Ludhiana News: ਲੁਧਿਆਣਾ ’ਚ ਖਿਡੌਣਿਆਂ ਦੇ ਪਾਰਟਸ ਬਣਾਉਣ ਵਾਲੀ ਫੈਕਟਰੀ ’ਚ ਭਿਆਨਕ ਅੱਗ

ਲੁਧਿਆਣਾ ’ਚ ਖਿਡੌਣਿਆਂ ਦੇ ਪਾਰਟਸ ਬਣਾਉਣ ਵਾਲੀ ਫੈਕਟਰੀ ’ਚ ਭਿਆਨਕ ਅੱਗ

Khushdeep Singh Picture
Published On

ਲੁਧਿਆਣਾ (ਸੱਚ ਕਹੂੰ ਨਿਊਜ਼/ਏਜੰਸੀ)। ਲੁਧਿਆਣਾ ਦੇ ਜਸਪਾਲ ਬਾਂਗੜ ਇਲਾਕੇ ’ਚ ਈਸਟਮੈਨ ਚੌਕ ਨੇੜੇ ਸਥਿਤ ਬਾਂਸਲ ਇੰਡਸਟਰੀਜ਼ ਫੈਕਟਰੀ ’ਚ ਸੋਮਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਇਸ ਫੈਕਟਰੀ ’ਚ ਬੱਚਿਆਂ ਦੇ ਖਿਡੌਣਿਆਂ ਦੇ ਸਪੇਅਰ ਪਾਰਟਸ ਬਣਾਏ ਜਾਂਦੇ ਹਨ। ਸੋਮਵਾਰ ਸਵੇਰੇ ਕਰੀਬ 8 ਵਜੇ ਲੱਗੀ ਤੇ ਵੇਖਦੇ ਹੀ ਵੇਖਦੇ ਫੈਕਟਰੀ ਦੀ ਗਰਾਊਂਡ ਫਲੋਰ ਵਾਲੀ ਮੰਜ਼ਿਲ ਵਿੱਚ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਅੱਗ ’ਤੇ ਕਾਬੂ ਪਾਉਣ ਲਈ ਕਰੀਬ 30 ਫਾਇਰ ਟੈਂਡਰ ਤਾਇਨਾਤ ਕੀਤੇ ਗਏ। ਫਾਇਰ ਬ੍ਰਿਗੇਡ ਦੇ ਕਰਮਚਾਰੀ ਲਗਾਤਾਰ ਅੱਗ ਬੁਝਾਉਣ ਤੇ ਇਸ ਨੂੰ ਫੈਕਟਰੀ ਦੇ ਹੋਰ ਹਿੱਸਿਆਂ ’ਚ ਫੈਲਣ ਤੋਂ ਰੋਕਣ ਲਈ ਜੁਟੇ ਰਹੇ। Ludhiana News

ਫਾਇਰ ਸਟੇਸ਼ਨ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਅੱਗ ਲੱਗਣ ਦਾ ਸੰਭਾਵਿਤ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਹੀ ਹੋ ਸਕੇਗੀ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਇਸ ਘਟਨਾ ’ਚ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ। ਅਧਿਕਾਰੀ ਇਹ ਜਾਣਕਾਰੀ ਵੀ ਇਕੱਠੀ ਕਰ ਰਹੇ ਹਨ ਕਿ ਅੱਗ ਲੱਗਣ ਸਮੇਂ ਫੈਕਟਰੀ ਦੇ ਅੰਦਰ ਕਿੰਨੇ ਵਿਅਕਤੀ ਮੌਜ਼ੂਦ ਸਨ। ਫਿਲਹਾਲ ਅੱਗ ਕਾਰਨ ਹੋਏ ਕੁੱਲ ਮਾਲੀ ਨੁਕਸਾਨ ਦਾ ਅੰਦਾਜ਼ਾ ਨਹੀਂ ਲਾਇਆ ਗਿਆ। ਅਧਿਕਾਰੀਆਂ ਮੁਤਾਬਕ, ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਫੈਕਟਰੀ ਦਾ ਨਿਰੀਖਣ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਨੁਕਸਾਨ ਦੀ ਅਸਲ ਮਾਤਰਾ ਤੇ ਅੱਗ ਲੱਗਣ ਦੇ ਸਹੀ ਕਾਰਨਾਂ ਬਾਰੇ ਪਤਾ ਲੱਗ ਸਕੇਗਾ। Ludhiana News

ਇਹ ਵੀ ਪੜ੍ਹੋ : Malerkotla News: ਇਮਾਨਦਾਰੀ ਦੀ ਮਿਸਾਲ ਬਣੇ ਮੁਹੰਮਦ ਇਮਤਿਆਜ਼

About The Author

Related Posts