Shah Mastana Ji Maharaj: ਨੂਰੇ ਜਲਾਲ ਹੈ ਛਾ ਗਿਆ ਸਤਿਗੁਰੂ ਪਿਆਰਾ ਆ ਗਿਆ
ਕੱਤਕ ਦੀ ਪੂਰਨਮਾਸ਼ੀ ਨੂੰ ਧਾਰਿਆ ਅਵਤਾਰ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਜਨਮ ਬਿਕਰਮੀ ਸੰਮਤ 1948 ਦੀ ਕੱਤਕ ਮਹੀਨੇ ਦੀ ਪੁੰਨਿਆ ਦੇ ਦਿਨ ਸੰਨ 1891 ਨੂੰ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਤੇ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੇ ਘਰ ਪਿੰਡ ਕੋਟੜਾ ਤਹਿਸੀਲ ਗੰਧੇਅ ਰਿਆਸਤ ਕਲਾਇਤ ਬਲੋਚਿਸਤਾਨ ਵਿਖੇ ਹੋਇਆ।
ਆਪ ਜੀ ਦੇ ਪੂਜਨੀਕ ਮਾਤਾ ਜੀ ਅਤੇ ਪੂਜਨੀਕ ਪਿਤਾ ਜੀ ਬਹੁਤ ਹੀ ਧਾਰਮਿਕ ਖਿਆਲਾਂ ਦੇ ਧਾਰਨੀ ਸਨ ਪੂਜਨੀਕ ਮਾਤਾ ਜੀ ਆਪਣਾ ਜ਼ਿਆਦਾਤਰ ਸਮਾਂ ਸਾਧੂ-ਸੰਤਾਂ ਦੀ ਸੇਵਾ ਅਤੇ ਧਾਰਮਿਕ ਕੰਮਾਂ ’ਚ ਲਾਉਂਦੇ ਆਪ ਜੀ ਦੇ ਘਰ ਪੁੱਤਰ ਨਹੀਂ ਸੀ ਆਪ ਜੀ ਦੇ ਪੂਜਨੀਕ ਮਾਤਾ-ਪਿਤਾ ਜੀ ਪਰਮਾਤਮਾ ਅੱਗੇ ਪੁੱਤਰ ਪ੍ਰਾਪਤੀ ਦੀ ਹਰ ਸਮੇਂ ਅਰਦਾਸ ਕਰਦੇ ਇੱਕ ਵਾਰ ਪੂਜਨੀਕ ਮਾਤਾ ਜੀ ਦੀ ਭੇਂਟ ਇੱਕ ਮਸਤ ਫਕੀਰ ਨਾਲ ਹੋਈ।
ਆਪ ਜੀ ਨੇ ਉਸ ਫਕੀਰ ਦੀ ਅੰਨ-ਪਾਣੀ, ਕੱਪੜੇ ਆਦਿ ਦੀ ਸੇਵਾ ਕੀਤੀ ਅਤੇ ਪੁੱਤਰ ਪ੍ਰਾਪਤੀ ਦੀ ਇੱਛਾ ਪ੍ਰਗਟ ਕੀਤੀ ਪੂਜਨੀਕ ਮਾਤਾ ਜੀ ਦੀ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਉਸ ਫ਼ਕੀਰ ਨੇ ਕਿਹਾ, ‘‘ਮਾਤਾ ਜੀ , ਪੁੱਤਰ ਤਾਂ ਆਪ ਜੀ ਦੇ ਘਰ ਜਨਮ ਲਵੇਗਾ, ਉਹ ਤਾਂ ਦੁਨੀਆਂ ਨੂੰ ਤਾਰਨ ਆਵੇਗਾ, ਆਪ ਜੀ ਦੇ ਕੰਮ ਨਹੀਂ ਆਵੇਗਾ ਜੇਕਰ ਮਨਜ਼ੂਰ ਹੈ ਤਾਂ ਵੇਖ ਲਓ’’ ਪੂਜਨੀਕ ਮਾਤਾ ਜੀ ਨੇ ਕਿਹਾ ਕਿ ਸਾਨੂੰ ਮਨਜ਼ੂਰ ਹੈ ਆਪ ਜੀ ਦੀ ਤੜਫ਼ ਅਤੇ ਸ਼ਰਧਾ ਸੇਵਾ ਤੋਂ ਖੁਸ਼ ਹੋ ਕੇ ਪਰਮ ਪਿਤਾ ਪਰਮਾਤਮਾ ਨੇ ਆਪ ਜੀ ਦੀ ਮਨੋਕਾਮਨਾ ਪੂਰੀ ਕੀਤੀ ਅਤੇ ਆਪ ਜੀ ਨੂੰ ਸ਼ਾਹ ਮਸਤਾਨਾ ਜੀ (ਖੁਦ ਖੁਦਾ) ਦੇ ਰੂਪ ਵਿੱਚ ਅਲੌਕਿਕ ਪੁੱਤਰ ਦੀ ਪ੍ਰਾਪਤੀ ਹੋਈ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਂਅ ਖੇਮਾ ਮੱਲ ਜੀ ਰੱਖਿਆ।
ਬਚਪਨ ਤੋਂ ਪਰਮਾਰਥ ਦੀ ਅਨੋਖੀ ਮਿਸਾਲ
ਇੱਕ ਵਾਰ ਆਪ ਜੀ ਘਰ ਵਾਸਤੇ ਰਾਸ਼ਨ ਲੈਣ ਲਈ ਗਏ ਕੁਝ ਗਰੀਬ ਲੋੜਵੰਦ ਲੋਕ ਦੁਕਾਨਦਾਰ ਦੀਆਂ ਆਟਾ ਰਾਸ਼ਨ ਉਧਾਰ ਲੈਣ ਲਈ ਮਿੰਨਤਾਂ ਕਰ ਰਹੇ ਸਨ, ਕਿ ਸਾਡੇ ਬੱਚੇ ਭੁੱਖੇ ਹਨ ਉਨ੍ਹਾਂ ਨੇ ਸਵੇਰ ਦਾ ਕੁਝ ਨਹੀਂ ਖਾਧਾ ਦੁਕਾਨਦਾਰ ਹੋਰ ਉਧਾਰ ਦੇਣ ਤੋਂ ਇਨਕਾਰ ਕਰ ਰਿਹਾ ਸੀ।
