Road Accident: ਤੇਜ਼ ਰਫ਼ਤਾਰ ਟਿੱਪਰ ਦਾ ਕਹਿਰ, ਕਾਰ ਨੂੰ ਮਾਰੀ ਟੱਕਰ
ਵਾਲ-ਵਾਲ ਬਚੇ 4 ਤੋਂ 5 ਸਵਾਰ
ਗੋਬਿੰਦਗੜ ਜੇਜੀਆ (ਭੀਮ ਸੈਨ ਇੰਸਾਂ)। ਨੇੜਲੇ ਪਿੰਡ ਛਾਜਲੀ ਵਿਖੇ ਚੱਲ ਰਹੇ ਤੇਜ਼ ਰਫ਼ਤਾਰ ਟਿੱਪਰਾਂ ਕਾਰਨ ਵਾਪਰ ਰਹੇ ਹਾਦਸਿਆਂ ਤੋਂ ਲੋਕ ਤੰਗ ਪਰੇਸ਼ਾਨ ਹੋ ਰਹੇ ਹਨ, ਜਾਣਕਾਰੀ ਅਨੁਸਾਰ ਬੀਤੇ ਦਿਨੀਂ ਟਿੱਪਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਕਾਰ ਚਾਲਕ ਵਾਲ-ਵਾਲ ਬਚ ਗਿਆ। ਪਿੰਡ ਛਾਜਲੀ ਨੇੜੇ ਤੇਜ਼ ਰਫ਼ਤਾਰ ਟਿੱਪਰ ਵੱਲੋਂ ਇੱਕ ਗੱਡੀ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟੱਕਰ ਤੋਂ ਬਾਅਦ ਗੱਡੀ ਸੜਕ ਕਿਨਾਰੇ ਝਾੜੀਆਂ ’ਚ ਜਾ ਵੜੀ। ਗੱਡੀ ਵਿੱਚ ਚਾਰ ਤੋਂ ਪੰਜ ਵਿਅਕਤੀ ਸਵਾਰ ਦੱਸੇ ਜਾ ਰਹੇ ਹਨ, ਜੋ ਇਸ ਹਾਦਸੇ ’ਚ ਵਾਲ-ਵਾਲ ਬਚ ਗਏ। ਹਾਦਸੇ ਦੌਰਾਨ ਗੱਡੀ ਦਾ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਮੌਕੇ ’ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਟਿੱਪਰ ਬਹੁਤ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਗੱਡੀ ਨੂੰ ਟੱਕਰ ਮਾਰ ਦਿੱਤੀ। ਚਸ਼ਮਦੀਦਾਂ ਅਨੁਸਾਰ ਟੱਕਰ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। Chhajli Village Accident
ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਇਲਾਕੇ ’ਚ ਟਿੱਪਰਾਂ ਦੀ ਤੇਜ਼ ਰਫ਼ਤਾਰ ਤੇ ਸੜਕ ’ਤੇ ਸਾਈਡ ਨਾ ਦੇਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ’ਚੋਂ ਲੰਘਦੇ ਸਮੇਂ ਭਾਰੀ ਵਾਹਨਾਂ ਦੀ ਲਾਪਰਵਾਹੀ ਰਾਹਗੀਰਾਂ ਲਈ ਖ਼ਤਰਾ ਬਣ ਸਕਦੀ ਹੈ। ਕੁਝ ਲੋਕਾਂ ਨੇ ਪਹਿਲਾਂ ਵੀ ਟਿੱਪਰਾਂ ਨਾਲ ਵਾਪਰੇ ਹਾਦਸਿਆਂ ’ਚ ਜਾਨੀ ਨੁਕਸਾਨ ਹੋਣ ਦਾ ਜ਼ਿਕਰ ਕੀਤਾ। ਪਿੰਡ ਵਾਸੀਆਂ ਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਟਿੱਪਰਾਂ ’ਤੇ ਨਕੇਲ ਕੱਸੀ ਜਾਵੇ, ਵਾਹਨਾਂ ਦੀ ਜਾਂਚ ਕੀਤੀ ਜਾਵੇ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਵਾਹਨ ਚਾਲਕ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਸੜਕ ’ਤੇ ਚੱਲਣ ਵਾਲੇ ਹੋਰਨਾਂ ਲੋਕਾਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਹੁਣ ਦੇਖਣਾ ਇਹ ਹੈ ਕਿ ਪੁਲਿਸ ਇਸ ਮਾਮਲੇ ’ਚ ਕੀ ਕਾਰਵਾਈ ਕਰਦੀ ਹੈ ਤੇ ਭਾਰੀ ਵਾਹਨਾਂ ਦੀ ਰਫ਼ਤਾਰ ’ਤੇ ਕਾਬੂ ਪਾਉਣ ਲਈ ਕਿਹੜੇ ਕਦਮ ਚੁੱਕੇ ਜਾਂਦੇ ਹਨ। Chhajli Village Accident
ਇਹ ਵੀ ਪੜ੍ਹੋ : Gold Price Today: ਸਰਾਫਾ ਬਾਜ਼ਾਰ ’ਚ ਮਾਮੂਲੀ ਗਿਰਾਵਟ, ਸੋਨੇ ਤੇ ਚਾਂਦੀ ਨੇ ਗੁਆਚੀ ਚਮਕ