Raja Warring: ਕਾਂਗਰਸ ਦੇ ਸਮਾਗਮ ’ਚ ‘ਨਰਾਜ਼ ਦਿਸੇ ਰਾਜਾ ਵੜਿੰਗ’, ਬੋਲੇ ਭਾਵੇਂ ਕੱਟ ਦਿਓ ਟਿਕਟ ਰਹਾਂਗਾ ਰਾਹੁਲ ਗਾਂਧੀ ਦਾ ‘ਸਿਪਾਹੀ’

ਕਿਹਾ, ਭਾਵੇਂ ਸਟੇਜ ਤੋਂ ਨਾ ਲਵੇ ਕੋਈ ਮੇਰਾ ਨਾਂਅ, ਮੈਂ ਲਵਾਂਗਾ ਹਰ ਇੱਕ ਦਾ ਨਾਂਅ, ਮੈਂ ਹਾਂ ਸੱਚਾ ਕਾਂਗਰਸੀ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦੇ ਸਹੁੰ ਚੁੱਕ ਸਮਾਗਮ ’ਚ ਕੁਝ ਹੀ ਮਿੰਟ ਲਈ ਪੁੱਜੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਫ਼ੀ ਜਿਆਦਾ ਨਰਾਜ਼ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਆਪਣੀ ਨਰਾਜ਼ਗੀ ਸਟੇਜ਼ ’ਤੇ ਹੀ ਦਿਖਾਉਂਦੇ ਹੋਏ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ। ਰਾਜਾ ਵੜਿੰਗ ਨੇ ਆਪਣੇ 6 ਮਿੰਟ ਦੇ ਭਾਸ਼ਣ ਦੌਰਾਨ ਇੱਥੋਂ ਤੱਕ ਕਹਿ ਦਿੱਤਾ ਕਿ ਭਾਵੇਂ ਉਸ ਦਾ ਬਤੌਰ ਪ੍ਰਧਾਨ ਬਹੁਤ ਸਾਰੇ ਲੋਕਾਂ ਵਿਰੋਧ ਕੀਤਾ ਤੇ ਵਿਰੋਧ ਉਸ ਦਾ ਹੁੰਦਾ ਹੈ, ਜਿਸ ਦੇ ਵਿੱਚ ਕੋਈ ਗੱਲ ਹੁੰਦੀ ਹੈ ਪਰ ਮਂੈ ਕਿਸੇ ਦਾ ਵਿਰੋਧ ਕਰਨ ਲਈ ਇੱਥੇ ਨਹੀਂ ਆਇਆ ਹਾਂ। ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਹਾਰ ਗਏ ਹਨ ਤੇ ਹੁਣ ਭਾਵੇਂ ਸਚਿਨ ਪਾਇਲਟ ਉਨ੍ਹਾਂ ਦੀ ਟਿਕਟ ਵੀ ਕੱਟ ਦੇਣ ਤਾਂ ਵੀ ਉਹ ਕਾਂਗਰਸ ਨੂੰ ਛੱਡ ਕੇ ਕਿਤੇ ਨਹੀਂ ਜਾ ਰਹੇ ਹਨ। Raja Warring

