Malerkotla News: ਇਮਾਨਦਾਰੀ ਦੀ ਮਿਸਾਲ ਬਣੇ ਮੁਹੰਮਦ ਇਮਤਿਆਜ਼

10 ਹਜ਼ਾਰ ਰੁਪਏ ਤੇ ਜ਼ਰੂਰੀ ਦਸਤਾਵੇਜ਼ਾਂ ਸਮੇਤ ਪਰਸ ਮਾਲਕ ਨੂੰ ਸੌਂਪਿਆ

Khushdeep Singh Picture
Published On

ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਅੱਜ ਦੇ ਸਮੇਂ ’ਚ ਜਦੋਂ ਇਮਾਨਦਾਰੀ ਤੇ ਨੈਤਿਕ ਕਦਰਾਂ-ਕੀਮਤਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਮਾਲੇਰਕੋਟਲਾ ਦੇ ਵਾਰਡ ਨੰਬਰ 19 ਦੇ ਸੀਨੀਅਰ ਆਗੂ ਮੁਹੰਮਦ ਇਮਤਿਆਜ਼ ਨੇ ਇੱਕ ਗੁੰਮ ਹੋਇਆ ਪਰਸ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ। ਪਰਸ ’ਚ ਲਗਭਗ 10 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਆਧਾਰ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਮੌਜੂਦ ਸਨ। ਹਾਸਲ ਹੋਏ ਵੇਰਵਿਆਂ ਮੁਤਾਬਕ ਮੰਡੀ ਗੋਬਿੰਦਗੜ੍ਹ ਦੇ ਵਸਨੀਕ ਰਮਜਾਨ ਦਾ ਪਰਸ ਕੁੱਝ ਦਿਨ ਪਹਿਲਾਂ ਮਾਲੇਰਕੋਟਲਾ ਵਿਖੇ ਕਿਤੇ ਗੁੰਮ ਹੋ ਗਿਆ ਸੀ। ਇਸ ਦੌਰਾਨ ਇਹ ਪਰਸ ਮੁਹੰਮਦ ਇਮਤਿਆਜ਼ ਨੂੰ ਮਿਲਿਆ। ਉਨ੍ਹਾਂ ਨੇ ਪਰਸ ’ਚ ਪਈ ਨਕਦੀ ਤੇ ਦਸਤਾਵੇਜ਼ ਆਪਣੇ ਕੋਲ ਰੱਖਣ ਦੀ ਬਜਾਏ ਇਸ ਦੇ ਅਸਲ ਮਾਲਕ ਦੀ ਭਾਲ ਸ਼ੁਰੂ ਕਰ ਦਿੱਤੀ। ਪਰਸ ’ਚ ਮੌਜ਼ੂਦ ਦਸਤਾਵੇਜ਼ਾਂ ਦੀ ਮਦਦ ਨਾਲ ਉਨ੍ਹਾਂ ਨੇ ਰਮਜਾਨ ਨਾਲ ਸੰਪਰਕ ਕਾਇਮ ਕੀਤਾ ਤੇ ਪਰਸ ਉਸ ਨੂੰ ਸਹੀ-ਸਲਾਮਤ ਵਾਪਸ ਸੌਂਪ ਦਿੱਤਾ। ਆਪਣਾ ਗੁੰਮ ਹੋਇਆ ਪਰਸ ਵਾਪਸ ਮਿਲਣ ’ਤੇ ਰਮਜਾਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁਹੰਮਦ ਇਮਤਿਆਜ਼ ਦਾ ਦਿਲੋਂ ਧੰਨਵਾਦ ਕੀਤਾ। Malerkotla News

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਜਿੱਥੇ ਲੋਕ ਥੋੜ੍ਹੀ ਜਿਹੀ ਰਕਮ ਲਈ ਵੀ ਲਾਲਚ ਕਰ ਜਾਂਦੇ ਹਨ, ਉੱਥੇ ਮੁਹੰਮਦ ਇਮਤਿਆਜ਼ ਨੇ 10 ਹਜ਼ਾਰ ਰੁਪਏ ਦੀ ਨਕਦੀ ਤੇ ਸਾਰੇ ਜ਼ਰੂਰੀ ਦਸਤਾਵੇਜ਼ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨੇਕ ਕਾਰਜ ਲਈ ਇਮਤਿਆਜ਼ ਦੇ ਹਮੇਸ਼ਾ ਧੰਨਵਾਦੀ ਰਹਿਣਗੇ। ਇਸ ਮੌਕੇ ਮੁਹੰਮਦ ਇਮਤਿਆਜ਼ ਨੇ ਕਿਹਾ ਕਿ ਕਿਸੇ ਹੋਰ ਵਿਅਕਤੀ ਦੀ ਅਮਾਨਤ ਨੂੰ ਸਹੀ-ਸਲਾਮਤ ਉਸ ਦੇ ਮਾਲਕ ਤੱਕ ਪਹੁੰਚਾਉਣਾ ਹਰ ਇਨਸਾਨ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰੀ, ਸੱਚਾਈ ਤੇ ਲੋਕ ਸੇਵਾ ਵਰਗੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣਾ ਸਮਾਜ ਦੀ ਬਿਹਤਰੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਆਪਣੇ ਬਿਆਨ ’ਚ ਆਮ ਆਦਮੀ ਪਾਰਟੀ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਨਾ ਹੀ ਸਹੀ ਰਸਤਾ ਹੈ। ਮੁਹੰਮਦ ਇਮਤਿਆਜ਼ ਦੇ ਇਸ ਨੇਕ ਉਪਰਾਲੇ ਦੀ ਇਲਾਕਾ ਨਿਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸਮਾਜ ਵਿੱਚ ਆਪਸੀ ਵਿਸ਼ਵਾਸ, ਭਾਈਚਾਰੇ ਅਤੇ ਇਮਾਨਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਦੂਜਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਦੇ ਹਨ। Malerkotla News

ਇਹ ਵੀ ਪੜ੍ਹੋ : Road Accident: ਤੇਜ਼ ਰਫ਼ਤਾਰ ਟਿੱਪਰ ਦਾ ਕਹਿਰ, ਕਾਰ ਨੂੰ ਮਾਰੀ ਟੱਕਰ

About The Author

Related Posts