ਕਿਉਂਕਿ ਉਨ੍ਹਾਂ ਲੋਕਾਂ ਨੇ ਪਹਿਲਾਂ ਵਾਲੇ ਉਧਾਰ ਦੇ ਪੈਸੇ ਦੁਕਾਨਦਾਰ ਨੂੰ ਨਹੀਂ ਦਿੱਤੇ ਸਨ ਆਪ ਜੀ ਨੂੰ ਉਨ੍ਹਾਂ ਦੀ ਹਾਲਤ ’ਤੇ ਤਰਸ ਆਇਆ ਅਤੇ ਜੋ ਪੈਸੇ ਘਰੋਂ ਰਾਸ਼ਨ ਲੈਣ ਲਈ ਲਏ ਸਨ ਉਨ੍ਹਾਂ ਦਾ ਰਾਸ਼ਨ ਉਨ੍ਹਾਂ ਗਰੀਬ ਲੋਕਾਂ ਨੂੰ ਦਿਵਾ ਦਿੱਤਾ ਤੇ ਖੁਦ ਦਿਨ ਭਰ ਇੱਕ ਬਾਗ ਵਿੱਚ ਮਾਲੀ ਨਾਲ ਕੰਮ ਕੀਤਾ ਅਤੇ ਜੋ ਪੈਸੇ ਮਿਲੇ ਉਨ੍ਹਾਂ ਦਾ ਰਾਸ਼ਨ ਘਰ ਲਿਆ ਕੇ ਪੂਜਨੀਕ ਮਾਤਾ ਜੀ ਨੂੰ ਦੇ ਦਿੱਤਾ।
ਆਪ ਜੀ ਸਵੇਰੇ ਜ਼ਲਦੀ ਉੱਠ ਕੇ ਦੂਰ ਤੱਕ ਰਸਤਾ ਸਾਫ਼ ਕਰਦੇ ਤਾਂ ਕਿ ਰਾਹਗੀਰਾਂ ਨੂੰ ਕੋਈ ਦਿੱਕਤ ਨਾ ਆਵੇ ਉਨ੍ਹਾਂ ਦਿਨਾਂ ਵਿੱਚ ਬਲੋਚਿਸਤਾਨ ਵਿੱਚ ਉੱਚੇ-ਉੱਚੇ ਰੇਤ ਦੇ ਟਿੱਬੇ ਹੁੰਦੇ ਸਨ ਗਰਮੀ ਕਾਰਨ ਰਾਹਗੀਰਾਂ ਦਾ ਪਿਆਸ ਨਾਲ ਬੁਰਾ ਹਾਲ ਹੋ ਜਾਂਦਾ ਇਹ ਵੇਖ ਕੇ ਆਪ ਜੀ ਸੁਬ੍ਹਾ-ਸਵੇਰੇ ਉਨ੍ਹਾਂ ਰਸਤਿਆਂ ’ਤੇ ਪਾਣੀ ਦੇ ਘੜੇ ਭਰ ਕੇ ਰੱਖ ਦਿੰਦੇ ਤੇ ਕਈ ਵਾਰ ਪਾਣੀ ਦੇ ਘੜਿਆਂ ਕੋਲ ਖਜੂਰਾਂ, ਬੇਰ ਤੇ ਭੁੰਨੇ੍ਹ ਛੋਲੇ ਰੱਖ ਦਿੰਦੇ ਅਤੇ ਆਪ ਜੀ ਘੜਿਆਂ ਕੋਲ ਬੈਠ ਕੇ ਭਜਨ-ਬੰਦਗੀ ਕਰਦੇ ਰਹਿੰਦੇ।
ਪੂਰਨ ਮੁਰਸ਼ਿਦ ਦੀ ਤਲਾਸ਼ ਤੇ ਮਿਲਾਪ
ਬਚਪਨ ਤੋਂ ਹੀ ਆਪ ਜੀ ਜਗਿਆਸੂ ਪ੍ਰਵਿਰਤੀ ਵਾਲੇ ਸਨ ਆਪ ਜੀ ਪੂਰਨ ਸਤਿਗੁਰੂ ਦੀ ਤਲਾਸ਼ ’ਚ ਬੇਚੈਨ ਰਹਿੰਦੇ ਸਨ ਆਪ ਜੀ ਦਾ ਮੇਲ ਅਨੇਕਾਂ ਹੀ ਸਾਧੂ-ਮਹਾਤਮਾਵਾਂ ਨਾਲ ਹੋਇਆ ਜੋ ਸਿਰਫ਼ ਰਿਧੀਆਂ-ਸਿਧੀਆਂ ਤੱਕ ਹੀ ਸੀਮਤ ਸਨ ਜਿਸ ਨਾਲ ਆਪ ਜੀ ਦੀ ਤਸੱਲੀ ਨਾ ਹੁੰਦੀ ਜਦੋਂ ਆਪ ਜੀ ਉਨ੍ਹਾਂ ਤੋਂ ਉਸ ਪ੍ਰਭੂ ਪਰਮਾਤਮਾ, ਜੋ ਕਣ-ਕਣ ਵਿੱਚ ਹੈ ਤੇ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਬਾਰੇ ਪੁੱਛਦੇ ਤਾਂ ਉਹ ਬੇਵਸ ਹੋ ਕੇ ਕਹਿੰਦੇ ਕਿ ਇਸ ਬਾਰੇ ਤਾਂ ਅਸੀਂ ਕੁਝ ਨਹੀਂ ਜਾਣਦੇ।
ਸਿਰਫ਼ ਰਿਧੀਆਂ-ਸਿਧੀਆਂ ਦੱਸ ਸਕਦੇ ਹਾਂ ਇਸ ਨਾਲ ਆਪ ਦੀ ਤਸੱਲੀ ਨਾ ਹੁੰਦੀ ਇੱਕ ਦਿਨ ਆਪ ਜੀ ਆਪਣੇ ਘਰ ਭਗਤੀ ਕਰ ਰਹੇ ਸਨ ਤਾਂ ਇੱਕ ਸਫੈਦ ਕੱਪੜਿਆਂ ਵਾਲਾ ਫ਼ਕੀਰ ਆਪ ਜੀ ਪਾਸ ਆਇਆ ਅਤੇ ਫ਼ਰਮਾਇਆ, ਜੇਕਰ ਤੁਸੀਂ ਪ੍ਰਭੂ ਪਰਮਾਤਮਾ ਨੂੰ ਪ੍ਰਤੱਖ ਤੌਰ ’ਤੇ ਵੇਖਣਾ ਚਾਹੁੰਦੇ ਹੋ ਤਾਂ ਪੂਰੇ ਗੁਰੂ ਦੀ ਤਲਾਸ਼ ਕਰੋ, ਜਿਸ ਨੇ ਖੁਦ ਉਸ ਪਰਮਾਤਮਾ ਨੂੰ ਪ੍ਰਗਟ ਕਰ ਲਿਆ ਹੋਵੇ ਆਪ ਜੀ ਉਸ ਕਮਰੇ ਨੂੰ ਬਾਹਰੋਂ ਤਾਲਾ ਲਾ ਕੇ ਉਸ ਫ਼ਕੀਰ ਲਈ ਦੁੱਧ ਲੈਣ ਚਲੇ ਗਏ।