ਜਿਸ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਸਟੇਜ ਤੋਂ ਇਹ ਸ਼ਬਦਾਂ ਦੀ ਵਰਤੋਂ ਕਰ ਰਹੇ ਸਨ ਤਾਂ ਉਨ੍ਹਾਂ ਦੇ ਨਾਲ ਸਟੇਜ ’ਤੇ ਪ੍ਰਧਾਨ ਪਰਗਟ ਸਿੰਘ ਵੀ ਮੌਜੂਦ ਸਨ ਤੇ ਸਾਹਮਣੇ ਸਚਿਨ ਪਾਇਲਟ ਬੈਠੇ ਸਨ। ਉਨ੍ਹਾਂ ਦੇ ਇਹ ਸ਼ਬਦਾਂ ਨੂੰ ਸੁਣ ਕੇ ਹੈਰਾਨ ਵੀ ਹੋ ਰਹੇ ਸਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਸਨ ਕਿ ਰਾਜਾ ਵੜਿੰਗ ਦਾ ਦਿਲ ਛੋਟਾ ਹੈ ਪਰ ਉਹ ਕਹਿੰਦੇ ਹਨ ਭਾਵੇਂ ਮੈਨੂੰ ਛੋਟੇ ਦਿਲ ਵਾਲਾ ਕਿਹਾ ਗਿਆ ਹੈ ਪਰ ਉਹ ਉਨ੍ਹਾਂ ਦੇ ਪ੍ਰਧਾਨ ਬਣਨ ਦੀ ਖ਼ੁਸ਼ੀ ’ਚ ਵੱਡਾ ਗੁਲਦਸਤਾ ਲੈ ਕੇ ਆਏ ਹਨ ਤੇ ਉਨ੍ਹਾਂ ਨੂੰ ਵਾਅਦਾ ਕਰਦੇ ਹਨ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਕੰਮ ਕਰਨਗੇ। ਰਾਜਾ ਵੜਿੰਗ ਨੇ ਕਿਹਾ ਕਿ ਪਗਰਟ ਸਿੰਘ ਜੀ, ਤੁਸੀਂ ਮੇਰੇ ਨਾਲ ਗੱਲ ਕਰਨ ਲਈ ਕੋਈ ਵਿਚੋਲਾ ਨਾ ਪਾਉਣਾ, ਸਿੱਧੀ ਹੀ ਗੱਲ ਕਰਨੀ ਤਾਂ ਮੈਂ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਨਜ਼ਰ ਆਵਾਂਗਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਾਰਿਆਂ ਨੇ ਸਾਢੇ 4 ਸਾਲ ਤੱਕ ਸੱਤਾਧਿਰ ਨਾਲ ਮੁਕਾਬਲਾ ਕਰਦੇ ਹੋਏ ਬੈਰੀਕੇਡਰਾਂ ’ਤੇ ਪੁਲਿਸ ਦਾ ਸਾਹਮਣਾ ਕੀਤਾ ਹੈ ਤੇ ਉਹ ਰਾਹੁਲ ਗਾਂਧੀ ਨੂੰ ਵੀ ਕਹਿ ਕੇ ਆਏ ਹਨ ਕਿ ਭਾਵੇਂ ਰਾਜਾ ਵੜਿੰਗ ਨੂੰ ਹਟਾ ਦਿੱਤਾ ਗਿਆ ਹੈ ਪਰ ਉਨ੍ਹਾਂ ਦੇ ਸਮੇਂ ਦੌਰਾਨ ਬਣਾਏ ਗਏ ਜ਼ਿਲ੍ਹਾ ਤੇ ਬਲਾਕ ਪ੍ਰਧਾਨਾਂ ਨੂੰ ਨਹੀਂ ਹਟਾਉਣਾ ਤੇ ਉਨ੍ਹਾਂ ਨੂੰ ਵਿਧਾਨ ਸਭਾ ’ਚ ਟਿਕਟਾਂ ਵੀ ਸਭ ਤੋਂ ਜ਼ਿਆਦਾ ਦੇਣਾ, ਕਿਉਂਕਿ ਉਨ੍ਹਾਂ ਨੇ ਹੀ ਸਾਢੇ ਚਾਰ ਸਾਲ ਤੱਕ ਸਭ ਤੋਂ ਜ਼ਿਆਦਾ ਕੰਮ ਕੀਤਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣਾ ਭਾਸ਼ਣ ਦੇਣ ਤੋਂ ਕੁਝ ਹੀ ਮਿੰਟ ਬਾਅਦ ਮੌਕੇ ਤੋਂ ਰਵਾਨਾ ਹੋ ਗਏ। Raja Warring

ਅਗਲੀ ਕਤਾਰ ’ਚ ਨਹੀਂ ਬੈਠੇ ਰਾਜਾ ਵੜਿੰਗ, ਕਈਆਂ ਨੇ ਕੀਤੀ ਕੋਸ਼ਿਸ਼ ਨਹੀਂ ਆਏ ਅੱਗੇ | Raja Warring

