Punjab
Parvinder Jhota News: ਪਰਵਿੰਦਰ ਸਿੰਘ ਝੋਟਾ ਨੂੰ ਮੁਕਾਉਣ ਵਾਲੇ ਦੇ ਘਰ 'ਤੇ ਚੱਲਿਆ ਪੀਲਾ ਪੰਜਾ
ਜਾਇਦਾਦ ਨੂੰ ਤਹਿਸ ਨਹਿਸ ਕਰਨ ਦੀ ਮੰਗ ਕੀਤੀ ਜਾ ਰਹੀ ਸੀ
ਮਾਨਸਾ (ਸੁਖਜੀਤ ਮਾਨ)। ਨਸ਼ਿਆਂ ਖਿਲਾਫ ਜੰਗ ਲੜਨ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਕਥਿਤ ਕਾਤਲ ਅਸ਼ਵਨੀ ਕੁਮਾਰ ਦੇ ਘਰ ਨੂੰ ਜੇਸੀਬੀ ਨਾਲ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਲੰਘੇ ਕੱਲ੍ਹ ਤੋਂ ਹੀ ਧਰਨੇ ’ਚ ਸ਼ਾਮਿਲ ਵੱਡੀ ਗਿਣਤੀੇ ਲੋਕਾਂ ਵੱਲੋਂ ਨਸ਼ਿਆਂ ਦੀ ਵਿਕਰੀ ਨਾਲ ਬਣਾਈ ਜਾਇਦਾਦ ਨੂੰ ਤਹਿਸ ਨਹਿਸ ਕਰਨ ਦੀ ਮੰਗ ਕੀਤੀ ਜਾ ਰਹੀ ਸੀ।
ਵੇਰਵਿਆਂ ਮੁਤਾਬਿਕ ਅੱਜ ਸਵੇਰ ਵੇਲੇ ਤੋਂ ਹੀ ਅਸ਼ਵਨੀ ਕੁਮਾਰ ਦੇ ਮੈਡੀਕਲ ਅਤੇ ਘਰ ਨੇੜੇ ਆਮ ਲੋਕਾਂ ਦੀ ਕਾਫੀ ਭੀੜ ਇਕੱਠੀ ਹੋਈ ਹੈ ਅਤੇ ਵੱਡੀ ਗਿਣਤੀ ਪੁਲਿਸ ਫੋਰਸ ਵੀ ਉਥੇ ਤੈਨਾਤ ਹੈ। ਹੁਣੇ-ਹੁਣੇ ਅਸ਼ਵਨੀ ਕੁਮਾਰ ਦੇ ਘਰ ਨੇੜੇ ਜੇਸੀਬੀ ਪੁੱਜ ਗਈ ਜਿਸ ਨੇ ਘਰ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਵੱਲੋਂ ਮੁਲਜਮ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੰਗਾਂ ਨਾ ਮੰਨੇ ਜਾਣ ਤੱਕ ਸਸਕਾਰ ਕਰਨ ਤੋਂ ਇਨਕਾਰ ਕੀਤਾ ਹੋਇਆ ਹੈ।
Read Also : ਏਅਰ ਇੰਡੀਆ ਦੀ ਅੰਤਰਰਾਸ਼ਟਰੀ ਉਡਾਣ ’ਚ ਬੰਬ ਦਾ ਅਲਰਟ, ਜੈਪੁਰ ’ਚ ਐਮਰਜੈਂਸੀ ਲੈਂਡਿੰਗ, ਕੀ ਹੈ ਮਾਮਲਾ?
ਪੁਲਿਸ ਪ੍ਰਸ਼ਾਸ਼ਨ ਲਈ ਮਾਨਸਾ ’ਚ ਬਣੀ ਇਹ ਸਥਿਤੀ ਨਾਲ ਨਜਿੱਠਣਾ ਚੁਣੌਤੀ ਬਣਿਆ ਹੋਇਆ ਹੈੈ। ਵੱਡੀ ਗਿਣਤੀ ਲੋਕ ਮਾਨਸਾ ਵੱਲ ਵਹੀਰਾਂ ਘੱਤ ਰਹੇ ਹਨ ਪਰ ਪੁਲਿਸ ਪ੍ਰਸ਼ਾਸ਼ਨ ਉਨ੍ਹਾਂ ਨੂੰ ਰਾਹਾਂ ’ਚ ਹੀ ਰੋਕ ਕੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਹਰ ਵਾਹ ਲਗਾ ਰਿਹਾ ਹੈ।
ਦੁਕਾਨ ’ਤੇ ਵੀ ਹੋਈ ਕਾਰਵਾਈ
ਅਸ਼ਵਨੀ ਕੁਮਾਰ ਦੇ ਘਰ ’ਤੇ ਜੇਸੀਬੀ ਚਲਾਉਣ ਦੇ ਨਾਲ-ਨਾਲ ਦੁਕਾਨ ’ਤੇ ਵੀ ਢਾਹ-ਢੁਹਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਦੁਕਾਨ ਢਾਹੁਣ ਵੇਲੇ ਮੌਕੇ ’ਤੇ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਅਤੇ ਐਸਐਸਪੀ ਮਾਨਸਾ ਵੈਭਵ ਚੌਧਰੀ ਤੇ ਪੁਲਿਸ ਨਫਰੀ ਮੌਜੂਦ ਹੈ। ਵੱਡੀ ਗਿਣਤੀ ਲੋਕ ਵੀ ਰੋਹ ’ਚ ਆਏ ਹੋਏ ਮੌਕੇ ’ਤੇ ਮੌਜੂਦ ਹਨ।