ਜਦੋਂ ਵਾਪਸ ਆਏ ਤੇ ਤਾਲਾ ਖੋਲ੍ਹ ਕੇ ਵੇਖਿਆ ਕਿ ਉਹ ਫਕੀਰ ਅੰਦਰ ਨਹੀਂ ਸੀ ਆਪ ਜੀ ਦੇ ਮਨ ਦੀ ਜਗਿਆਸਾ ਹੋਰ ਵਧ ਗਈ ਉਸ ਫ਼ਕੀਰ ਨੇ ਫਿਰ ਸੁਫ਼ਨੇ ’ਚ ਦਰਸ਼ਨ ਦਿੱਤੇ ਤੇ ਪੂਰਾ ਗੁਰੂ ਲੱਭਣ ਦੇ ਬਚਨ ਫ਼ਰਮਾਏ ਆਪ ਜੀ ਦੀ ਤੜਫ਼ ਹੋਰ ਵਧ ਗਈ ਆਪ ਜੀ ਪੂਰਨ ਸੱਚ ਦੀ ਖੋਜ ’ਚ ਨੌਂ ਸਾਲ ਲੱਗੇ ਰਹੇ ਇੱਕ ਵਾਰ ਆਪ ਜੀ ਬਲੋਚਿਸਤਾਨ ਦੇ ਮੁਲਤਾਨ ਸਟੇਸ਼ਨ ’ਤੇ ਬੈਠੇ ਸਨ ਉਸ ਫ਼ਕੀਰ ਨੇ ਫਿਰ ਦਰਸ਼ਨ ਦਿੱਤੇ ਤੇ ਫਰਮਾਇਆ, ਭਾਈ ਤੇਰੀ ਭਾਲ ਪੂਰੀ ਹੋ ਗਈ, ਹੁਣ ਤੂੰ ਸਿੱਧਾ ਬਿਆਸ ਆ ਜਾ ਇਹ ਕਹਿ ਕੇ ਫਕੀਰ ਅਲੋਪ ਹੋ ਗਿਆ।
ਡੇਰਾ ਬਿਆਸ ਪਹੁੰਚ ਕੇ ਆਪ ਜੀ ਨੂੰ ਪਤਾ ਲੱਗਾ ਕਿ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਸਿਕੰਦਰਪੁਰ (ਸਰਸਾ) ਗਏ ਹਨ ਆਪ ਜੀ ਪਿੱਛੇ-ਪਿੱਛੇ ਪੁੱਛਦੇ-ਪੁਛਾਉਂਦੇ ਸਿਕੰਦਰਪੁਰ ਆ ਗਏ ਜਦੋਂ ਆਪ ਜੀ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਤਾਂ ਹੈਰਾਨ ਹੋ ਗਏ ਇਹ ਤਾਂ ਉਹੀ ਫ਼ਕੀਰ ਹੈ ਜਿਸ ਨੇ ਘਰ, ਸੁਫ਼ਨੇ ਤੇ ਮੁਲਤਾਨ ਰੇਲਵੇ ਸਟੇਸ਼ਨ ’ਤੇ ਦਰਸ਼ਨ ਦਿੱਤੇ ਸਨ ਵੈਰਾਗ ਕਾਰਨ ਆਪ ਜੀ ਦੇ ਹੰਝੂਆਂ ਨੇ ਝੜੀ ਲਾ ਦਿੱਤੀ ਹੁਣ ਆਪ ਜੀ ਦੀ ਖੋਜ ਪੂਰੀ ਹੋ ਚੁੱਕੀ ਸੀ ਆਪ ਜੀ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦਾ ਕੋਟਿਨ-ਕੋਟਿ ਧੰਨਵਾਦ ਕੀਤਾ।
ਨਾਮ ਸ਼ਬਦ ਦੀ ਪ੍ਰਾਪਤੀ
ਆਪ ਜੀ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਚਰਨਾਂ ’ਚ ਨਾਮ ਪ੍ਰਾਪਤੀ ਦੀ ਬੇਨਤੀ ਕੀਤੀ ਤਾਂ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਆਪ ਜੀ ਨੂੰ ਨਾਮ ਸ਼ਬਦ ਦੀ ਦਾਤ ਬਖ਼ਸ਼ ਕੇ ਬਚਨ ਫ਼ਰਮਾਏ, ‘‘ਤੁਹਾਨੂੰ ਆਪਣੀ ਦਇਆ-ਮਿਹਰ ਦਿੰਦੇ ਹਾਂ ਜੋ ਤੁਹਾਡਾ ਸਾਰਾ ਕੰਮ ਕਰੇਗੀ ਤੁਹਾਨੂੰ ਕਿਤੇ ਵੀ ਰੁਕਾਵਟ ਨਹੀਂ ਆਵੇਗੀ’’ ।
ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਆਪ ਜੀ ਨੂੰ ਬਲੋਚਿਸਤਾਨ ਜਾ ਕੇ ਸਤਿਗੁਰੂ ਦਾ ਜੱਸ ਗਾਉਣ ਦਾ ਬਚਨ ਫ਼ਰਮਾਇਆ ਆਪ ਜੀ ਸਤਿਗੁਰੂ ਦੇ ਹੁਕਮਾਂ ਅਨੁਸਾਰ ਦਿਨ-ਰਾਤ ਸਿਮਰਨ ਕਰਦੇ ਅਤੇ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕਰਦੇ ਆਪ ਜੀ ਆਪਣੇ ਨਾਲ ਬਲੋਚਿਸਤਾਨ ਤੋਂ ਜੀਵਾਂ ਨੂੰ ਕੇ ਆਉਂਦੇ ਅਤੇ ਨਾਮ ਸ਼ਬਦ ਦਿਵਾਉਂਦੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਆਪ ਜੀ ਦੀ ਡਿਊਟੀ ਬਲੋਚਿਸਤਾਨ ਤੋਂ ਇਲਾਵਾ ਮੁਲਤਾਨ, ਸਾਗਲਾ, ਮੋਜਰਾ, ਲਾਇਲਪੁਰ ਅਤੇ ਮਿੰਟਗੁਮਰੀ ਇਲਾਕਿਆਂ ਵਿੱਚ ਲਾਈ।
‘ਮਸਤਾਨਾ ਸ਼ਾਹ ਦਾ ਖਿਤਾਬ’