ਪਰਗਟ ਸਿੰਘ ਦੇ ਸਹੰੁ ਚੁੱਕ ਸਮਾਗਮ ’ਚ ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਆਪਣੇ ਸਮਰਥਕਾਂ ਨਾਲ ਪੁੱਜੇ ਤਾਂ ਉਹ ਅਗਲੀ ਕਤਾਰ ’ਚ ਬੈਠਣ ਦੀ ਥਾਂ ਪਿਛਲੀਆਂ ਲਾਈਨਾਂ ’ਚ ਕਾਂਗਰਸੀ ਵਰਕਰਾਂ ਨਾਲ ਹੀ ਬੈਠ ਗਏ, ਜਿਸ ਨੂੰ ਦੇਖ ਕੇ ਸਟੇਜ ਤੋਂ ਕਈ ਵਾਰ ਸੱਦਾ ਦਿੱਤਾ ਗਿਆ ਕਿ ਉਹ ਅਗਲੀ ਕਤਾਰ ’ਚ ਲੱਗੀ ਕੁਰਸੀ ’ਤੇ ਆ ਕੇ ਬੈਠ ਜਾਣ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ ਨਹੀਂ ਆਏ। ਇਸ ਤੋਂ ਬਾਅਦ ਉਨਾਂ ਨੂੰ ਮਨਾਉਣ ਲਈ ਕਈ ਵੱਡੇ ਲੀਡਰ ਤੇ ਇੱਕ ਸੰਸਦ ਮੈਂਬਰ ਨੂੰ ਵੀ ਪਿੱਛੇ ਭੇਜਿਆ ਗਿਆ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ ਨਹੀਂ ਆਏ ਤੇ ਪਿੱਛੇ ਹੀ ਬੈਠੇ ਰਹੇ। ਇਸ ਤੋਂ ਬਾਅਦ ਜਦੋਂ ਉਨ੍ਹਾਂ ਦਾ ਨੰਬਰ ਬੋਲਣ ਲਈ ਸਟੇਜ ’ਤੇ ਆਇਆ ਤਾਂ ਛੇ ਮਿੰਟ ’ਚ ਆਪਣਾ ਭਾਸ਼ਣ ਖ਼ਤਮ ਕਰਕੇ ਉਹ ਪੰਜਾਬ ਕਾਂਗਰਸ ਭਵਨ ਤੋਂ ਵਾਪਸ ਆਪਣੇ ਘਰ ਚਲੇ ਗਏ।

ਇਹ ਵੀ ਪੜ੍ਹੋ : IND vs WI: ਆਖਰ ਪਾਵੇਲ ਤੇ ਰਦਰਫੋਰਡ ਨੂੰ ICC ਨੇ ਕਿਊਂ ਦਿੱਤਾ ਇੱਕ-ਇੱਕ ਡੀਮੈਰਿਟ ਅੰਕ, ਜਾਣੋ

ਆਪਣੇ ਘਰ ਕੀਤਾ ਸ਼ਕਤੀ ਪ੍ਰਦਰਸ਼ਨ, ਪਰਗਟ ਨੂੰ ਨਹੀਂ ਬਿਠਾਇਆ ਸੀਟ ’ਤੇ

ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੈਕਟਰ 10 ’ਚ ਨਵਾਂ ਘਰ ਕਿਰਾਏ ’ਤੇ ਲੈਂਦੇ ਹੋਏ ਓਥੇ ਹੀ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਹੈ। ਪਰਗਟ ਸਿੰਘ ਦੇ ਸਹੰੁ ਚੁੱਕ ਸਮਾਗਮ ਦੇ ਦਿਨ ਹੀ ਸਵੇਰੇ 11 ਵਜੇ ਕਈ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕਾਂ ਨੂੰ ਆਪਣੇ ਘਰ ’ਚ ਸੱਦ ਕੇ ਨਾ ਸਿਰਫ਼ ਮੀਟਿੰਗ ਕੀਤੀ, ਸਗੋਂ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਦਿਖਾਇਆ ਕਿ ਉਹ ਭਾਵੇਂ ਪ੍ਰਧਾਨ ਨਹੀਂ ਰਹੇ ਹਨ ਪਰ ਅੱਜ ਵੀ ਉਨ੍ਹਾਂ ਦੇ ਨਾਲ ਵੱਡੀ ਗਿਣਤੀ ’ਚ ਕਾਂਗਰਸ ਦੇ ਕਈ ਦਿੱਗਜ਼ ਨਾਲ ਖੜੇ੍ਹ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ’ਚ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਮੌਜ਼ੂਦ ਸਨ।

About The Author

Related Posts