲ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਆਏ ਹੋਏ ਸਨ। ਸੀ. ਆਰ. ਪਾਟਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਕਿਹਾ ਕਿ ਉਨ੍ਹਾਂ ਦੀ ਸੁਖਬੀਰ ਬਾਦਲ ਨਾਲ ਉਨ੍ਹਾਂ ਦੀ ਕੋਈ ਵੀ ਮੀਟਿੰਗ ਨਹੀਂ ਹੈ ਤੇ ਪਹਿਲਾਂ ਵੀ ਕੋਈ ਮੀਟਿੰਗ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਫੈਸਲਾ ਹੋਏਗਾ ਤਾਂ ਉਹ ਕੇਂਦਰੀ ਲੀਡਰਸ਼ਿਪ ਕਰਕੇ ਹਰ ਕਿਸੇ ਨੂੰ ਜਾਣਕਾਰੀ ਦੇ ਦੇਏਗੀ।
ਸੀ. ਆਰ. ਪਾਟਿਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਹੋਣ ਵਾਲੇ ਗੱਠਜੋੜ ਨੂੰ ਲੈ ਕੇ ਸਾਫ਼ ਤੌਰ ’ਤੇ ਇਨਕਾਰ ਵੀ ਨਹੀਂ ਕੀਤਾ ਤੇ ਨਾ ਹੀ ਇਸ ਦੀ ਕੋਈ ਵੱਡੀ ਸੰਭਾਵਨਾ ਵੀ ਜਾਹਿਰ ਕੀਤੀ ਹੈ। ਸੀ. ਆਰ. ਪਾਟਿਲ ਨੇ ਕਿਹਾ ਕਿ ਭਾਜਪਾ ਪੰਜਾਬ ’ਚ 117 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਤੇ ਇਸ ਤਿਆਰੀ ’ਚ ਹਰ ਸੀਟ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਕਈ ਸੂਬਿਆਂ ’ਚ ਭਾਜਪਾ ’ਕੱਲੀ ਸਰਕਾਰ ਬਣਾ ਕੇ ਚਲਾ ਸਕਦੀ ਹੈ ਤਾਂ ਪੰਜਾਬ ’ਚ ਇਹੋ ਜਿਹਾ ਕਿਉਂ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ ਇਕੱਲੀ ਸੱਤਾ ’ਚ ਕਾਬਜ਼ ਹੋਣ ਦਾ ਦਮ ਰੱਖਦੀ ਹੈ।
ਕਿਤਾਬ ਦੇ ਸਮਾਗਮ ’ਚ ਜਾਣ ਤੋਂ ਨਹੀਂ ਕੋਈ ਇਤਰਾਜ਼, ਕੈਪਟਨ ਸੀਨੀਅਰ ਆਗੂ
ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਨੀਆ ਗਾਂਧੀ ਦੇ ਕਿਤਾਬ ਰਿਲੀਜ਼ ਸਮਾਗਮ ’ਚ ਸ਼ਾਮਲ ਹੋਣ ਦੇ ਮੁੱਦੇ ’ਤੇ ਕੇਂਦਰੀ ਕੈਬਨਿਟ ਮੰਤਰੀ ਸੀ. ਆਰ. ਪਾਟਿਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੀਨੀਅਰ ਆਗੂ ਹਨ ਤੇ ਉਹ ਆਪਣੀ ਨਿੱਜੀ ਜ਼ਿੰਦਗੀ ’ਚ ਕਿਸੇ ਵੀ ਸਮਾਗਮ ’ਚ ਸ਼ਾਮਲ ਹੋਣ ਦਾ ਹੱਕ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ’ਚ ਸ਼ਾਮਲ ਹੋਣ ਤੋਂ ਕਿਸੇ ਵੀ ਆਗੂ ਨੂੰ ਰੋਕਿਆ ਨਹੀਂ ਜਾ ਸਕਦਾ ਹੈ।
ਇਹ ਵੀ ਪੜ੍ਹੋ : Charanjit Singh Channi: ਟਿਕਟਾਂ ਦੀ ਵੰਡ ਦਾ ਅਤਾ-ਪਤਾ ਨ੍ਹੀਂ, ਮੰਤਰੀਆਂ ਦੇ ਅਹੁਦੇ ਵੰਡਣ ਲੱਗੇ ਚੰਨੀ
Comments