ਆਪ ਜੀ ਸੇਵਾਦਾਰਾਂ ਦੇ ਨਾਲ ਮਿਲ ਕੇ ਖੂਬ ਸੇਵਾ ਕਰਦੇ ਆਪ ਜੀ ਲੰਗਰ ਤਿਆਰ ਕਰਨ ਵਾਸਤੇ ਲੱਕੜਾਂ ਲੈਣ ਲਈ ਜਾਂਦੇ ਆਪ ਜੀ ਸੇਵਾ ਕਰਦੇ ਸਮੇਂ ਆਪਣੇ ਲੱਕ ਨਾਲ ਘੁੰਗਰੂ ਬੰਨ੍ਹ ਲੈਂਦੇ ਅਤੇ ਮੁਰਸ਼ਿਦ ਦੀ ਯਾਦ ਵਿੱਚ ਨੱਚਣ ਲੱਗ ਜਾਂਦੇ ਕੁਝ ਕੁ ਸੇਵਾਦਾਰਾਂ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਕੋਲ ਮਸਤਾਨਾ ਜੀ ਮਹਾਰਜ ਦੇ ਨੱਚਣ ਬਾਰੇ ਸ਼ਿਕਾਇਤ ਕੀਤੀ।
ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਆਪਣੀ ਰਹਿਮਤ ਭਰੀ ਦ੍ਰਿਸ਼ਟੀ ਪਾਉਂਦਿਆਂ ਆਪ ਜੀ ਨੂੰ ਨੱਚਣ ਦਾ ਹੁਕਮ ਫ਼ਰਮਾਇਆ ਆਪ ਜੀ ਖੂਬ ਮਸਤੀ ’ਚ ਨੱਚੇ ਸਭ ਵੇਖ ਕੇ ਹੈਰਾਨ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਆਪ ਜੀ ’ਤੇ ਦ੍ਰਿਸ਼ਟੀ ਪਾ ਕੇ ਮੁਸਕਰਾ ਰਹੇ ਸਨ।
ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਾਰੀ ਕਾਇਨਾਤ ਨੱਚ ਰਹੀ ਹੋਵੇ ਆਪ ਜੀ ਨੂੰ ਸਤਿਗੁਰੂ ਜੀ ਦੀ ਮਸਤੀ ’ਚ ਨੱਚਦਿਆਂ ਵੇਖ ਕੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਰਹਿਮਤ ਬਖ਼ਸ਼ਦਿਆਂ ਬਚਨ ਫ਼ਰਮਾਏ, ‘‘ਇਹ ਤਾਂ ਮਸਤਾਨਾ ਹੈ, ਮਸਤਾਨਾ! ਵੈਸੇ ਤਾਂ ਪੂਰਾ ਜਹਾਨ ਹੀ ਮਸਤਾਨਾ ਹੈ ਕੋਈ ਰੰਗ-ਰੂਪ ਦਾ, ਕੋਈ ਧਨ-ਦੌਲਤ ਦਾ, ਪਰ ਇਹ ਤਾਂ ਸਤਿਗੁਰੂ ਦਾ ਮਸਤਾਨਾ ਹੈ ਅੱਜ ਤੋਂ ਤੂੰ ਮਸਤਾਨਾ ਹੋਇਆ ਤੇਰੇ ਤੋਂ ਕੋਈ ਰੂਹਾਨੀ ਕੰਮ ਲਵਾਂਗੇ ਉਸ ਦਿਨ ਤੋਂ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਆਪ ਜੀ ਨੂੰ ਮਸਤਾਨਾ ਸ਼ਾਹ ਬਲੋਚਿਸਤਾਨੀ ਕਹਿਣ ਲੱਗੇ।
‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਮਨਜ਼ੂਰ
ਆਪ ਜੀ ਨੂੰ ਆਪਣੇ ਮੁਰਸ਼ਿਦ ’ਤੇ ਅਟੁੱਟ ਵਿਸ਼ਵਾਸ ਸੀ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਇੱਕ ਵਾਰ ਆਪ ਜੀ ਦੀ ਸੇਵਾ, ਸਿਮਰਨ, ਸਤਿਗੁਰੂ ਪ੍ਰਤੀ ਅਟੁੱਟ ਵਿਸ਼ਵਾਸ ਵੇਖਦਿਆਂ ਬਚਨ ਫ਼ਰਮਾਏ, ‘‘ਮਸਤਾਨਾ ਸ਼ਾਹ ਦਾ ਭਜਨ ਸਿਮਰਨ ਜੇਕਰ ਤੱਕੜੀ ਦੇ ਇੱਕ ਪੱਲੇ ਵਿੱਚ ਰੱਖਿਆ ਜਾਵੇ ਤੇ ਸਾਰੀ ਦੁਨੀਆਂ ਦਾ ਭਜਨ ਦੂਜੇ ਪੱਲੇ ਵਿੱਚ ਰੱਖਿਆ ਜਾਵੇ ਤਾਂ ਮਸਤਾਨਾ ਵਾਲਾ ਪੱਲੜਾ ਭਾਰੀ ਰਹੇਗਾ’’।
ਆਪ ਜੀ ਆਪਣੇ ਮੁਰਸ਼ਿਦ ਦੀ ਮਸਤੀ ’ਚ ਆ ਕੇ ਬੋਲਦੇ, ‘‘ਮੇਰੇ ਸੋਹਣੇ ਮੱਖਣ ਮਲਾਈ ਪੀਰ ਦਾਤਾ ਸਾਵਣ ਸ਼ਾਹ, ਤੂੰ ਹੀ ਮੇਰਾ ਨਿਰੰਕਾਰ, ਤੂੰ ਹੀ ਮੇਰਾ ਸਭ ਕੁਝ ਹੈਂ, ਧੰਨ-ਧੰਨ ਸਾਵਣ ਸ਼ਾਹ ਜੀ ਨਿਰੰਕਾਰ ਤੇਰਾ ਹੀ ਆਸਰਾ’’ ਉੱਥੋਂ ਦੇ ਕੁਝ ਸੇਵਾਦਾਰਾਂ ਨੇ ਇਸ ਗੱਲ ’ਤੇ ਇਤਰਾਜ਼ ਜਤਾਇਆ ਕਿ ਮਸਤਾਨਾ ਜੀ ਪ੍ਰਚੱਲਿਤ ਰਵਾਇਤੀ ਨਾਅਰਾ ਕਿਉਂ ਨਹੀਂ ਬੋਲਦੇ ਉਨ੍ਹਾਂ ਨੇ ਇਹ ਇਤਰਾਜ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਕੋਲ ਉਠਾਇਆ।
ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਮਸਤਾਨਾ ਜੀ ਮਹਾਰਾਜ ਤੋਂ ਇਸ ਬਾਰੇ ਪੁੱਛਿਆ ਤਾਂ ਆਪ ਜੀ ਨੇ ਬਹੁਤ ਹੀ ਨਿਮਰਤਾ ਪੂਰਵਕ ਕਿਹਾ, ‘‘ਹੇ ਸੱਚੇ ਪਾਤਸ਼ਾਹ ਜੀ, ਅਸੀਂ ਤਾਂ ਰਾਧਾ ਸੁਆਮੀ ਨੂੰ ਨਹੀਂ ਵੇਖਿਆ, ਅਸੀਂ ਤਾਂ ਸਿਰਫ਼ ਆਪ ਜੀ ਨੂੰ ਵੇਖਿਆ ਹੈ ਜੋ ਵੇਖਿਆ ਉਹ ਬੋਲਦੇ ਹਾਂ, ਧੰਨ-ਧੰਨ ਦਾਤਾ ਸਾਵਣ ਸ਼ਾਹ ਨਿਰੰਕਾਰ ਤੇਰਾ ਹੀ ਆਸਰਾ’’ ਆਪ ਜੀ ਨੇ ਕਈ ਉਦਾਹਰਨਾਂ ਦੇ ਕੇ ਦੱਸਿਆ ਕਿ ਸਭ ਪੀਰਾਂ-ਫ਼ਕੀਰਾਂ ਨੇ ਆਪਣੇ ਮੁਰਸ਼ਿਦ ਦੇ ਗੁਣ ਗਾਏ ਹਨ।
ਸਾਡੇ ਲਈ ਤਾਂ ਤੁਸੀਂ ਹੀ ਸੱਚੇ ਖੁਦਾ ਹੋ ਅਸੀਂ ਤਾਂ ਸਾਵਣ ਸ਼ਾਹ ਜੀ ਨੂੰ ਧੰਨ-ਧੰਨ ਕਹਾਂਗੇ ਕਹੀਏ ਵੀ ਕਿਉਂ ਨਾ ਜੇਕਰ ਕੋਈ ਆਦਮੀ ਕਿਸੇ ਦਾ ਦੱਬਿਆ ਹੋਇਆ ਖਜ਼ਾਨਾ ਕੱਢ ਦੇਵੇ ਉਹ ਖਜ਼ਾਨਾ ਕੱਢਣ ਵਾਲੇ ਦਾ ਧੰਨਵਾਦ ਕਰੇਗਾ ਜਾਂ ਕਿਸੇ ਹੋਰ ਦਾ ਇਸ ’ਤੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਆਪ ਜੀ ’ਤੇ ਰਹਿਮਤ ਭਰੀ ਦ੍ਰਿਸ਼ਟੀ ਪਾਉਂਦਿਆਂ ਫ਼ਰਮਾਇਆ, ‘‘ਮਸਤਾਨਾ ਸ਼ਾਹ ਬਹੁਤ ਉੱਚਾ ਕਲਾਮ ਹੈ ਤੇਰਾ, ਕੋਈ ਲਫ਼ਜਾਂ ਪਿੱਛੇ ਪੈ ਗਿਆ।
ਕੋਈ ਸਿਮਰਨ, ਕੋਈ ਰੌਸ਼ਨੀ ਪਿੱਛੇ, ਪ੍ਰੰਤੂ ਸਾਨੂੰ ਕਿਸੇ ਨਹੀਂ ਪਕੜਿਆ, ਕੋਈ ਨਸੀਬਾਂ ਵਾਲਾ ਹੋਏ ਤਾਂ ਸਮਝੇ ਮਸਤਾਨਾ ਸ਼ਾਹ ਤੂੰ ਬਹੁਤ ਵੱਡੇ ਨਸ਼ੀਬਾਂ ਵਾਲਾ ਹੈਂ ਅਸੀਂ ਦੇਹ ਸਵਰੂਪ ਹਾਂ ਇਸ ਤਰ੍ਹਾਂ ਬੋਲਣ ਨਾਲ ਕਾਲ ਚਿੜ ਜਾਵੇਗਾ ਤੁਸੀਂ ਧੰਨ-ਧੰਨ ਦਾਤਾ ਸਾਵਣ ਸ਼ਾਹ ਨਿਰੰਕਾਰ ਤੇਰਾ ਹੀ ਆਸਰਾ ਦੀ ਬਜਾਇ ਸਰਬ ਸਾਂਝਾ ਨਾਅਰਾ, ‘‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਬੋਲਿਆ ਕਰੋ ਉਸ ਦਿਨ ਤੋਂ ਆਪ ਜੀ ਨੇ ਆਪਣੇ ਸਤਿਗੁਰੂ ਦੇ ਹੁਕਮਾਂ ਅਨੁਸਾਰ, ‘‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਬੋਲਣਾ ਸ਼ੁਰੂ ਕਰ ਦਿੱਤਾ।
ਸਾਵਣ ਸ਼ਾਹੀ ਮੌਜ ਦੀ ਬਖਸ਼ਿਸ਼
ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪਣਾ ਸਭ ਕੁਝ ਆਪਣੇ ਸਤਿਗੁਰੂ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਪਿਤ ਕਰ ਦਿੱਤਾ ਬੇਪਰਵਾਹ ਮਸਤਾਨਾ ਜੀ ਦਾ ਆਪਣੇ ਮੁਰਸ਼ਿਦ ਨਾਲ ਇੰਨਾ ਜ਼ਿਆਦਾ ਪ੍ਰੇਮ ਕਿ ਉਨ੍ਹਾਂ ਦੇ ਪਿਆਰ ਵੈਰਾਗ ਵਿੱਚ ਹਰ ਸਮੇਂ ਅੱਖਾਂ ’ਚੋਂ ਹੰਝੂ ਆਉਂਦੇ ਰਹਿੰਦੇ ਅਤੇ ਜਦੋਂ ਦਰਸ਼ਨ-ਦੀਦਾਰ ਕਰਦੇ ਤਾਂ ਮਸਤੀ ਵਿੱਚ ਆ ਕੇ ਖੂਬ ਨੱਚਦੇ ਆਪ ਜੀ ਦੇ ਪਿਆਰ, ਦ੍ਰਿੜ ਵਿਸ਼ਵਾਸ ਨੂੰ ਵੇਖਦਿਆਂ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਹੁਕਮ ਫ਼ਰਮਾਇਆ, ‘‘ਮਸਤਾਨਾ ਸ਼ਾਹ, ਤੁਸੀਂ ਬਾਗੜ ’ਚ ਜਾਓ।
ਉੱਥੇ ਜਾ ਕੇ ਰਾਮ ਨਾਮ ਦਾ ਡੰਕਾ ਵਜਾਓ ਲੋਕਾਂ ਨੂੰ ਸੱਚ (ਪ੍ਰਭੂ ਪਰਮਾਤਮਾ) ਤੋਂ ਜਾਣੂੰ ਕਰਵਾਓ ਅਤੇ ਰੂਹਾਂ ਨੂੰ ਇਸ ਭਵਸਾਗਰ ਤੋਂ ਪਾਰ ਲੰਘਾ ਕੇ ਪਰਉਪਕਾਰ ਕਰੋ’’ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਬਚਨ ਫ਼ਰਮਾਏ, ‘‘ਹੇ ਮਸਤਾਨਾ ਸ਼ਾਹ, ਅਸੀਂ ਤੁਹਾਨੂੰ ਸਭ ਕੰਮ ਕਰਨ ਵਾਲਾ ਜਿੰਦਾਰਾਮ ਦਿੱਤਾ ਆਪਣਾ ਸਵਰੂਪ ਦਿੱਤਾ ਤੁਹਾਨੂੰ ਉਹ ਰਾਮ ਬਖ਼ਸ ਦਿੱਤਾ ਜੋ ਕਿਸੇ ਹੋਰ ਨੂੰ ਨਹੀਂ ਦਿੱਤਾ ਜਾ ਕੇ ਦੁਨੀਆਂ ਨੂੰ ਬੇਧੜਕ ਹੋ ਕੇ ਨਾਮ ਜਪਾਓ ਜੋ ਮੰਗਣਾ ਹੈ।
ਸੋ ਮੰਗ ਲੈ ਅਸੀਂ ਦੋਵੇਂ ਹੱਥਾਂ ਨਾਲ ਦੇਵਾਂਗੇ ਖੁੱਲ੍ਹੇ ਦਿਲ ਨਾਲ ਮੰਗ’’ਆਪ ਜੀ ਨੇ ਆਪਣੇ ਮੁਰਸ਼ਿਦ ਦੇ ਚਰਨਾਂ ’ਚ ਬੇਨਤੀ ਕੀਤੀ, ‘‘ਹੇ ਸਾਈਂ ਜੀ! ਇਹ ਸਰੀਰ ਬਹੁਤ ਪੜਿ੍ਹਆ-ਲਿਖਿਆ ਨਹੀਂ ਹੈ, ਅਸੀਂ ਕੇਵਲ ਸਿੰਧੀ ਬੋਲੀ ਜਾਣਦੇ ਹਾਂ, ਲੋਕ ਸਾਡੀ ਬੋਲੀ ਕਿਵੇਂ ਸਮਝਣਗੇ? ਸਾਈਂ ਜੀ ਸੁਰਤ ਮਾਰਗ ਵਿੱਚ ਬਹੁਤ ਉਤਾਰ-ਚੜ੍ਹਾਅ ਹਨ ਅਭਿਆਸੀ ਕਿਤੇ ਇੰਨ੍ਹਾਂ ਵਿੱਚ ਹੀ ਨਾ ਫਸ ਜਾਣ ਆਪ ਜੀ ਜਿਸ ਇਲਾਕੇ ’ਚ ਭੇਜ ਰਹੇ ਹੋ, ਉਹ ਇਲਾਕਾ ਬਹੁਤ ਗਰੀਬ ਹੈ।
ਉਨ੍ਹਾਂ ਦਾ ਧਿਆਨ ਤਾਂ ਰਾਮ ਨਾਮ ਦੀ ਬਜਾਇ ਰੋਜ਼ੀ-ਰੋਟੀ ਕਮਾਉਣ ’ਤੇ ਰਹੇਗਾ’’ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਆਪ ਜੀ ’ਤੇ ਰਹਿਮਤ ਭਰੀ ਦ੍ਰਿਸ਼ਟੀ ਪਾਉਂਦੇ ਹੋਏ ਬਚਨ ਫ਼ਰਮਾਏ, ‘‘ਮਸਤਾਨਾ ਸ਼ਾਹ ਤੈਨੂੰ ਅਜਿਹੀ ਤਾਕਤ ਦਿੱਤੀ, ਤੇਰੀ ਅਵਾਜ਼ ਮਾਲਕ ਦੀ ਅਵਾਜ਼ ਹੋਵੇਗੀ ਦੁਨੀਆਂ ਤੇਰੀ ਅਵਾਜ਼ ਦੀ ਆਸ਼ਿਕ ਹੋਵੇਗੀ ਜੋ ਲੋਕ ਨਾਮ ਸ਼ਬਦ ਲੈਣਗੇ ਤੁਹਾਡੀ ਮੰਗ ਅਨੁਸਾਰ ਉਨ੍ਹਾਂ ਦਾ ਇੱਕ ਪੈਰ ਇੱਥੇ ਦੂਜਾ ਸੱਚਖੰਡ ’ਚ ਹੋਵੇਗਾ ਜੇਕਰ ਜੀਵ ਸੱਚੇ ਮਨ ਨਾਲ ਸਿਮਰਨ ਕਰੇ ਉਸ ਨੂੰ ਰਸਤੇ ’ਚ ਕੋਈ ਰੁਕਾਵਟ ਨਹੀਂ ਆਵੇਗੀ ਜੋ ਜੀਵ ਬਚਨਾਂ ’ਤੇ ਪੱਕਾ ਰਹੇਗਾ ਦ੍ਰਿੜ੍ਹ ਵਿਸ਼ਵਾਸ ਰੱਖੇਗਾ।
ਸਿਮਰਨ ਕਰੇਗਾ ਉਸ ਨੂੰ ਅੰਦਰ-ਬਾਹਰ ਕੋਈ ਘਾਟ ਨਹੀਂ ਰਹੇਗੀ ਹੇ ਮਸਤਾਨਾ ਸ਼ਾਹ, ਤੇਰਾ ਹਰ ਬਚਨ ਸਾਨੂੰ ਮਨਜ਼ੂਰ ਹੈ’’ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਅੱਗੇ ਅਰਜ਼ ਕੀਤੀ, ‘‘ਸਾਈਂ ਜੀ ਅਸੀਂ ਕੋਈ ਨਵਾਂ ਧਰਮ ਨਹੀਂ ਚਲਾਉਣਾ ਚਾਹੁੰਦੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਬੋਲਣਾ ਚਾਹੁੰਦੇ ਹਾਂ ਕਿ ਹਰ ਕੋਈ ਆਪਣੇ ਮਾਲਕ (ਮੁਰਸ਼ਿਦ) ਦਾ ਧੰਨ-ਧੰਨ ਕਰੇ’’ ਇਸ ’ਤੇ ਦਾਤਾ ਸਾਵਣ ਸਿੰਘ ਜੀ ਮਹਾਰਾਜ ਨੇ ਫ਼ਰਮਾਇਆ, ‘‘ਅੱਛਾ ਮਸਤਾਨਾ, ਤੇਰੀ ਮੌਜ, ਤੁਹਾਨੂੰ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਮਨਜ਼ੂਰ ਕੀਤਾ।
ਇਹ ਨਾਅਰਾ ਸਾਰੀ ਦੁਨੀਆਂ ’ਚ ਹੀ ਨਹੀਂ ਸਗੋਂ ਦੋਵਾਂ ਜਹਾਨਾਂ ’ਚ ਕੰਮ ਕਰੇਗਾ’’ ਪੂਜਨੀਕ ਮੁਰਸ਼ਿਦ ਦਾ ਹੁਕਮ ਪਾ ਕੇ ਆਪ ਜੀ ਸਰਸਾ ਆ ਗਏ ਤੇ ਕੁਟੀਆ ਬਣਾ ਕੇ ਭਜਨ ਸਿਮਰਨ ਕਰਨ ਲੱਗੇ ਇੱਕ ਦਿਨ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਆਪ ਜੀ ਦੀ ਕੁਟੀਆ ’ਚ ਪਧਾਰੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਆਪਣੀ ਰਹਿਮਤ ਭਰੀ ਤਵੱਜੋਂ ਆਪ ਜੀ ’ਤੇ ਪਾਉਂਦਿਆਂ ਬਚਨ ਫ਼ਰਮਾਏ, ‘‘ਤੁਸੀਂ ਮਾਲਕ ਨੂੰ ਪਾ ਲਿਆ ਹੈ।
ਮਾਤ ਲੋਕ ’ਚੋਂ ਰੂਹਾਂ ਨੂੰ ਤਾਰਨ ਦਾ ਕੰਮ ਤੁਹਾਡੇ ਜਿੰਮੇ ਹੈ ਇਸ ਰੂਹਾਨੀ ਕੰਮ ਲਈ ਸਤਿਗੁਰੂ ਦੇ ਹੁਕਮ ਅਨੁਸਾਰ ਤੁਹਾਨੂੰ ਸਵਾ ਰੁਪਏ ਤਾਕਤ (ਸਵਾ ਗੁਣਾ) ਦਿੱਤੀ ਹੈ ਇਹ ਰਹਿਮਤਾਂ ਕਦੇ ਖ਼ਤਮ ਨਹੀਂ ਹੋਣਗੀਆਂ ਸਤਿਸੰਗ ਲਾਓ ਰੂਹਾਂ ਨੂੰ ਤਾਰੋ’’ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਆਪ ਜੀ ਨੇ 1948 ’ਚ ਸਰਸਾ ਸ਼ਹਿਰ ਦੇ ਬਾਹਰ ਬੇਗੂ ਰੋਡ ’ਤੇ ਡੇਰਾ ਸੱਚਾ ਸੌਦਾ ਸਰਸਾ (ਸ਼ਾਹ ਮਸਤਾਨਾ ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ) ਦੀ ਸਥਾਪਨਾ ਕੀਤੀ।
ਆਪ ਜੀ ਨੇ ਲਗਾਤਾਰ ਬਾਰ੍ਹਾਂ ਸਾਲ ਪਿੰਡ-ਪਿੰਡ, ਸ਼ਹਿਰ-ਸ਼ਹਿਰ ਸਤਿਸੰਗ ਕਰਕੇ ਲੋਕਾਂ ਨੂੰ ਨਾਮ ਸ਼ਬਦ ਦੀ ਦਾਤ ਬਖ਼ਸ ਕੇ ਭਵਸਾਗਰ ਤੋਂ ਪਾਰ ਹੋਣ ਦਾ ਤਰੀਕਾ ਦੱਸਿਆ ਆਪ ਜੀ ਨੇ ਲੋਕਾਂ ਨੂੰ ਰਾਮ ਨਾਮ ਜਪਣ, ਹੱਕ-ਹਲਾਲ ਦੀ ਕਮਾਈ ਕਰਕੇ ਖਾਣ, ਜਾਤ-ਪਾਤ ਦੇ ਵਿਤਕਰੇ ਨੂੰ ਤਿਆਗਣ, ਪ੍ਰਭੂ ਪਰਮਾਤਮਾ ਦੇ ਨਾਮ ’ਤੇ ਫੈਲਾਏ ਜਾ ਰਹੇ ਭਰਮਾਂ ਨੂੰ ਤਿਆਗਣ, ਨਫ਼ਰਤ ਈਰਖਾ ਤੋਂ ਦੂਰ ਰਹਿਣ, ਲੋੜਵੰਦਾਂ ਦੀ ਸਹਾਇਤਾ ਕਰਨ, ਨਸ਼ੇ ਮਾਸਾਹਾਰ, ਹਰਾਮਖੋਰੀ ਤਿਆਗਣ ਅਤੇ ਆਦਰਸ਼ ਭਰਿਆ ਜੀਵਨ ਜਿਉਣ ਦਾ ਸੰਦੇਸ਼ ਦਿੱਤਾ।
ਅਨੇਕਾਂ ਸਤਿਸੰਗ ਕਰਕੇ ਜੀਵਾਂ ਨੂੰ ਵਿਖਾਇਆ ਸੱਚਾ ਰਾਹ
ਆਪ ਜੀ ਨੇ ਪੰਜਾਬ, ਹਰਿਆਣਾ, ਰਾਜਸਥਾਨ ਵਿੱਚ ਅਨੇਕਾਂ ਡੇਰਿਆਂ ਦਾ ਨਿਰਮਾਣ ਕੀਤਾ 1960 ਵਿੱਚ ਆਪ ਜੀ ਨੇ ਚੋਲਾ ਬਦਲਣ ਤੋਂ ਲਗਭਗ ਦੋ ਮਹੀਨੇ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਸੌਂਪ ਕੇ ਡੇਰਾ ਸੱਚਾ ਸੌਦਾ ਦਾ ਰੂਹਾਨੀ ਵਾਰਸ ਬਣਾਇਆ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਰਾਜਾਂ ਦੇ ਪਿੰਡਾਂ-ਸ਼ਹਿਰਾਂ ’ਚ ਸਤਿਸੰਗ ਫ਼ਰਮਾ ਕੇ ਲੋਕਾਂ ਨੂੰ ਸਿੱਧੀ-ਸਾਦੀ ਪ੍ਰਚੱਲਿਤ ਭਾਸ਼ਾ ’ਚ ਸਮਝਾ ਕੇ ਪਰਮਾਤਮਾ ਦੇ ਸੱਚੇ ਨਾਮ ਨਾਲ ਜੋੜਿਆ।
ਆਪ ਜੀ ਨੇ ਬਾਰ੍ਹਾਂ ਲੱਖ ਤੋਂ ਵੱਧ ਜੀਵਾਂ ਨੂੰ ਨਾਮ ਦਾਨ ਪਰਮਾਤਮਾ ਦੀ ਪ੍ਰਾਪਤੀ ਦਾ ਤਰੀਕਾ ਦੱਸ ਕੇ ਆਦਰਸ਼ ਜੀਵਨ ਜਿਉਣ ਦੀ ਜਾਚ ਸਿਖਾਈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰਦਿਆਂ ਬਚਨ ਫ਼ਰਮਾਏ ‘‘ਅਸੀਂ ਸਾਂ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ’’।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ’ਚ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ’ਚ ਨਵੇਂ ਮੀਲ-ਪੱਥਰ ਸਥਾਪਿਤ ਕਰ ਰਹੀ ਹੈ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਵੱਲੋਂ ਦੇਹਾਂਤ ਉਪਰੰਤ ਅੱਖਾਂ ਦਾਨ, ਸਰੀਰਦਾਨ, ਜਿਉਂਦੇ ਜੀਅ ਗੁਰਦਾ ਦਾਨ, ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਦੇਣ, ਨਸ਼ਾ ਛੁਡਵਾਉਣ, ਰੁੱਖ ਲਾਉਣ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਕੱਪੜਾ ਦੇਣ, ਮਕਾਨ ਬਣਾ ਕੇ ਦੇਣ, ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣ ਆਦਿ 176 ਮਾਨਵਤਾ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ।
ਪੂਜਨੀਕ ਗੁਰੂ ਜੀ ਦੇ ਨਸ਼ਾ, ਬੁਰਾਈਆਂ ਖਿਲਾਫ਼ ਅਤੇ ਦੇਸ਼ ਭਗਤੀ ਬਾਰੇ ਗਾਏ ਗੀਤ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਨਵੀਂ ਸੇਧ ਦੇ ਰਹੇ ਹਨ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਾਂਅ ਮਾਨਵਤਾ ਭਲਾਈ ਕੰਮਾਂ ਲਈ 79 ਵਿਸ਼ਵ ਰਿਕਾਰਡ ਦਰਜ਼ ਹਨ ਅੱਜ ਡੇਰਾ ਸੱਚਾ ਸੌਦਾ ਦੇ ਸਾਢੇ ਸੱਤ ਕਰੋੜ ਤੋਂ ਵੱਧ ਸਰਧਾਲੂ ਦੇਸ਼-ਵਿਦੇਸ਼ ਵਿੱਚ ਪੂਜਨੀਕ ਗੁਰੂ ਜੀ ਦੀ ਸਿੱਖਿਆ ਅਨੁਸਾਰ ਮਾਨਵਤਾ ਭਲਾਈ ਦੇ ਕੰਮ ਕਰ ਰਹੇ ਹਨ ਸੱਚੇ ਰਹਿਬਰ ਦਾਤਾ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ’ਤੇ ਪੂਜਨੀਕ ਗੁਰੂ ਨੂੰ ਲੱਖ-ਲੱਖ ਸਜਦਾ ਤੇ ਸਮੁੱਚੀ ਸਾਧ-ਸੰਗਤ ਨੂੰ ਬਹੁਤ-ਬਹੁਤ ਵਧਾਈਆਂ।
ਇਹ ਵੀ ਪੜ੍ਹੋ : BJP Akali Dal Alliance: ਮਿਸ਼ਨ 2027, ਅਕਾਲੀ-ਭਾਜਪਾ ਅੱਜ ਮੁੜ ਹੋਣਗੇ ਘਿਓ-ਖਿਚੜੀ!
Comments